ਚੈਖ਼ਵ ਦੀ ਬੰਦੂਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚੈਖਵ ਦੀ ਬੰਦੂਕ ਤੋਂ ਰੀਡਿਰੈਕਟ)

ਚੈਖਵ ਦੀ ਬੰਦੂਕ ਸਾਦਗੀ ਅਤੇ ਪੂਰਬਲੀਆਂ ਝਲਕਾਂ[1] ਦੇ ਸੰਬੰਧ ਵਿੱਚ ਇੱਕ ਨਾਟਕ ਸਿਧਾਂਤ ਹੈ ਜਿਸ ਦੇ ਅਨੁਸਾਰ ਹਰ ਯਾਦਗਾਰੀ ਅਤੇ ਮਹੱਤਵਪੂਰਨ ਤੱਤ ਦੀ ਵਰਤੋਂ ਕਿਸੇ ਗਲਪ ਰਚਨਾ ਵਿੱਚ ਅਟੱਲ ਲੋੜ ਦੇ ਆਧਾਰ 'ਤੇ ਹੀ ਕੀਤੀ ਜਾਣੀ ਚਾਹੀਦੀ ਹੈ। ਇਸ ਸਿਧਾਂਤ ਨੂੰ ਚੇਖ਼ਵ ਦੇ ਨਾਂ 'ਤੇ ਰੱਖਣ ਦਾ ਕਾਰਨ ਉਸਦਾ ਮਸ਼ਹੂਰ ਕਥਨ ਹੈ:

"ਉਹ ਸਭ ਕੁਝ ਛਾਂਗ ਦਿਓ ਜੋ ਕਹਾਣੀ ਨਾਲ਼ ਸੰਬੰਧਤ ਨਹੀਂ। ਜੇਕਰ ਪਹਿਲੇ ਐਕਟ ਵਿੱਚ ਕੰਧ 'ਤੇ ਬੰਦੂਕ ਟੰਗੀ ਵਿਖਾਈ ਗਈ ਹੈ, ਤਾਂ ਕਹਾਣੀ ਦੇ ਅਗਲੇ ਕਿਸੇ ਐਕਟ ਵਿੱਚ ਇਹ ਜਰੂਰ ਚੱਲਣੀ ਚਾਹੀਦੀ ਹੈ। ਜਾਂ ਫਿਰ ਬੰਦੂਕ ਮੰਚ ਤੇ ਦਿਖਾਈ ਹੀ ਨਹੀਂ ਜਾਣੀ ਚਾਹੀਦੀ।"

ਹਵਾਲੇ[ਸੋਧੋ]