ਖੇੜੀ ਮੁਸਲਮਾਨੀ
ਖੇੜੀ ਮੁਸਲਮਾਨੀ ਪਟਿਆਲਾ ਜਿਲ੍ਹੇ ਦੀ ਪਟਿਆਲਾ ਤਹਿਸੀਲ ਦਾ ਪਟਿਆਲਾ ਸ਼ਹਿਰ ਤੋਂ 18 ਕਿਲੋਮੀਟਰ ਦੂਰ ਇੱਕ ਪਿੰਡ ਹੈ। ਪਹਿਲਾਂ ਇਸ ਵਿੱਚ ਸਾਰੇ ਉਹ ਲੋਕ ਰਹਿੰਦੇ ਸਨ ਜੋ 1947 ਦੇ ਸਮੇਂ ਵਿੱਚ ਪਾਕਿਸਤਾਨ ਤੋਂ ਉੱਜੜ ਕੇ ਆਏ। ਇਸ ਪਿੰਡ ਨੂੰ ਇਲਾਕੇ ਵਿੱਚ ਰਿਫਊਜੀਆਂ ਦੇ ਪਿੰਡ ਨਾਲ ਵਧੇਰੇ ਜਾਣਿਆ ਜਾਂਦਾ ਹੈ। ਪਰ ਅੱਜ ਕੱਲ ਏਥੇ ਲੋਕ ਦੂਸਰੇ ਪਿੰਡਾਂ ਤੋਂ ਵੀ ਆ ਕੇ ਰਹਿਣ ਲੱਗੇ ਹਨ।
ਪਿੰਡ ਦਾ ਨਾਮਕਰਣ
[ਸੋਧੋ]ਪਿੰਡ ਦੇ ਨਾਮ ਤੋਂ ਸਪੱਸ਼ਟ ਹੁੰਦਾ ਹੈ ਕਿ ਏਥੇ ਮੁਸਲਮਾਨਾਂ ਦੀ ਗਿਣਤੀ ਵਧੇਰੇ ਹੋਣ ਕਰਕੇ ਇਸ ਪਿੰਡ ਦਾ ਨਾਮ ਖੇੜੀ ਮੁਸਲਮਾਨੀ ਹੈ। 1947 ਤੋਂ ਪਹਿਲਾਂ ਏਥੇ ਏਥੇ ਮੁਸਲਮਾਨਾਂ ਵਧੇਰੇ ਗਿਣਤੀ ਵਿੱਚ ਰਹਿੰਦੇ ਸਨ। ਪਰ ਅੱਜ ਕੱਲ ਏਥੇ ਇੱਕ ਵੀ ਮੁਸਲਮਾਨ ਪਰਿਵਾਰ ਨਹੀਂ ਰਹਿੰਦਾ। ਪਿੰਡ ਜੋ ਬਜ਼ੁਰਗ ਪਾਕਿਸਤਾਨ ਤੋਂ ਏਥੇ ਆਕੇ ਵੱਸੇ ਉਹਨਾਂ ਦਾ ਕਹਿਣਾ ਹੈਕਿ ਜਦੋਂ ਵੱਡ-ਟੁਕ ਹੋਣੀ ਸ਼ੁਰੂ ਹੋਈ ਤਾਂ ਏਥੇ ਵੱਸਦੇ ਵਧੇਰੇ ਲੋਕ ਮਾਰੇ ਗਏ ਤੇ ਅੱਧੇ ਰਹਿੰਦੇ ਛੱਡ ਕੇ ਚਲੇ ਗਏ। ਪਿੰਡ ਵਿੱਚ ਉਹਨਾਂ ਦੀ ਨਿਸ਼ਾਨੀ ਮਸੀਤ ਕਾਫ਼ੀ ਲੰਮੇ ਸਮੇਂ ਤੱਕ ਰੱਖੀ ਗਈ। ਜਿਸ ਅੰਦਰ ਕਾਫ਼ੀ ਲੰਮੇ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਰਿਹਾ।
ਭੂਗੋਲਿਕ ਦਿੱਖ
