ਸਮੱਗਰੀ 'ਤੇ ਜਾਓ

ਪਿਤਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਬਾਪ ਤੋਂ ਮੋੜਿਆ ਗਿਆ)
ਪਿਤਾ ਆਪਣੇ ਦੋ ਬੱਚਿਆਂ ਨਾਲ਼

ਪਿਤਾ (ਜਾਂ ਪਿਓ, ਬਾਪ) ਉਹ ਮਰਦ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ਼ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿੱਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲ਼ਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲ਼ਾ)।[1]

ਸ਼ਬਦ ਉਤਪਤੀ

[ਸੋਧੋ]

ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।

ਬੱਚਿਆਂ ਨਾਲ ਰਿਸ਼ਤਾ

[ਸੋਧੋ]
ਪਿਤਾ ਅਤੇ ਬੱਚਾ, ਢਾਕਾ

ਰਿਵਾਇਤੀ ਤੌਰ 'ਤੇ ਪਿਤਾ ਦਾ ਬੱਚਿਆਂ ਪ੍ਰਤੀ ਸੁਰੱਖਿਆ, ਸਹਾਇਤਾ ਅਤੇ ਜਿੰਮੇਵਾਰੀ ਵਾਲਾ ਰਵੱਈਆ ਹੁੰਦਾ ਹੈ। ਪਿਤਾ ਸਿਰਫ਼ ਜੈਵਿਕ ਹੀ ਨਹੀਂ ਸਗੋਂ ਮਤੇਆ ਜਾਂ ਪਾਲਣਹਾਰ ਪਿਤਾ ਵੀ ਹੋ ਸਕਦਾ ਹੈ। ਮਾਨਵ ਵਿਗਿਆਨੀ ਮਾਰਿਸ ਗੋਡੇਲਿਅਰ ਮੁਤਾਬਕ ਮਨੁੱਖੀ ਪਿਤਾਵਾਂ ਦੁਆਰਾ ਧਾਰਨ ਕੀਤੀ ਗਈ ਪਿਤਰੀ ਭੂਮਿਕਾ, ਮਨੁੱਖੀ ਸਮਾਜ ਅਤੇ ਉਹਨਾਂ ਦੇ ਸਭ ਤੋਂ ਨੇੜਲੇ ਜੈਵਿਕ ਰਿਸ਼ਤੇਦਾਰ—ਚਿੰਪਾਜ਼ੀ ਅਤੇ ਬੋਨੋਬੋ— ਵਿੱਚ ਇੱਕ ਆਲੋਚਨਾਤਮਕ ਫ਼ਰਕ ਹੈ ਕਿਉਂਕਿ ਇਹ ਜਾਨਵਰ ਆਪਣੇ ਪਿਤਰੀ ਸਬੰਧ ਤੋਂ ਅਨਜਾਣ ਹੁੰਦੇ ਹਨ।

