ਡਰੋਲੀ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਡਰੌਲੀ ਕਲਾਂ ਤੋਂ ਰੀਡਿਰੈਕਟ)
ਡਰੋਲੀ ਕਲਾਂ
ਪਿੰਡ
ਦੇਸ਼ India
ਰਾਜਪੰਜਾਬ
ਜ਼ਿਲ੍ਹਾਜਲੰਧਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਪਿਨ
144 104

ਡਰੋਲੀ ਕਲਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਬਲਾਕ ਆਦਮਪੁਰ ਦਾ ਇੱਕ ਪਿੰਡ ਹੈ।[1] ਡਰੋਲੀ ਕਲਾਂ ਵਿੱਚੋਂ ਹੋਰ ਕਈ ਪਿੰਡ ਬੱਝੇ ਹਨ ਜਿਹਨਾਂ ਵਿਚੋਂ ਡਗਰੂ, ਨਿਧਾਂ ਵਾਲਾ, ਸੋਸਣ, ਡੇਮਰੂ ਕਲਾਂ, ਡੇਮਰੂ ਖੁਰਦ ਹਨ। ਸਾਬਕਾ ਡੀ.ਜੀ.ਪੀ. ਪੰਜਾਬ ਪੁਲੀਸ ਕਰਨਪਾਲ ਸਿੰਘ ਗਿੱਲ ਦੇ ਨਾਨਕੇ, ਸਾਬਕਾ ਮੁੱਖ ਮੰਤਰੀ ਸਵਰਗੀ ਹਰਚਰਨ ਸਿੰਘ ਬਰਾੜ ਗੌਰਮਿੰਟ ਮਿਡਲ ਸਕੂਲ ਡਰੋਲੀ ਭਾਈ ਦੇ ਵਿਦਿਆਰਥੀ ਰਹੇ, ਲੇਖਕ ਹਰਪਾਲ ਜੀਤ ਪਾਲੀ, ਗੁਰਚਰਨ ਸਿੰਘ ਸੰਘਾ ਹਜ਼ੂਰ ਸਾਹਿਬ ਤੋਂ ਨਿਕਲਦੇ ਮਾਸਿਕ ਪਰਚੇ ਸੱਚ ਖੰਡ ਦੇ ਸੰਪਾਦਕ, ਡਾ. ਹਰਦਿਆਲ ਸਿੰਘ, ਕੈਪਟਨ ਰਣਜੀਤ ਸਿੰਘ ਕੈਂਬਰਿਜ਼ ਯੂਨੀਵਰਸਿਟੀ ਹਾਂਗਕਾਂਗ ਦੇ ਵਿਦਿਆਰਥੀ ਸਨ ਜੋ ਕਿ ਆਜ਼ਾਦ ਹਿੰਦ ਫੌਜ ਵਿੱਚ ਕੈਪਟਨ ਦੇ ਅਹੁਦੇ ’ਤੇ ਰਹੇ ਸਨ। ਪਿੰਡ ਵਿੱਚ ਜਵਹਾਰ ਸਿੰਘ ਸੀ.ਐਚ.ਸੀ., ਸ੍ਰੀ ਗੁਰੁ ਹਰਗੋਬਿੰਦ ਸਾਹਿਬ ਸਪੋਰਟਸ ਕੱਲਬ, ਮਾਤਾ ਦਾਮੋਦਰੀ ਖਾਲਸਾ ਕੰਨਿਆਂ ਮਹਾਂ ਵਿਦਿਆਲਿਆ ਹਨ।

ਹਵਾਲੇ[ਸੋਧੋ]