ਨਿਊਕਲੀ ਬੰਬ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪ੍ਰਮਾਣੂ ਬੰਬ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਪ੍ਰਮਾਣੂ ਬੰਬ ਜਾਂ ਐਟਮ ਬੰਬ ਇਕ ਵੱਡੀ ਤਬਾਹੀ ਫੈਲਾਉਣ ਵਾਲਾ ਹਥਿਆਰ ਹੈ। ਇਹ ਯੂਰੇਨੀਅਮ ਜਾਂ ਪਲਾਟੀਨਮ ਨਾਲ ਬਣਾਇਆ ਜਾਂਦਾ ਹੈ। ਇਹ ਅਜੇ ਤੱਕ ਅਮਰੀਕਾ, ਰੂਸ, ਬਰਤਾਨੀਆ, ਫ਼ਰਾਂਸ, ਚੀਨ, ਭਾਰਤ, ਪਾਕਿਸਤਾਨ, ਇਸਰਾਈਲ, ਉੱਤਰੀ ਕੋਰੀਆ ਤੇ ਦੱਖਣੀ ਅਫ਼ਰੀਕਾ ਨੇ ਬਣਾਇਆ ਹੈ।

ਇਕ ਐਟਮ ਬੰਬ ਕਈ ਹਜ਼ਾਰ ਆਮ ਬੰਬਾਂ ਦੀ ਤਾਕਤ ਤੋਂ ਵੀ ਜ਼ਿਆਦਾ ਤਾਕਤਵਰ ਹੁੰਦਾ ਹੈ। ਇਕ ਛੋਟਾ ਐਟਮ ਬੰਬ ਵੀ ਸ਼ਹਿਰ ਨੂੰ ਤਬਾਹ ਕਰ ਸਕਦਾ ਹੈ। ਲਿਟਲ ਬੁਆਏ, 6 ਅਗਸਤ 1945 ਨੂੰ ਜਪਾਨ ਦੇ ਸ਼ਹਿਰ ਹੀਰੋਸ਼ੀਮਾ ਉਤੇ ਅਮਰੀਕਾ ਵਲੋਂ ਸੁੱਟੇ ਗਏ ਪ੍ਰਮਾਣੂ ਬੰਬ ਦਾ ਕੋਡ ਵਜੋਂ ਰੱਖਿਆ ਗਿਆ ਨਾਮ ਸੀ। ਇਹ ਸਭ ਤੋਂ ਪਹਿਲਾਂ ਅਮਰੀਕਾ ਨੇ ਦੋ ਵਾਰੀ ਜਾਪਾਨ ਦੇ ਖ਼ਿਲਾਫ਼ ਇਸਤੇਮਾਲ ਕੀਤਾ ਹੈ। ਲਿਟਲ ਬੁਆਏ ਜੰਗੀ ਹਥਿਆਰ ਵਜੋਂ ਵਰਤਿਆ ਗਿਆ ਪਹਿਲਾ ਪ੍ਰਮਾਣੂ ਬੰਬ ਸੀ। 6 ਅਗਸਤ 1945 ਨੂੰ ਉਥੋਂ ਦੇ ਸ਼ਹਿਰ ਹੀਰੋਸ਼ੀਮਾ ਉਤੇ ਸੁੱਟਿਆ ਗਿਆ ਸੀ। ਦੂਸਰਾ ਸੀ "ਫੈਟ ਮੈਨ", ਜੋ ਤਿੰਨ ਦਿਨ ਬਾਅਦ ਨਾਗਾਸਾਕੀ ਤੇ ਸੁੱਟਿਆ ਗਿਆ।[੧]

ਹਵਾਲੇ[ਸੋਧੋ]

  1. Hakim, Joy (1995). A History of Us: War, Peace and all that Jazz. New York: Oxford University Press. ISBN 0-19-509514-6. 
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png