ਤ੍ਰਾਸਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਤ੍ਰਾਸਦੀ ਯੂਨਾਨੀ ਸਾਹਿਤ ਦਾ ਇੱਕ ਰੂਪ ਹੈ। ਤ੍ਰਾਸਦ ਕਿਸੇ ਗੰਭੀਰ, ਮੁਕੰਮਲ ਅਤੇ ਨਿਸ਼ਚਿਤ ਆਕਾਰ ਵਾਲੇ ਕਾਰਜ ਦੀ ਅਨੁਕ੍ਰਿਤੀ ਦਾ ਨਾਮ ਹੈ ਜਿਸ ਦਾ ਮਾਧਿਅਮ ਨਾਟਕ ਦੇ ਭਿੰਨ ਭਿੰਨ ਹਿੱਸਿਆ ਵਿਚ ਭਿੰਨ ਭਿੰਨ ਰੂਪ ਨਾਲ ਵਰਤੀ ਗਈ ਸਭ, ਪ੍ਰਕਾਰ ਦੇ ਕਲਾਤਮਕ ਗਹਿਣਿਆਂ ਨਾਲ ਅਲੰਕ੍ਰਿਤ ਭਾਸ਼ਾ ਹੁੰਦੀ ਹੈ ਜੋ ਬਿਰਤਾਂਤਕ ਰੂਪ ਵਿਚ ਨਾ ਹੋ ਕੇ ਕਾਰਜ-ਵਪਾਰ ਰੂਪ ਵਿਚ ਹੁੰਦੀ ਹੈ ਅਤੇ ਜਿਸ ਵਿਚ ਕਰੁਣਾ ਅਤੇ ਤ੍ਰਾਸ ਰਾਹੀਂ ਇਨ੍ਹਾਂ ਮਨੋਵਿਕਾਰਾਂ ਦਾ ਉਚਿਤ ਵਿਵੇਚਨ ਕੀਤਾ ਜਾਂਦਾ ਹੈ। ਹਰ ਇੱਕ ਤਰਾਸਦੀ ਦੇ ਛੇ ਲਾਜ਼ਮੀ ਅੰਗ ਹੁੰਦੇ ਹਨ ਜੋ ਉਸ ਦੇ ਸੁਹਜ ਦਾ ਨਿਰਣਾ ਕਰਦੇ ਹਨ-ਕਥਾਨਕ, ਚਰਿਤ੍ਰ-ਚਿਤ੍ਰਣ, ਪਦ-ਰਚਨਾ, ਵਿਚਾਰ-ਤੱਤ, ਦ੍ਰਿਸ਼-ਵਿਧਾਨ, ਅਤੇ ਗੀਤ।[1]

  1. ਸਿੰਘ, ਹਰਿਭਜਨ, (ਅਨੁ.) (1964). ਅਰਸਤੂ ਦਾ ਕਾਵਿ-ਸ਼ਾਸਤ੍ਰ. ਨਵੀ ਦਿੱਲੀ: ਐਸ. ਚੰਦ ਐਂਡ ਕੰਪਨੀ. p. 58.