ਸਟਾਰ ਟੋਪੋਲੌਜੀ
ਦਿੱਖ
(ਤਾਰਾ ਨੈੱਟਵਰਕ ਤੋਂ ਮੋੜਿਆ ਗਿਆ)
ਸਟਾਰ ਟੋਪੋਲੌਜੀ ਇੱਕ ਤਰਾਂ ਦਾ ਨੈੱਟਵਰਕ ਹੁੰਦਾ ਹੈ। ਇਸ ਵਿੱਚ ਭਾਗ ਕੇਂਦਰੀ ਹੱਬ ਦੇ ਆਸ-ਪਾਸ ਜੁੜੇ ਹੁੰਦੇ ਹਨ। ਇਸ ਨੈੱਟਵਰਕ ਵਿੱਚ ਹੱਬ ਵਖ-ਵਖ ਕੰਪਿਊਟਰਾਂ ਅਤੇ ਦੂਸਰੀ ਹੱਬ ਵਿਚਕਾਰ ਸੰਚਾਰ ਨੂ ਨਿਯੰਤਰਨ ਕਰਦੀ ਹੁੰਦੀ ਹੈ। ਇਸ ਨੈੱਟਵਰਕ ਵਿੱਚ ਆਪਸ ਵਿੱਚ ਜੁੜੇ ਕੰਪਿਊਟਰ ਆਪਸ ਵਿੱਚ ਡਾਟਾ ਟ੍ਰਾਂਸਫ਼ਰ ਨਹੀਂ ਕਰ ਸਕਦੇ। ਉਹਨਾਂ ਨੂੰ ਹੱਬ ਦੇ ਜਰਿਏ ਹੀ ਆਪਸ ਜੁੜਨਾ ਪੈਂਦਾ ਹੈ। ਇਸ ਨੈੱਟਵਰਕ ਵਿੱਚ ਹੱਬ ਤੇ ਨੋਡ ਦਾ ਫਾਸਲਾ 100 ਮੀਟਰ ਦਾ ਹੁੰਦਾ ਹੈ।
ਸਟਾਰ ਟੋਪੋਲੌਜੀ ਦੇ ਲਾਭ ਤੇ ਹਾਨੀਆਂ
[ਸੋਧੋ]ਲਾਭ:-
ਇਸਨੂੰ ਬਣਾਉਣਾ ਤੇ ਜੋੜਨਾ ਬਹੁਤ ਸੌਖਾ ਹੈ।
ਇਕ ਕੰਪਿਊਟਰ ਫੇਲ ਹੋਣ ਤੇ ਦੂਸਰਿਆਂ ਤੇ ਕੋਈ ਫ਼ਰਕ ਨਹੀਂ ਪੈਂਦਾ।
ਇਸ ਵਿੱਚ ਹੋਰ ਨੋਡਸ ਵੀ ਜੋੜੇ ਜਾ ਸਕਦੇ ਹਨ।ਇਸ ਨਾਲ ਲੋਡਿੰਗ ਦਾ ਸਮਾਂ ਨਹੀਂ ਵਧਦਾ।
ਇਸ ਵਿੱਚੋਂ ਕਮੀਆਂ ਕੱਢਣੀਆਂ ਆਸਾਨ ਹੁੰਦੀਆਂ ਹਨ।
ਹਾਨੀਆਂ:-
ਜੇਕਰ ਹਬ ਖ਼ਰਾਬ ਹੋ ਜਾਵੇ ਤਾ ਸਾਰਾ ਨੈੱਟਵਰਕ ਰੁਕ ਜਾਂਦਾ ਹੈ।
ਤਾਰਾਂ ਜੋੜਨ ਦਾ ਕੰਮ ਬਹੁਤ ਔਖਾ ਹੁੰਦਾ ਹੈ।