ਨੁਮਾਨਸੀਆ
41°48′35″N 2°26′39″W / 41.809586°N 2.444258°W
ਨੁਮਾਨਸੀਆ[1] (ਸਪੇਨੀ ਭਾਸ਼ਾ ਵਿੱਚ Numancia) ਇੱਕ ਪ੍ਰਾਚੀਨ ਸੇਲਟੀਬੇਰੀਅਨ ਆਬਾਦੀ ਦਾ ਨਾਂ ਹੈ ਜਿਸਦੇ ਨਿਸ਼ਾਨ ਗਰੇ ਨਗਰਪਾਲਿਕਾ ਵਿੱਚ ਸੇਰੋ ਦੇ ਲਾ ਮੁਏਲਾ ਪਹਾੜੀ ਉੱਤੇ ਮਿਲੇ ਹਨ, ਜੋ ਸੋਰੀਆ ਸ਼ਹਿਰ ਤੋਂ 7 ਕਿਲੋਮੀਟਰ ਉੱਤਰ ਵੱਲ ਸਥਿਤ ਹੈ। ਨੁਮਾਨਤਿਆ ਸੇਲਟੀਬੇਰੀਅਨ ਯੁੱਧਾ ਵਿੱਚ ਆਪਣੀ ਭੂਮਿਕਾ ਲਈ ਪ੍ਰਸਿੱਧ ਹੈ।
153 ਈਪੂ. ਵਿੱਚ ਨੁਮਾਨਤਿਆ ਰੋਮ ਨਾਲ ਪਹਿਲੀ ਵਾਰ ਗੰਭੀਰ ਯੁੱਧਾ ਦਾ ਸਾਹਮਣਾ ਕਰਨਾ ਪਿਆ। ਇਸ ਯੁੱਧ ਤੋਂ 20 ਸਾਲ ਬਾਅਦ 133 ਈਪੂ. ਵਿੱਚ ਰੋਮਨ ਸੀਨੇਟ ਨੇ ਸ਼ੀਪੀਓ ਮਿਲੀਆਨੂਸ ਅਫ੍ਰਿਕਾਨੂਸ (Scipio Aemilianus Africanus) ਨੁਮਾਨਤਿਆ ਨੂੰ ਖ਼ਤਮ ਕਰਨ ਦਾ ਕੰਮ ਸੌਂਪਿਆ ਗਿਆ। ਉਸਨੇ ਸ਼ਹਿਰ ਨੂੰ ਖਾਈਆਂ, ਖੱਡੇਆਂ, ਸੀਖਾਂ ਦੁਆਰਾ ਨੌਂ ਕਿਲੋਮੀਟਰ ਦਾ ਘੇਰਾ ਬਣਾਇਆ ਅਤੇ 13 ਮਹੀਨਿਆਂ ਤੱਕ ਨੁਮਾਨਤਿਆ ਨੂੰ ਆਪਣੇ ਘੇਰੇ ਵਿੱਚ ਰੱਖਿਆ। ਇਸ 13 ਮਹੀਨਿਆਂ ਦੇ ਘੇਰੇ ਤੋਂ ਬਾਅਦ ਨੁਮਾਨਤਿਆ ਲੋਕਾਂ ਨੇ ਗੁਲਾਮ ਬਣਨ ਦੀ ਥਾਂ ਆਜ਼ਾਦ ਮਰਨ ਲਈ ਆਪਣੇ ਸ਼ਹਿਰ ਨੂੰ ਅੱਗ ਲਾ ਕੇ ਸਾੜਨ ਦਾ ਫੈਸਲਾ ਕੀਤਾ। ਇਹ ਆਪਣੇ ਸਮੇਂ ਦੀ ਇੱਕ ਵੱਖਰੀ ਮਿਸਾਲ ਸੀ।
ਹਵਾਲੇ
[ਸੋਧੋ]- ↑ (ਸਪੇਨੀ) PDF Petition for Numantia to be given "world heritage" status Archived 2008-06-09 at the Wayback Machine.