ਸਮੱਗਰੀ 'ਤੇ ਜਾਓ

ਜੇਜੋਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਜੇਜੋਂ ਦੋਆਬਾ ਤੋਂ ਮੋੜਿਆ ਗਿਆ)
ਜੇਜੋਂ
ਨਗਰ
ਦੇਸ਼ ਭਾਰਤ
ਰਾਜਪੰਜਾਬ
ਜਿਲ੍ਹਾਜਿਲ੍ਹਾ
ਉੱਚਾਈ
305 m (1,001 ft)
ਆਬਾਦੀ
 (2013)
 • ਕੁੱਲ15,449
ਭਾਸ਼ਾਵਾਂ
 • ਦਫ਼ਤਰੀ ਭਾਸ਼ਾਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿਨ ਕੋਡ
144530
ਦੁਰਭਾਸ਼ ਕੋਡ01884

ਜੇਜੋਂ ਮਾਹਿਲਪੁਰ ਤੋਂ ਪੂਰਬ ਵੱਲ 15 ਕਿਲੋਮੀਟਰ ਦੀ ਦੂਰੀ ਉੱਪਰ ਲਗਪਗ 56 ਹੈਕਟੇਅਰ ਰਕਬੇ ਵਿੱਚ ਫੈਲਿਆ ਹੋਇਆ ਪੁਰਾਤਨ ਤੇ ਇਤਿਹਾਸਕ ਨਗਰ ਹੈ।[1] ਜੇਜੋਂ ਇੱਕ ਪਾਸੇ ਪੱਛਮੀ ਭਾਰਤ ਅਤੇ ਦੂਜੇ ਪਾਸੇ ਪੂਰਬੀ ਭਾਰਤ ਨਾਲ ਜਿਸ ਨੂੰ ‘ਗੇਟਵੇ ਆਫ ਕਾਂਗੜਾ’ ਦੇ ਨਾਂ ਨਾਲ ਜਾਣਿਆ ਜਾਂਦਾ। ਇਹ ਨਗਰ ਇੱਥੋਂ ਦੇ ਬਜ਼ੁਰਗ ‘ਜੇਜੂ ਸ਼ਾਹ’ ਦੇ ਨਾਂ ਉੱਪਰ ਵਸਿਆ ਸੀ। ਪੁਰਾਤਨ ਨਿਸ਼ਾਨ ਤੋਂ ਭਲੀਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਜੋਂ ਇੱਕ ਯੋਜਨਾਬੱਧ ਅਤੇ ਸੰਪੂਰਨ ਸ਼ਹਿਰੀ ਸਭਿਅਤਾ ਵਾਲਾ ਨਗਰ ਸੀ। ਜੇਜੋਂ ਸਮਾਜਿਕ ਅਤੇ ਭਾਈਚਾਰਕ ਸਾਂਝ ਦਾ ਕੇਂਦਰ ਹੈ ਕਿਉਂਕੇ ਇਥੇ 1947 ਤੋਂ ਪਹਿਲਾਂ ਤਕ ਹਰ ਧਰਮ ਮਜ਼੍ਹਬ, ਫਿਰਕੇ, ਕੌਮ, ਜਾਤ ਅਤੇ ਜਮਾਤ ਦੇ ਲੋਕ ਇੱਥੇ ਭਾਈਚਾਰਕ ਸਾਂਝ ਨਾਲ ਰਹਿੰਦੇ ਸਨ। ਮਸ਼ਹੂਰ ਵੈਦ ਗੋਬਿੰਦ ਰਾਮ ਅਤੇ ਸੰਸਕ੍ਰਿਤ ਦੇ ਮਸ਼ਹੂਰ ਗਿਆਨੀ ਅਚਾਰੀਆ ਵਿਸ਼ਾਵਾਨੰਤ ਇਸ ਨਗਰ ਦੇ ਵਾਸੀ ਹਨ।

ਇਤਿਹਾਸ

[ਸੋਧੋ]

ਰਾਜਾ ਰਾਮ ਸਿੰਘ ਨੇ 1701 ਈ. ਵਿੱਚ ਇੱਥੇ ਇੱਕ ਜੰਗੀ ਕਿਲਾ ਵੀ ਬਣਾਇਆ। ਇਸ ਰਿਆਸਤ ਉੱਪਰ ਜਸਵਾਲ ਰਾਜਿਆਂ ਨੇ, 1814 ਈ. ਤਕ ਰਾਜਪੂਤ ਰਾਜਿਆਂ ਨੇ, 1815 ਈ. ਵਿੱਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅਤੇ ਫਿਰ ਅੰਗਰੇਜ਼ਾਂ ਨੇ ਰਾਜ ਕੀਤਾ। 1913-14 ਵਿੱਚ ਅੰਗਰੇਜ਼ੀ ਸਰਕਾਰ ਨੇ ਰੇਲਵੇ ਲਾਈਨ ਪਾ ਕੇ ਇਸ ਨਗਰ ਦੀ ਵਪਾਰਕ ਮਹੱਤਤਾ ਨੂੰ ਸਮਝਿਆ।

ਭੂਗੋਲਿਕ ਸਥਿਤੀ

[ਸੋਧੋ]

ਜਨਸੰਖਿਆ

[ਸੋਧੋ]

ਵਪਾਰਕ ਨਗਰ

[ਸੋਧੋ]

ਜੇਜੋਂ ਮੱਧਕਾਲੀ ਭਾਰਤ ਦੇ ਉੱਤਰੀ ਖਿੱਤੇ ਦੀਆਂ ਪ੍ਰਮੁੱਖ ਵਪਾਰਕ ਮੰਡੀਆਂ ਵਿੱਚੋਂ ਇੱਕ ਸੀ। ਇੱਥੋਂ ਇੱਕ ਪਾਸੇ ਅਰਬ, ਅਫ਼ਗਾਨਿਸਤਾਨ, ਸਮਰਕੰਦ, ਤਾਸ਼ਕੰਦ ਤੱਕ ਅਤੇ ਦੂਜੇ ਪਾਸੇ ਹਿਮਾਚਲ, ਲੱਦਾਖ, ਚੀਨ ਤਕ ਵਪਾਰ ਹੁੰਦਾ ਸੀ। ਕੁਦਰਤੀ ਨਿਆਮਤਾਂ ਨਾਲ ਨਿਵਾਜਿਆ ਇਹ ਨਗਰ ਧਾਗਾ, ਕੱਪੜਾ, ਸੂਤੀ ਕੱਪੜਾ, ਵੰਗਾਂ, ਦੇਸੀ ਜੁੱਤੀਆਂ, ਬਰੀਕ ਰਤਾ, ਚਿੱਟਾ ਪੱਥਰ ਦਾ ਵਪਾਰ ਵਿਭਿੰਨ ਖੇਤਰਾਂ ਵਿੱਚ ਹੁੰਦਾ ਸੀ। ਜੇਜੋਂ ਆਪਣੇ ਪੇੜਿਆਂ ਕਰਕੇ ਵੀ ਮਸ਼ਹੂਰ ਹੈ।

ਹਵਾਲੇ

[ਸੋਧੋ]