ਛੇਹਰਟਾ ਸਾਹਿਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਛੇਹਰਟਾ ਤੋਂ ਰੀਡਿਰੈਕਟ)

ਛੇਹਰਟਾ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਇੱਕ ਇਤਿਹਾਸਿਕ ਕਸਬਾ ਹੈ । ਜੋ ਕੀ ਗੁਰੂ ਕੀ ਵਡਾਲੀ ਦੇ ਪੱਛਮ ਵਾਲੇ ਪਾਸੇ ਸਥਿੱਤ ਹੈ।

ਨਾਂ[ਸੋਧੋ]

ਜਦੋਂ 1594 ਵਿੱਚ ਸਿੱਖਾ ਦੇ ਪੰਜਵੇਂ ਗੁਰੂ ਅਰਜੁਨ ਦੇਵ ਜੀ ਨੇ ਪ੍ਰਚਾਰ ਹਿੱਤ ਗੁਰੂ ਕੀ ਵਡਾਲੀ ਪੱਕਾ ਡੇਰਾ ਲਾ ਲਿਆ ਤੇ ਇਨ੍ਹਾ ਸਾਲਾਂ ਵਿੱਚ ਹੀ ਸੋਕਾ ਪੈ ਗਿਆ ਤੇ ਗੁਰੂ ਜੀ ਨੇ ਲੋਕਾ ਦੀ ਜਰੂਰਤ ਨੂੰ ਮੁੱਖ ਰੁੱਖ ਕੇ ਕੁਝ ਖੂਹ ਲਵਾਏ ਇਥੇ ਗੁਰੂ ਜੀ ਨੇ ਛੇ-ਹਰਟਾ ਖੂਹ ਲਵਾਇਆ ਜਿਥੋ ਇਸ ਦਾ ਨਾਮ ਛੇਹਰਟਾ ਪੈ ਗਿਆ। ਅੱਜ ਇਸ ਜਗ੍ਹਾ ਇੱਕ ਇਤਹਾਸਿਕ ਗੁਰਦੁਆਰਾ ਸਾਹਿਬ ਸੁਸ਼ੋਬਿਤ ਹੈ।