ਸਮੱਗਰੀ 'ਤੇ ਜਾਓ

ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ ਮੁਲਤਾਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਹਾ ਉੱਦੀਨ ਜ਼ਕਰੀਆ ਤੋਂ ਮੋੜਿਆ ਗਿਆ)
ਬਹਾਉ ਉੱਦ ਦੀਨ ਜ਼ਕਰੀਆ
ਜਨਮ1170 ਦੇ ਲਾਗੇ ਚਾਗੇ
ਕੋਟ ਕੇਹੇਰੋਰ (ਕਰੋਰ ਲਾਲ ਈਸਨ), ਲਿਆਹ
ਮੌਤ1267

ਸ਼ੇਖ਼ ਬਹਾਉ ਉੱਦ ਦੀਨ ਜ਼ਕਰੀਆ (ਫ਼ਾਰਸੀ: بہاؤ الدین زکریا‎) (1170-1267) ਸੁਹਰਾਵਰਦੀ ਸੰਪਰਦਾ ਦੇ ਸੂਫ਼ੀ ਸੰਤ ਸਨ। ਉਹ ਸਾਹਿਬ-ਏ-ਕਮਾਲ ਬਜ਼ੁਰਗ ਸਨ ਜਿਹਨਾਂ ਦਾ ਪੂਰਾ ਨਾਮ ਅਲ-ਸ਼ੇਖ਼ ਉਲ-ਕਬੀਰ ਸ਼ੇਖ਼-ਉਲ-ਇਸਲਾਮ ਬਹਾ-ਉਦ-ਦੀਨ ਅਬੂ ਮੁਹੰਮਦ ਜ਼ਕਰੀਆ ਅਲਕੁਰੈਸ਼ੀ ਹੈ। ਉਨ੍ਹਾਂ ਦੇ ਵੱਡੇਰੇ ਮੱਕੇ ਤੋਂ ਖ਼ਵਾਰਜ਼ਮ ਤੇ ਫਿਰ ਮੁਲਤਾਨ ਆਏ। ਉਨ੍ਹਾਂ ਦੇ ਉਸਤਾਦ ਮਸ਼ਹੂਰ ਆਲਮ ਸ਼ੇਖ਼ ਸ਼ਹਾਬ-ਉਦ-ਦੀਨ ਸੁਹਰਾਵਰਦੀ ਸਨ।