ਦ ਮੈਟਰਿਕਸ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਦ ਮੈਟਰਿਕਸ

ਫਿਲਮ ਦਾ ਪੋਸਟਰ
ਨਿਰਦੇਸ਼ਕ
ਨਿਰਮਾਤਾ ਜੋਲ ਸਿਲਵਰ
ਲੇਖਕ ਵਾਕੋਵਸਕੀ ਭਰਾ
ਸਿਤਾਰੇ
ਸੰਗੀਤਕਾਰ ਡਾਨ ਡੇਵਿਸ
ਸਿਨੇਮਾਕਾਰ ਬਿਲ ਪੋਪ
ਸੰਪਾਦਕ ਜ਼ਾਕ ਸਟਨਬਰਗ
ਸਟੂਡੀਓ
ਵਰਤਾਵਾ ਵਾਰਨਰ ਬਰਦਰਜ਼
ਰਿਲੀਜ਼ ਮਿਤੀ(ਆਂ) 31 ਮਾਰਚ 1999
ਮਿਆਦ 136 ਮਿੰਟ[1]
ਦੇਸ਼ ਅਮਰੀਕਾ
ਆਸਟ੍ਰੇਲੀਆ
ਭਾਸ਼ਾ ਅੰਗਰੇਜ਼ੀ
ਬਜਟ $6.30 ਕਰੋੜ
ਬਾਕਸ ਆਫ਼ਿਸ $46,35,17,383

ਦ ਮੈਟਰਿਕਸ ਇੱਕ ਅਮਰੀਕੀ-ਆਸਟ੍ਰੇਲੀਆਈ ਸਾਇੰਸ ਫ਼ਿਕਸ਼ਨ ਐਕਸ਼ਨ ਫਿਲਮ ਹੈ ਜੋ 1999 ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਵਾਕੋਵਸਕੀ ਭਰਾਵਾਂ ਦੁਆਰਾ ਕੀਤਾ ਗਿਆ। ਇਸ ਵਿੱਚ ਕੀਆਨੂ ਰੀਵਸ, ਲਾਰੈਂਸ ਫਿਸ਼ਬਰਨ, ਕੈਰੀ ਐਨ ਮੌਸ, ਜੋ ਪੈਨਤੋਲਿਆਨੋ ਅਤੇ ਹੂਗੋ ਵੀਵਿੰਗ ਨਾਂ ਦੇ ਐਕਟਰਾਂ ਨੇ ਅਭਿਨੈ ਕੀਤਾ। ਫ਼ਿਲਮ ਵਿੱਚ ਇੱਕ ਤਬਾਹਸ਼ੁਦਾ ਭਵਿੱਖ ਦਿਖਦਾ ਹੈ, ਜਿਸ ਵਿੱਚ ਉਹ ਹਕੀਕਤ ਜੋ ਜ਼ਿਆਦਾਤਰ ਇਨਸਾਨਾਂ ਨੂੰ ਜ਼ਾਹਰ ਹੁੰਦੀ ਹੈ, ਦਰਅਸਲ ਇੱਕ ਬਣਾਵਟੀ ਹਕੀਕਤ, ਜਾਂ ਸਾਇਬਰ ਸਪੇਸ ਹੈ, ਜਿਸ ਨੂੰ ਕਿਹਾ ਜਾਂਦਾ ਹੈ "ਦੀ ਮੈਟ੍ਰਿਕਸ", ਅਤੇ ਜੋ ਸਜੀਵ ਮਸ਼ੀਨਾਂ ਨੇ ਬਣਾਇਆ ਹੈ, ਤਾਕਿ ਉਹ ਇਨਸਾਨੀ ਆਬਾਦੀ ਨੂੰ ਬੇਅਸਰ ਕਰ ਕਿ ਦਬਾ ਸਕਣ, ਅਤੇ ਉਨ੍ਹਾਂ ਦੇ ਜਿਸਮ ਦੀ ਹਰਾਰਤ ਅਤੇ ਬਿਜਲੀ ਊਰਜਾ ਨੂੰ ਸਾਧਨ ਦੇ ਤੌਰ ਤੇ ਇਸਤੇਮਾਲ ਕੀਤਾ ਜਾਏ। ਇੱਕ "ਨਿਊ" ਨਾਮੀ ਕੰਪਿਊਟਰ ਪ੍ਰੋਗਰਾਮਰ ਨੂੰ ਇਹ ਸਚਾਈ ਪਤਾ ਚਲਦੀ ਹੈ, ਅਤੇ ਉਹ ਮਸ਼ੀਨਾਂ ਦੇ ਖ਼ਿਲਾਫ਼ ਇੱਕ ਬਗ਼ਾਵਤ ਵਿੱਚ ਸ਼ਰੀਕ ਹੋ ਜਾਂਦਾ ਹੈ, ਜਿਸ ਵਿੱਚ ਹੋਰ ਲੋਕ ਵੀ ਸ਼ਾਮਿਲ ਹਨ ਜੋ ਕਿ ਉਸ "ਸੁਪਨਈ ਦੁਨੀਆ" ਤੋਂ ਆਜ਼ਾਦ ਹੋ ਕੇ ਹਕੀਕਤ ਵਿੱਚ ਦਾਖ਼ਲ ਹੋ ਗਏ ਹਨ।

ਹਵਾਲੇ[ਸੋਧੋ]