ਸਮੱਗਰੀ 'ਤੇ ਜਾਓ

ਦਾ ਟਵਾਈਲਾਈਟ ਸਾਗਾ: ਨਿਊ ਮੂਨ (ਫ਼ਿਲਮ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਦਾ ਟਵਾਈਲਾਈਟ ਸਾਗਾ: ਨਿਊ ਮੂਨ
ਫ਼ਿਲਮ ਦਾ ਪੋਸਟਰ
ਨਿਰਦੇਸ਼ਕਕ੍ਰਿਸ ਵਿਟਜ਼
ਸਕਰੀਨਪਲੇਅਮੇਲਿਸਾ ਰੋਸਨਬਰਗ
ਨਿਰਮਾਤਾ
  • ਵਿਕ ਗੌਡਫ੍ਰੇਅ
  • ਕੈਰਨ ਰੋਸਫੈਲਟ
ਸਿਤਾਰੇਕ੍ਰਿਸਟਨ ਸਟੇਵਰਟ
ਰੌਬਰਟ ਪੈਟਿਨਸਨ
ਬਿਲੀ ਬਰੁੱਕ
ਪੀਟਰ ਫੈਸੀਨਲ
ਸਿਨੇਮਾਕਾਰਜੇਵਿਯਰ ਅਗੁਇਰੇਸਰੋਬੇ
ਸੰਪਾਦਕਪੀਟਰ ਲੈਮਬਰਟ
ਸੰਗੀਤਕਾਰਅਲੈਂਕਜੈਨਡਰ ਦੈਸਪਲਟ
ਪ੍ਰੋਡਕਸ਼ਨ
ਕੰਪਨੀਆਂ
Temple Hill Entertainment
Imprint Entertainment
Sunswept Entertainment
ਡਿਸਟ੍ਰੀਬਿਊਟਰSummit Entertainment
ਰਿਲੀਜ਼ ਮਿਤੀਆਂ
  • ਨਵੰਬਰ 16, 2009 (2009-11-16) (Los Angeles premiere)
  • ਨਵੰਬਰ 20, 2009 (2009-11-20) (United States)
ਮਿਆਦ
130 ਮਿੰਟ[1]
ਦੇਸ਼ਅਮਰੀਕਾ
ਭਾਸ਼ਾਅੰਗ੍ਰੇਜ਼ੀ
ਬਜ਼ਟ$50 ਮਿਲੀਅਨ
ਬਾਕਸ ਆਫ਼ਿਸ$709,827,462

ਦਾ ਟਵਾਈਲਾਈਟ ਸਾਗਾ: ਨਿਊ ਮੂਨ 2009 ਵਿਚ ਆਈ ਇੱਕ ਅਮਰੀਕੀ ਫ਼ਿਲਮ ਹੈ ਜੋ ਸਟੇਫਨੀ ਮੇਅਰ ਦੇ ਨਿਊ ਮੂਨ ਨਾਵਲ ਉੱਪਰ ਅਧਾਰਿਤ ਹੈ| ਇਹ ਟਵਾਈਲਾਈਟ ਲੜੀ ਦੀ ਦੂਜੀ ਫ਼ਿਲਮ ਹੈ ਜੋ ਇੱਕ ਪਿਸ਼ਾਚ ਦੀ ਇੱਕ ਇਨਸਾਨ ਕੁੜੀ ਨਾਲ ਮੁਹੱਬਤ ਦੀ ਕਹਾਣੀ ਹੈ|

ਕਹਾਣੀ

[ਸੋਧੋ]