[ਸੋਧੋ]ਪਿੰਡ ਵਿੱਚ ਵੜਦਿਆਂ ਪਹਿਲਾਂ ਸੱਜੇ ਹੱਥ ਛੱਪੜ ਆਉਂਦਾ ਹੈ ਜਿਸ ਦੀ ਵਰਤੋਂ ਪਹਿਲਾਂ ਪਸ਼ੂਆਂ ਨੂੰ ਨਹਾਉਣ ਲਈ ਕੀਤੀ ਜਾਂਦੀ ਸੀ ਪਰ ਅੱਜ ਕੱਲ ਇਸਨੂੰ ਮੱਛੀ ਪਾਲਣ ਲਈ ਵਰਤਿਆ ਜਾਂਦਾ ਹੈ। ਉਸ ਤੋਂ ਬਾਅਦ ਅੱਗੇ ਸੱਜੇ ਹੱਥ ਸਰਕਾਰੀ ਸਕੂਲ ਆਉਂਦਾ ਹੈ ਤੇ ਫਿਰ ਅੱਗੇ ਪ੍ਰਾਇਮਰੀ ਸਕੂਲ। ਉਸ ਤੋਂ ਬਾਅਦ ਸਿੱਧਾ ਗੁਰੂਘਰ ਆਉਂਦਾ ਹੈ। ਹੁਣ ਜਿੱਥੇ ਗੁਰੂ ਘਰ ਦੀ ਇਮਾਰਤ ਹੈ। ਉਥੇ ਪਹਿਲਾਂ ਮਸੀਤ ਹੋਇਆ ਕਰਦੀ ਸੀ। ਪਿੰਡ ਵਿੱਚ ਪਹਿਲਾਂ ਮਸੀਤ ਦੇ ਨਾਲ ਇੱਕ ਗੁਰੂ ਘਰ ਬਣਾਇਆ ਗਿਆ ਸੀ ਤੇ ਮਸੀਤ ਨੂੰ ਸਾਂਭ ਕੇ ਰੱਖਿਆ ਹੋਇਆ ਸੀ। ਪਰ 2013 ਵਿੱਚ ਪੁਰਾਣਾ ਗੁਰੂਘਰ ਤੇ ਮਸੀਤ ਨੂੰ ਢਾਹ ਕੇ ਉੱਥੇ ਨਵੇਂ ਗੁਰੂਘਰ ਉਸਾਰਿਆ ਗਿਆ ਹੈ। ਪਿੰਡ ਦੀ ਫਿਰਨੀ ਦੀਆਂ ਸੜਕਾਂ ਪੱਕੀਆਂ ਹਨ। ਪਿੰਡ ਦੀਆਂ ਸਾਰੀਆਂ ਗਲੀਆਂ ਪੱਕੀਆਂ ਹਨ।
ਪਿੰਡ ਦੇ ਲੋਕਾਂ ਦੇ ਧੰਦੇ
[ਸੋਧੋ]ਇਸ ਪਿੰਡ ਵਿੱਚ ਵਧੇਰੇ ਲੋਕ ਰਾਮਗੜੀਆ ਜਾਤੀ ਨਾਲ ਸੰਬੰਧ ਰੱਖਦੇ ਹਨ। ਜੋ ਕਿ ਰਾਜ ਮਿਸਰਤੀ ਦਾ ਕੰਮ ਕਰਦੇ ਹਨ। ਜੋ ਕਿ ਪਿਤਾ ਪੁਰਖੀ ਕਿੱਤਾ ਚਲਾ ਰਹੇ ਹਨ। ਇਸ ਪਿੰਡ ਵਿੱਚ ਇੱਕ ਗੱਲ ਵੇਖਣ ਵਾਲੀ ਹੈ ਜੋ ਲੋਕ ਰਾਜ ਮਿਸਰਤੀ ਦਾ ਕੰਮ ਕਰਦੇ ਹਨ ਉਹ ਨਾਲ ਨਾਲ ਖੇਤੀਬਾੜੀ ਦਾ ਕੰਮ ਵੀ ਕਰਦੇ ਹਨ ਅਤੇ ਜੋ ਕਈ ਜੱਟ ਜਾਤੀ ਨਾਲ ਸੰਬੰਧ ਰੱਖਦੇ ਹਨ ਵੀ ਉਹ ਰਾਜ ਮਿਸਤਰੀ ਦਾ ਕੰਮ ਕਰਦੇ ਹਨ। ਪਿੰਡ ਵਿੱਚ ਕੁੱਝ ਲੋਕ ਸਰਕਾਰੀ ਨੌਕਰੀ ਕਰਦੇ ਹਨ ਜਿੰਨਾਂ ਵਿੱਚੋਂ 6 ਪੰਜਾਬ ਪੁਲਿਸ ਅਤੇ 6 ਫੌਜ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ।
ਆਬਾਦੀ ਤੇ ਆਰਥਿਕ ਸਥਿਤੀ
