ਨਾਸਤਿਕਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਾਸਤਿਕ ਤੋਂ ਰੀਡਿਰੈਕਟ)

ਨਾਸਤਿਕਤਾ ਜਾਂ ਅਨੀਸ਼ਵਰਵਾਦ ਵਿੱਚਾਰਾਂ ਦੀ ਇੱਕ ਪ੍ਰਣਾਲ਼ੀ ਹੈ ਰੱਬ ਦੀ ਹੋਂਦ ਅਤੇ ਧਾਰਮਿਕ ਵਿਸ਼ਵਾਸਾਂ ਤੋਂ ਜਾਂ ਕਿਸੀ ਉੱਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰੀ ਹੈ। ਸੌੜੇ ਅਰਥਾਂ ਵਿੱਚ ਇਹ ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ। ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ।[1] ਇਤਹਾਸਕ ਤੌਰ 'ਤੇ ਨਾਸਤਿਕਤਾ ਰਾਜਨੀਤਕ ਬੇਦਾਰੀ ਨਾਲ ਸੰਬੰਧਤ ਹੈ।[2] ਇਹ ਫ਼ਲਸਫ਼ਾ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿੱਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ ਫ਼ਿਜ਼ਿਕਸ ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।

ਨਾਸਤਿਕ ਦੋ ਤਰ੍ਹਾਂ ਦੇ ਹੁੰਦੇ ਹਨ:[3]

  1. ਪਹਿਲੀ ਕੈਟੇਗਰੀ ਦੇ ਨਾਸਤਿਕ ਆਪਣੇ ਭਗਵਾਨ ਦੇ ਇਲਾਵਾ ਸਭ ਨੂੰ ਨਕਾਰ ਦਿੰਦੇ ਹਨ। ਅਜਿਹੇ ਹਿੰਦੂ ਦੋ ਸ਼ਿਵ, ਵਿਸ਼ਨੂੰ ਵਗੈਰਾ ਨੂੰ ਤਾਂ ਮੰਨਦੇ ਹਨ ਲੇਕਿਨ ਅੱਲਾ ਦੀ ਹੋਂਦ ਨੂੰ ਹੀ ਨਕਾਰ ਦਿੰਦੇ ਹਨ, ਜਾਂ ਅਜਿਹੇ ਸਿੱਖ ਜੋ ਗੁਰੂ ਨਾਨਕ ਜਾਂ ਗੁਰੂ ਗੋਬਿੰਦ ਨੂੰ ਤਾਂ ਪਵਿੱਤਰ ਮੰਨਦੇ ਹਨ ਲੇਕਿਨ ਗਿਰਜੇ ਜਾਂ ਮੰਦਿਰ ਜਾਣ ਤੋਂ ਇਨਕਾਰ ਕਰ ਦਿੰਦੇ ਹਨ ਇਸ ਕੈਟੇਗਰੀ ਵਿੱਚ ਆਉਂਦੇ ਹਨ। ਇਹ ਲੋਕ ਆਪਣੇ ਆਪ ਨੂੰ ਕਦੀ ਵੀ ਨਾਸਤਿਕ ਨਹੀਂ ਅਖਵਾਉਂਦੇ।
  2. ਦੂਸਰੀ ਕੈਟੇਗਰੀ ਦੇ ਨਾਸਤਿਕ ਉਹ ਹੁੰਦੇ ਹਨ ਜੋ ਹਰ ਤਰ੍ਹਾਂ ਦੇ ਭਗਵਾਨਾਂ ਵਿੱਚ ਯਕੀਨ ਨਹੀਂ ਕਰਦੇ। ਅਜਿਹੇ ਨਾਸਤਿਕ ਨਾ ਤਾਂ ਆਪਣੇ ਕਲਚਰ ਦੇ ਖ਼ੁਦਾ ਵਿੱਚ ਯਕੀਨ ਕਰਦੇ ਹਨ, ਅਤੇ ਨਾ ਹੀ ਦੂਸਰੇ ਕਲਚਰਾਂ ਦੇ।

ਸ਼ਾਬਦਿਕ ਅਰਥ[ਸੋਧੋ]

ਭਾਰਤੀ ਨਾਸਤਿਕ ਦਰਸ਼ਨ[ਸੋਧੋ]

ਪੱਛਮੀ ਨਾਸਤਿਕ ਦਰਸ਼ਨ[ਸੋਧੋ]

ਹਵਾਲੇ[ਸੋਧੋ]