ਪ੍ਰੇਮ ਗੋਰਖੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪ੍ਰੇਮ ਗੋਰਕੀ ਤੋਂ ਰੀਡਿਰੈਕਟ)

ਪ੍ਰੇਮ ਗੋਰਖੀ (15 ਜੂਨ 1947 - 25 ਅਪਰੈਲ 2021 [1]) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਦੀਆਂ ਕਹਾਣੀਆਂ ਦੱਬੇ ਕੁਚਲੇ ਲੋਕਾਂ ਦੀ ਜੀਵਨ ਗਾਥਾ ਨੁੰ ਬਾਖ਼ੂਬੀ ਵਰਨਣ ਕਰਦੀਆਂ ਹਨ। ਓੁਸਦੀਆਂ ਰਚਨਾਵਾਂ ਗਰੀਬ ਅਤੇ ਅਣਗੌਲੇ ਲੋਕਾਂ ਦੇ ਜੀਵਨ ਦੀਆਂ ਕਰੂਰ ਅਵਸਥਾਵਾਂ ਤੋਂ ਪਰਦਾ ਚੁਕਦੀਆਂ ਹਨ। ਪ੍ਰੇਮ ਗੋਰਖੀ ਨੇ ਆਪ ਅਤਿ ਕਠਿਨ ਦਿਨ ਗੁਜ਼ਾਰੇ ਹਨ ਇਸ ਕਰ ਕੇ ਓੁਹ ਆਪਣੀ ਸਵੈਜੀਵਨੀ ਗ਼ੈਰ-ਹਾਜ਼ਿਰ ਆਦਮੀ ਵਿੱਚ ਨਿਰਸੰਦੇਹ ਹੀ ਓੁਹਨਾਂ ਸਾਰੇ ਕੁਚਲੇ ਲੋਕਾਂ ਦੀ ਕਹਾਣੀ ਬਿਆਨਦਾ ਹੈ ਜਿਹੜੇ ਇਸ ਸਮਾਜ ਵਿੱਚ ਰਹਿੰਦਿਆਂ ਦੁੱਖ ਹਨੇਰੀ ਦੀਆਂ ਚਪੇੜਾਂ ਖਾਂਦੇ ਰਹਿੰਦੇ ਹਨ। ਪ੍ਰੇਮ ਗੋਰਖੀ ਦੀ ਜੀਵਨੀ ਇੱਕ ਆਮ ਮਨੁੱਖ ਦੀ ਜ਼ਿੰਦਗੀ ਨਾਲ ਸਾਨੂੰ ਜੋੜਦੀ ਹੈ, ਇਸ ਵਿਚਲਾ ਮਨੁੱਖ ਸਾਨੂੰ ਕਿਤੇ ਵੀ ਅਰਸ਼਼ੋਂ ਉਤਰਿਆ ਨਹੀਂ ਦਿਸਦਾ ਓੁਹ ਸਾਨੂੰ ਕਾਰਖ਼ਾਨਿਆਂ ਦੇ ਧੂਏਂ,ਖੇਤਾਂ ਦੀ ਮਿੱਟੀ,ਵਗਦੀ ਨਦੀ ਦੇ ਪਾਣੀ ਅਤੇ ਹਵਾਲਾਤ ਅੰਦਰਲੀ ਕਚਿਆਣ ਵਿੱਚ ਵਿਚਰ ਰਿਹਾ ਨਜ਼ਰ ਆਉਂਦਾ ਹੈ।[2]

ਜੀਵਨ ਬਿਓਰਾ[ਸੋਧੋ]

ਪ੍ਰੇਮ ਗੋਰਖੀ ਦਾ ਪਿਛੋਕੜ ਇੱਕ ਦਲਿਤ ਪਰਿਵਾਰ ਦਾ ਹੈ। ਉਸ ਦਾ ਦਾਦਕਾ ਪਿੰਡ ਲਾਡੋਵਾਲੀ ਅਤੇ ਨਾਨਕਾ ਪਿੰਡ ਬਹਾਨੀ (ਜ਼ਿਲਾ ਕਪੂਰਥਲਾ) ਹੈ। ਉਸ ਦੇ ਪਿਤਾ ਦਾ ਨਾਮ ਅਰਜਨ ਦਾਸ ਅਤੇ ਮਾਤਾ ਦਾ ਰੱਖੀ ਸੀ। ਉਹ ਚਾਰ ਭਰਾਵਾਂ ਅਤੇ ਦੋ ਭੈਣਾਂ ਵਿੱਚੋਂ ਇਕੱਲਾ ਸੀ ਜਿਸ ਨੂੰ ਥੋੜਾ ਬਹੁਤ ਪੜ੍ਹਨ ਦਾ ਮੌਕਾ ਮਿਲਿਆ। ਹੁਣ ਉਹ ‘ਪੰਜਾਬੀ ਟ੍ਰਿਬਿਊਨ’ ਤੋਂ ਸੇਵਾ-ਮੁਕਤ ਹੋ ਕੇ ਆਪਣੇ ਪਰਿਵਾਰ ਨਾਲ ਜ਼ੀਰਕਪੁਰ ਰਹਿ ਰਿਹਾਂ ਹਾਂ। ਉਹ ਤਿੰਨ ਬੇਟੀਆਂ ਅਤੇ ਇੱਕ ਬੇਟੇ ਦਾ ਬਾਪ ਹੈ।

ਰਚਨਾਵਾਂ[ਸੋਧੋ]

ਕਹਾਣੀ ਸੰਗ੍ਰਿਹ[ਸੋਧੋ]

  • ਮਿੱਟੀ ਰੰਗੇ ਲੋਕ
  • ਜੀਣ ਮਰਨ
  • ਅਰਜਨ ਸਫੈਦੀ ਵਾਲਾ
  • ਧਰਤੀ ਪੁੱਤਰ[1]

ਨਾਵਲੈਟ[ਸੋਧੋ]

  • ਤਿੱਤਰ ਖੰਭੀ ਜੂਹ
  • ਵਣਵੇਲਾ
  • ਬੁੱਢੀ ਰਾਤ ਅਤੇ ਸੂਰਜ
  • ਆਪੋ ਆਪਣੇ ਗੁਨਾਹ

ਸਵੈਜੀਵਨੀ[ਸੋਧੋ]

  • ਗ਼ੈਰ-ਹਾਜ਼ਿਰ ਆਦਮੀ

ਹਵਾਲੇ[ਸੋਧੋ]

  1. 1.0 1.1 ਰਘਬੀਰ ਸਿੰਘ (2003). ਵੀਹਵੀਂ ਸਦੀ ਦੀ ਪੰਜਾਬੀ ਕਹਾਣੀ. ਸਾਹਿਤ ਅਕਾਦਮੀ. p. 894. ISBN 81-260-1600-0.
  2. http://www.suhisaver.org/index.php?cate=11&&tipid=16