ਫ਼ਿਲਮ ਇਸਾਬੇਲ ਸਵਾਨ ਅਤੇ ਐਡਵਰਡ ਕੁਲਿਨ ਦੀ ਪ੍ਰੇਮ-ਕਹਾਣੀ ਤੋਂ ਮੁੜ ਸ਼ੁਰੂ ਹੁੰਦੀ ਹੈ| ਬੇਲਾ ਦੇ ਜਨਮਦਿਨ ਉੱਪਰ ਐਡਵਰਡ ਅਤੇ ਉਸਦੇ ਪਰਿਵਾਰ ਵਾਲੇ ਬੇਲਾ ਲਈ ਇੱਕ ਪਾਰਟੀ ਰੱਖਦੇ ਹਨ| ਜਨਮਦਿਨ ਦਾ ਇੱਕ ਤੋਹਫ਼ਾ ਖੋਲਦਿਆਂ ਬੇਲਾ ਦੇ ਹਥ ਉੱਪਰ ਇੱਕ ਕੱਟ ਲੱਗ ਜਾਦਾ ਹੈ ਤੇ ਖੂਨ ਵਗਣ ਲੱਗ ਪੈਂਦਾ ਹੈ| ਪਿਸ਼ਾਚ ਕਿਓਂਕਿ ਖੂਨ ਦੇ ਸਹਾਰੇ ਹੀ ਜਿਓੰਦੇ ਹੁੰਦੇ ਹਨ, ਇਸਲਈ ਉਹ ਖੂਨ ਵੱਲ ਤੇਜੀ ਨਾਲ ਆਕਰਸ਼ਿਤ ਹੁੰਦੇ ਹਨ| ਖੂਨ ਦੀ ਗੰਧ ਨਾਲ ਐਡਵਰਡ ਦਾ ਗੋਦ ਲਿਆ ਭਰਾ ਜੈਸਪਰ ਤੇਜੀ ਨਾਲ ਬੇਲਾ ਵੱਲ ਵਧਦਾ ਹੈ ਪਰ ਐਡਵਰਡ ਉਸਨੂੰ ਰੋਕ ਲੈਂਦਾ ਹੈ| ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਇੱਕ ਇਨਸਾਨ ਦੇ ਆਪਣੇ ਆਲੇ ਦੁਆਲੇ ਹੁੰਦੇ ਹੋਏ ਪਿਸ਼ਾਚ ਉਸਨੂੰ ਆਪਣਾ ਸ਼ਿਕਾਰ ਬਣਨ ਤੋਂ ਨਹੀਂ ਰੋਕ ਸਕਦੇ ਪਰ ਬੇਲਾ ਐਡਵਰਡ ਦੀ ਪ੍ਰੇਮਿਕਾ ਹੋਣ ਕਾਰਨ ਉਹ ਉਸ ਨਾਲ ਅਜਿਹਾ ਨਹੀਂ ਕਰਨਾ ਚਾਹੁੰਦੇ ਸਨ| ਸੋ, ਕੁਲੀਨ ਪਰਿਵਾਰ ਸ਼ਹਿਰ ਛੱਡ ਦਿੰਦਾ ਹੈ ਅਤੇ ਬੇਲਾ ਦੀ ਐਡਵਰਡ ਤੋਂ ਜੁਦਾਈ ਹੀ ਉਸਦੀ ਨਵੀਂ ਜਿੰਦਗੀ ਦੀ ਸ਼ੁਰੁਆਤ ਹੈ| ਇਨ੍ਹਾਂ ਔਖੇ ਪਲਾਂ ਵਿਚ ਉਹ ਜਿੰਦਗੀ ਨੂੰ ਮੁੜ ਜਿਓਣ ਦੀ ਕੋਸ਼ਿਸ਼ ਕਰਦੀ ਹੈ| ਉਹ ਬਾਇਕ ਚਲਾਉਣ ਸਿੱਖਦੀ ਹੈ ਅਤੇ ਆਪਣੇ ਪੁਰਾਣੇ ਦੋਸਤ ਜੈਕੋਬ ਨਾਲ ਨੇੜਤਾ ਵਧਾਉਂਦੀ ਹੈ| ਉਹ ਜਿੰਨਾ ਐਡਵਰਡ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੀ ਹੈ, ਉਹ ਓਨਾ ਯਾਦ ਆਉਂਦਾ ਹੈ| ਜੈਕੋਬ ਨਾਲ ਰਹਿਕੇ ਉਹ ਹੌਲੀ ਹੌਲੀ ਐਡਵਰਡ ਨੂੰ ਲਗਭਗ ਭੁੱਲ ਚੁੱਕੀ ਹੁੰਦੀ ਹੈ ਪਰ ਅਤੀਤ ਮੁੜ ਉਸਦਾ ਦਰਵਾਜਾ ਖੜਕਾ ਦਿੰਦਾ ਹੈ| ਐਡਵਰਡ ਨੂੰ ਇੱਕ ਰਾਤ ਸੁਪਨਾ ਆਉਂਦਾ ਹੈ ਕਿ ਬੇਲਾ ਨੇ ਆਤਮ-ਹੱਤਿਆ ਕਰ ਲਈ ਹੈ| ਉਹ ਇਸੇ ਨੂੰ ਸਚ ਮੰਨ ਪਿਸ਼ਾਚਾਂ ਦੇ ਮੁਖੀ ਵੁਲਤ੍ਰੀ ਕੋਲ ਆਉਂਦਾ ਹੈ ਤੇ ਉਸਨੂੰ ਸਭ ਕੁਝ ਦੱਸ ਦਿੰਦਾ ਹੈ ਤੇ ਮੌਤ ਮੰਗਦਾ ਹੈ ਕਿਓਂਕਿ ਬੇਲਾ ਤੋਂ ਬਿਨਾ ਉਹ ਹੁਣ ਨਹੀਂ ਜਿਓਣਾ ਚਾਹੁੰਦਾ| ਵੁਲਤ੍ਰੀ ਐਡਵਰਡ ਨੂੰ ਦੱਸਦਾ ਹੈ ਕਿ ਬੇਲਾ ਨਾਂ ਦੀ ਇੱਕ ਮਨੁੱਖੀ ਸ਼ੈਅ ਹਾਲੇ ਵੀ ਹੈ ਜਿਸਨੂੰ ਪਿਸ਼ਾਚਾਂ ਦੇ ਰਾਜ਼ ਪਤਾ ਹਨ| ਅਜਿਹੀ ਸ਼ੈਅ ਉਹਨਾਂ ਦੀ ਹੋਂਦ ਲਈ ਖਤਰਨਾਕ ਸੀ| ਸੋ, ਵੁਲਤ੍ਰੀ ਐਡਵਰਡ ਸਾਹਮਣੇ ਦੋ ਵਿਕਲਪ ਰੱਖਦਾ ਹੈ ਕਿ ਜਾਂ ਤੇ ਉਹ ਬੇਲਾ ਨੂੰ ਮਾਰ ਦਵੇ ਜਾਂ ਫਿਰ ਉਸਨੂੰ ਵੀ ਪਿਸ਼ਾਚ ਬਣਾ ਦਵੇ| ਅੰਤ ਵਿਚ ਕੁਲੀਨ ਪਰਿਵਾਰ ਬੇਲਾ ਨੂੰ ਆਪਣੇ ਵਿਚ ਮਿਲਾਉਣ ਲਈ ਸਹਿਮਤ ਹੋ ਜਾਂਦਾ ਹੈ| ਐਡਵਰਡ ਬੇਲਾ ਨਾਲ ਵਾਅਦਾ ਕਰਦਾ ਹੈ ਕਿ ਉਹ ਉਸ ਨਾਲ ਵਿਆਹ ਕਰਾਉਂਦੇ ਸਾਰ ਹੀ ਉਸਨੂੰ ਪਿਸ਼ਾਚ ਬਣਾ ਦਵੇਗਾ|

ਟਵਾਈਲਾਈਟ ਫ਼ਿਲਮ ਲੜੀ

[ਸੋਧੋ]

ਹਵਾਲੇ

[ਸੋਧੋ]
  1. "The Twilight Saga: New Moon (2009)". Box Office Mojo. IMDb.com, Inc. Retrieved 2010-04-03.