[ਸੋਧੋ]ਇਸ ਪਿੰਡ ਵਿੱਚ 150 ਘਰ ਹਨ। ਪਿੰਡ 1000 ਦੀ ਵੋਟ ਹੈ। ਪਿੰਡ ਦੀ ਆਰਥਿਕ ਸਥਿਤੀ ਵਧੇਰੇ ਚੰਗੀ ਨਹੀਂ ਕਿਉਂਕਿ ਸਾਰੇ ਲੋਕ ਮੱਧਵਰਗੀ ਸ਼੍ਰੇਣੀ ਨਾਲ ਸੰਬੰਧਿਤ ਹਨ। ਪਿੰਡ ਦੇ ਵਧੇਰੇ ਲੋਕ ਮਜ਼ਦੂਰੀ ਕਰਦੇ ਹਨ।
ਪਿੰਡ ਵਿੱਚ ਪੁਰਾਤਨ ਨਿਸ਼ਾਨੀਆਂ
[ਸੋਧੋ]ਪਿੰਡ ਇੱਕ ਮਸੀਤ ਸੀ ਜੋ ਕਿ ਨਹੀਂ ਰਹੀ। ਪਿੰਡ ਦੀ ਜੂਹ ਵਿੱਚ ਹੀ ਸ੍ਰ:ਗੁਰਬਚਨ ਸਿੰਘ ਦੇ ਖੇਤ ਵਿੱਚ ਇੱਕ ਖੂਹ ਹੈ ਜੋ ਕਿ 150 ਨਾਲ ਪੁਰਾਣਾ ਹੈ ਤੇ ਅੱਜ ਵੀ ਸਰਹੰਦੀ ਇੱਟਾਂ ਬਣਿਆ ਇਹ ਖੂਹ ਸਲਾਮਤ ਹੈ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਖੂਹ ਬਹੁਤ ਹੋਇਆ ਕਰਦੇ ਸਨ ਜਿੰਨਾ ਵਿੱਚੋਂ ਇਹ ਖੂਹ ਬਚਿਆ ਹੈ ਬਾਕੀ ਸਭ ਪੂਰ ਦਿੱਤੇ ਗਏ ਹਨ। ਇਸ ਖੂਹ ਦੇ ਨਾਲ ਲੱਗਦੇ ਹੀ ਇੱਕ ਬਹੁਤ ਪੁਰਾਣਾ ਤੂਤ ਦਾ ਦਰੱਖਤ ਹੈ ਜੋ ਕਿ ਅੰਦਰੋਂ ਬਿਲਕੁਲ ਖੋਖਲਾ ਤੇ ਉਪਰੋਂ ਹਰਾ ਹੈ। ਇਸ ਦੀ ਉਮਰ ਵੀ 100 ਸਾਲ ਤੋਂ ਵੱਧਦੱਸੀ ਗਈ ਹੈ ਕਿ ਇਹ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਦਾ ਦਰੱਖਤ ਹੈ।
ਪਿੰਡ ਨਾਲ ਸੰਬੰਧਤ ਕਹਾਣੀ
[ਸੋਧੋ]ਪਿੰਡ ਨਾਲ ਇੱਕ ਕਹਾਣੀ ਪ੍ਰਚਲਿਤ ਹੈ ਜੋ ਅਸਲ ਸੱਚਾਈ ਹੈ ਕਿ ਇਸ ਪਿੰਡ ਦੇ ਵਿੱਚ ਕੋਈ ਵੀ ਚੁਬਾਰਾ ਨਹੀਂ ਪਾ ਸਕਦਾ। ਜਿਸ ਪਿੱਛੇ ਦੋ ਧਾਰਨਾਵਾਂ ਪ੍ਰਚਲਿਤ ਹਨ ਕਿ ਪਿੰਡ ਵਿੱਚ ਬਾਬਾ ਪੀਰ ਦੀ ਜਗ੍ਹਾ ਹੋਇਆ ਕਰਦੀ ਸੀ ਜਦੋਂ ਦੀ ਉਹ ਢਾਹ ਦਿੱਤੀ ਗਈ ਪਿੰਡ ਵਿੱਚ ਕੋਈ ਵੀ ਅਗਰ ਚੁਬਾਰਾ ਪੈਂਦਾ। ਦੂਸਰੀ ਇਹ ਕਿ ਪਿੰਡ ਨੂੰ ਕਿਸੇ ਮੁਸਲਮਾਨ ਫ਼ਰੀਕ ਦਾ ਸਰਾਪ ਹੈ ਕਿ ਜਦੋਂ ਤੱਕ ਪਿੰਡ ਵਿੱਚ ਪੀਰ ਦੀ ਜਗ੍ਹਾ ਉੱਚੀ ਕਰਕੇ ਨਹੀਂ ਪਈ ਜਾਂਦੀ ਉਨ੍ਹਾਂ ਸਮਾਂ ਪਿੰਡ ਵਿੱਚ ਚੁਬਾਰਾ ਨਹੀਂ ਪਵੇਗਾ।
ਵਿੱਦਿਅਕ ਸੰਸਥਾਵਾਂ
[ਸੋਧੋ]ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਤੇ ਇੱਕ ਸੀਨੀਅਰ ਸੈਂਕੰਡਰੀ ਸਕੂਲ ਹੈ ਜਿਸ ਵਿੱਚਨਰਸਰੀ ਤੋਂ ਲੈ ਕੇ 10ਵੀ ਜਮਾਤ ਤੱਕ ਸਿੱਖਿਆ ਦਿੱਤੀ ਜਾਂਦੀ ਹੈ। ਪਰ ਪਿੰਡ ਦੇ ਦੋਵੇਂ ਸਕੂਲ ਸੰਕਟ ਦੀ ਘੜੀ ਵਿੱਚੋਂ ਲੰਘ ਰਹੇ ਹਨ। ਸਿੱਖਿਆ ਦੇ ਵਪਾਰੀਕਰਨ ਨੇ ਸਰਕਾਰੀ ਸਕੂਲਾਂ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਆਲੇ ਦੁਆਲੇ ਖੁਲ੍ਹੇ ਪ੍ਰਾਈਵੇਟ ਸਕੂਲਾਂ ਵਿੱਚ ਪਿੰਡ ਦੇ ਵਧੇਰੇ ਮਾਤਰਾ ਵਿੱਚ ਜਾਂਦੇ ਹਨ। ਜਿਸ ਕਾਰਨ ਸਰਕਾਰੀ ਸਕੂਲ ਵਿੱਚ ਬੱਚਿਆਂ ਦੀ ਸੰਖਿਆ ਘੱਟ ਹੈਤੇ ਸਕੂਲ ਬੰਦ ਹੋਣ ਦੇ ਸੰਕਟ ਵਿੱਚ ਹੈ।
ਪਿੰਡ ਦੇ ਲੋਕਾਂ ਦੀ ਭਾਸ਼ਾ
[ਸੋਧੋ]ਭਾਸ਼ਾ ਪੱਖੋਂ ਇਹ ਪਿੰਡ ਨਾਲ ਲੱਗਦੇ ਪਿੰਡਾਂ ਨਾਲੋਂ ਵਧੇਰੇ ਵੱਖਰਾ ਹੈ। ਏਥੇ ਵੱਸਦੇ ਲੋਕਾਂ ਦਾ ਪਿਛੋਕੜ ਲਾਹੌਰ ਨਾਲ ਸੰਬੰਧ ਤਾਂ ਇਹਨਾਂ ਦੀ ਭਾਸ਼ਾ ਵਿੱਚ ਉਹ ਝਲਕ ਹੁਣ ਵੀ ਦੇਖਣ ਨੂੰ ਮਿਲਦੀ ਹੈ। ਜਿਵੇਂ :-
- ਕੀ ਕਰਨ ਡਿਆਂ ਏਂ (ਕੀ ਕਰਦਾ ਏ)
- ਓਹਨੂੰ ਆਖ ਸੁ (ਉਹਨੂੰ ਕਹਿ ਦੇ )
ਇਸ ਤਰਾਂ ਦੇ ਕਈ ਵਾਕ ਹਨ ਜਿਨ੍ਹਾਂ ਨੂੰ ਬੋਲਣ ਦਾ ਅੰਦਾਜ਼ ਵੱਖਰਾ ਹੈ ਜੋ ਕਿ ਲਿਖਕੇ ਨਹੀਂ ਦੱਸਿਆ ਜਾ ਸਕਦਾ।