ਸਮੱਗਰੀ 'ਤੇ ਜਾਓ

ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ
ਤਸਵੀਰ:FTIIlogo Vector.svg
ਕਿਸਮਫ਼ਿਲਮ ਸਕੂਲ
ਸਥਾਪਨਾ1960
ਡਾਇਰੈਕਟਰਧਰਮਿੰਦਰ ਜੈ ਨਾਰਾਇਣ
ਟਿਕਾਣਾ,
ਮਹਾਰਾਸ਼ਟਰ
,
ਮਾਨਤਾਵਾਂCILECT
ਵੈੱਬਸਾਈਟhttp://www.ftiindia.com

ਭਾਰਤ ਦਾ ਫ਼ਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (Film and Television Institute of India) (FTII), ਭਾਰਤ ਦੇ ਪੁਣੇ ਸ਼ਹਿਰ ਵਿੱਚ ਸਥਿਤ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਹੈ। ਇਸ ਨੂੰ ਭਾਰਤ ਦੀ ਕੇਂਦਰ ਸਰਕਾਰ ਵਲੋਂ ਅੰਸ਼ਕ ਤੌਰ 'ਤੇ ਸਹਾਇਤਾ ਪ੍ਰਾਪਤ ਹੈ।[1]

ਦਿਲਚਸਪ ਘਟਨਾ

[ਸੋਧੋ]

7 ਜੁਲਾਈ 1896 ਨੂੰ ਭਾਰਤ ਵਿੱਚ ਸਭ ਤੋਂ ਪਹਿਲੀ ਫਿਲਮ ਸ਼ਾਮ 6 ਵਜੇ ਹੋਟਲ ਦੇ ਆਡੀਟੋਰੀਅਮ ਵਿਚ ਦਿਖਾਈ ਗਈ। ਇਸ ਨੂੰ ਸਭ ਤੋਂ ਪਹਿਲਾਂ ਇੱਕ ਚਮਤਕਾਰ ਦਿਖਾਉਣ ਦਾ ਨਾਂਅ ਦਿੱਤਾ ਗਿਆ ਸੀ। ਆਡੀਟੋਰੀਅਮ ਦੇ ਇੱਕ ਪਾਸੇ ਸਫ਼ੈਦ ਪਰਦਾ ਲੱਗਿਆ ਹੋਇਆ ਸੀ, ਜਿਸ ਦੇ ਸਾਹਮਣੇ ਕੁਰਸੀਆਂ 'ਤੇ ਸਾਰੇ ਲੋਕਾਂ ਨੂੰ ਬਿਠਾਇਆ ਗਿਆ, ਦਾਅਵਾ ਸੀ ਕਿ ਪਰਦੇ 'ਤੇ ਲੋਕ ਅਤੇ ਜਾਨਵਰ ਚੱਲਦੇ-ਫਿਰਦੇ ਦਿਖਾਈ ਦੇਣਗੇ। ਇਸ ਚਮਤਕਾਰ ਨੂੰ ਦੇਖਣ ਲਈ ਇਨ੍ਹਾਂ 200 ਲੋਕਾਂ ਨੇ 1 ਰੁਪਏ ਵਿੱਚ ਟਿਕਟਾਂ ਖਰੀਦੀਆਂ ਸਨ। 1896 ਦੇ ਉਸ ਦੌਰ 'ਚ ਸੋਨਾ ਇਕ ਰੁਪਏ ਤੋਲਾ ਹੋਇਆ ਕਰਦਾ ਸੀ। ਆਡੀਟੋਰੀਅਮ 'ਚ ਹਨ੍ਹੇਰਾ ਹੋ ਗਿਆ ਅਤੇ ਸਿਨੇਮਾ ਸ਼ੁਰੂ ਹੋਇਆ। ਜੋ ਦਾਅਵਾ ਕੀਤਾ ਜਾ ਰਿਹਾ ਸੀ, ਉਹ ਸੱਚ ਨਿੱਕਲਿਆ। ਸਾਹਮਣੇ ਲੱਗੇ ਪਰਦੇ 'ਤੇ ਕੁਝ ਲੋਕ ਇੱਕ ਫੈਕਟਰੀ ਵਿੱਚੋਂ ਨਿੱਕਲਦੇ ਦਿਖਾਏ ਗਏ, ਇਸ ਫਿਲਮ ਦਾ ਨਾਂਅ ਸੀ ਵਰਕਰਸ ਲਿਵਿੰਗ ਇਨ ਦਾ ਲੂਮੀਅਰ ਫੈਕਟਰੀ। ਲੋਕਾਂ ਦੇ ਦਿਮਾਗ ਵਿੱਚ ਇਹ ਹੀ ਸਵਾਲ ਸੀ ਕਿ ਇੱਕ ਪਰਦੇ 'ਤੇ ਚੱਲਦੇ ਫਿਰਦੇ ਬੰਦੇ ਕਿਵੇਂ ਦਿਸ ਸਕਦੇ ਹਨ। ਪਹਿਲੀ ਫਿਲਮ 46 ਸਕਿੰਟ ਵਿੱਚ ਖ਼ਤਮ ਹੋ ਗਈ। ਲੋਕ ਹੈਰਾਨ ਹੋ ਰਹੇ ਸਨ। ਕੁਝ ਦੇਰ 'ਚ ਦੂਜੀ ਫਿਲਮ ਸ਼ੁਰੂ ਹੋਈ, ਇਹ ਵੀ ਕੁਝ ਸਕਿੰਟਾਂ ਦੀ ਸੀ। ਨਾਂਅ ਸੀ ਦ ਅਰਾਇਵਲ ਆਫ਼ ਏ ਟਰੇਨ ਜਿਸ 'ਚ ਇੱਕ ਰੇਲਵੇ ਪਲੇਟਫਾਰਮ ਦਿਖਾਇਆ ਗਿਆ ਜਿਸ 'ਤੇ ਰੇਲਗੱਡੀ ਆ ਰਹੀ ਦਿਖਾਈ ਜਾਣੀ ਸੀ। ਫਿਲਮ ਸ਼ੁਰੂ ਹੋਈ ਅਤੇ ਪਰਦੇ 'ਤੇ ਚੱਲਦੀ ਰੇਲ ਦੇਖ ਕੇ ਚੀਕ-ਚਿਹਾੜਾ ਪੈ ਗਿਆ। ਫਿਲਮ ਦੇਖ ਰਹੇ ਲੋਕਾਂ ਨੂੰ ਲੱਗਿਆ ਸੱਚਮੁੱਚ ਹੀ ਰੇਲਗੱਡੀ ਉਹਨਾਂ ਦੇ ਉੱਪਰ ਚੜ੍ਹ ਜਾਵੇਗੀ। ਉਹ ਅੱਜ ਨਹੀਂ ਬਚਣਗੇ। ਥਿਏਟਰ ਵਿੱਚ ਜਿੰਨੀਆਂ ਔਰਤਾਂ ਸਨ ਉਹ ਡਰਦੀਆਂ ਬੇਹੋਸ਼ ਹੋ ਗਈਆਂ। ਜ਼ਿਆਦਾਤਰ ਪੁਰਸ਼ ਦਰਸ਼ਕ ਸਿਨੇਮਾ ਹਾਲ ਵਿੱਚੋਂ ਭੱਜ ਗਏ। ਸਭ ਨੂੰ ਲੱਗ ਰਿਹਹਾ ਸੀ ਕਿ ਅੱਜ ਅੰਗਰੇਜ਼ ਰੇਲਗੱਡੀ ਹੇਠਾਂ ਲਤੜ ਕੇ ਉਨ੍ਹਾਂ ਨੂੰ ਮਰਵਾ ਦੇਣਗੇ।

ਹਵਾਲੇ

[ਸੋਧੋ]