ਗ਼ੈਰ ਇਨਸਾਨੀ ਪਿਤਾਪੁਣਾ

[ਸੋਧੋ]
ਨਿਊ ਯਾਰਕ ਜਲ-ਜੀਵਸ਼ਾਲਾ ਵਿਖੇ ਇੱਕ ਗਰਭ-ਧਾਰੀ ਨਰ ਸਮੁੰਦਰੀ ਘੋੜਾ

ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲ਼ ਕਰਦੇ ਹਨ।

  • ਡਾਰਵਿਨੀ ਡੱਡੂ (Rhinoderma darwini) ਪਿਤਾ ਆਪਣੀ ਸਵਰ-ਥੈਲੀ ਵਿੱਚ ਆਂਡੇ ਸਾਂਭਦਾ ਹੈ।
  • ਜਿਆਦਾਤਰ ਨਰ ਜਲ-ਪੰਛੀ ਆਪਣੀ ਸੰਤਾਨ ਦੇ ਪਾਲਣ-ਪੋਸਨ ਵਿੱਚ ਬਹੁਤ ਰੱਖਿਅਕ ਰੂਪ ਰੱਖਦੇ ਹਨ ਅਤੇ ਮਾਦਾਵਾਂ ਨਾਲ ਪਹਿਰੇਦਾਰੀ ਦੀ ਜ਼ੁੰਮੇਵਾਰੀ ਸਾਂਝੀ ਕਰਦੇ ਹਨ। ਇਸਦੀਆਂ ਉਦਾਹਰਣਾਂ ਹਨ: ਹੰਸ, ਰਾਜਹੰਸ, ਜਲ ਮੁਰਗੀ, ਮੁਰਗਾਬੀ ਅਤੇ ਬੱਤਖਾਂ ਦੀਆਂ ਕੁਝ ਜਾਤੀਆਂ। ਜਦੋਂ ਇਹ ਪੰਛੀ ਸਫ਼ਰ ਕਰਦੇ ਹਨ ਤਾਂ ਇਹ ਹਮੇਸ਼ਾ ਇੱਕ ਕਤਾਰ ਵਿੱਚ ਚੱਲਦੇ ਹਨ ਜਿਸਦੇ ਸਭ ਤੋਂ ਮੂਹਰੇ ਮਾਂ ਅਤੇ ਸਭ ਤੋਂ ਪਿੱਛੇ ਪਿਓ ਰਾਖੀ ਕਰਦੇ ਚੱਲਦੇ ਹਨ।
  • ਮਾਦਾ ਸਮੁੰਦਰੀ-ਘੋੜਾ (hippocampus) ਨਰ ਦੇ ਢਿੱਡ 'ਤੇ ਲੱਗੀ ਇੱਕ ਥੈਲੀ ਵਿੱਚ ਆਪਣੇ ਆਂਡੇ ਦੇ ਦਿੰਦੀ ਹੈ। ਨਰ ਥੈਲੀ ਵਿੱਚ ਆਪਣੇ ਸ਼ੁਕਰਾਣੂ ਛੱਡ ਦਿੰਦਾ ਹੈ ਜਿਸ ਨਾਲ ਆਂਡੇ ਉਪਜਾਊ ਹੋ ਜਾਂਦੇ ਹਨ। ਸਾਰੇ ਭਰੂਣ ਨਰ ਦੀ ਥੈਲੀ ਵਿੱਚ ਹੀ ਵਿਕਸਤ ਹੁੰਦੇ ਹਨ ਜੋ ਕਿ ਨਿੱਜੀ ਜ਼ਰਦੀ ਥੈਲੀਆਂ ਤੋਂ ਭੋਜਨ ਪ੍ਰਾਪਤ ਕਰਦੇ ਹਨ।
  • ਨਰ ਸਮਰਾਟ ਪੈਂਗੁਇਨ ਇਕੱਲੇ ਹੀ ਆਂਡੇ ਸਿਹੰਦੇ ਹਨ। ਮਾਦਾਵਾਂ ਆਂਡੇ ਸਿਹਣ ਦਾ ਕੰਮ ਨਹੀਂ ਕਰਦੀਆਂ। ਆਲ੍ਹਣਾ ਬਣਾਉਣ ਦੀ ਥਾਂ ਇਹ ਪੰਛੀ ਆਪਣੇ ਪੈਰਾਂ ਉੱਤੇ ਇੱਕ ਖਾਸ ਕਿਸਮ ਦੀ ਬੋਟ-ਥੈਲੀ ਵਿੱਚ ਆਂਡੇ ਘੇਰ ਕੇ ਇਹਨਾਂ ਦੀ ਰੱਖਿਆ ਕਰਦਾ ਹੈ। ਜਦੋਂ ਆਂਡੇ 'ਚੋਂ ਬੱਚਾ ਨਿਕਲ ਆਉਂਦਾ ਹੈ ਤਾਂ ਮਾਂ ਵਾਪਸ ਪਰਿਵਾਰ ਵਿੱਚ ਸ਼ਾਮਲ ਹੋ ਜਾਂਦੀ ਹੈ।
  • ਨਰ ਊਦਬਿਲਾਉ ਬੱਚੇ ਦੇ ਜਨਮ ਤੋਂ ਬਾਅਦ ਪਹਿਲੇ ਕੁਝ ਘੰਟੇ ਮਾਂ ਸਮੇਤ ਉਹਨਾਂ ਦੀ ਰੱਖਿਆ ਕਰਦੇ ਹਨ। ਜਦੋਂ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਪਿਤਾ ਉਸ ਨੂੰ ਪਰਿਵਾਰ ਛੱਡਣ ਤੋਂ ਪਹਿਲਾਂ ਆਪਣੇ ਘਰ ਨੂੰ ਬਣਾਉਣ ਅਤੇ ਮੁਰੰਮਤ ਕਰਨ ਲਈ ਲੋੜੀਂਦਾ ਸਮਾਨ ਇਕੱਠਾ ਕਰਨ ਦਾ ਪਾਠ ਪੜ੍ਹਾਉਂਦਾ ਹੈ।
  • ਨਰ ਬਘਿਆੜ ਆਪਣੇ ਕਤੂਰਿਆਂ ਨਾਲ ਖੇਲਦਾ ਹੈ, ਉਹਨਾਂ ਦੀ ਰੱਖਿਆ ਕਰਦਾ ਹੈ ਅਤੇ ਖੁਰਾਕ ਦਾ ਇੰਤਜਾਮ ਕਰਦਾ ਹੈ। ਕੁਝ ਮਾਮਲਿਆਂ ਵਿੱਚ ਕਿਸੇ ਝੁੰਡ ਵਿੱਚ ਬਘਿਆੜਾਂ ਦੀਆਂ ਬਹੁਤ ਸਾਰੀਆਂ ਪੀੜ੍ਹੀਆਂ ਰਹਿੰਦੀਆਂ ਹਨ ਜਿਸ ਕਰਕੇ ਕਤੂਰਿਆਂ ਨੂੰ ਮਾਪਿਆਂ ਤੋਂ ਛੁੱਟ ਵੱਡੇ-ਵਡੇਰਿਆਂ ਅਤੇ ਭੈਣ-ਭਰਾਵਾਂ ਦਾ ਪਿਆਰ ਵੀ ਮਿਲਦਾ ਹੈ।
  • ਨਰ ਡਾਲਫਿਨ ਬੱਚਿਆਂ ਦੀ ਸੰਭਾਲ ਵਿੱਚ ਮਦਦ ਕਰਦੇ ਹਨ। ਨਵ-ਜੰਮੇ ਨੂੰ ਮਾਪੇ ਉਦੋਂ ਤੱਕ ਪਾਣੀ ਦੀ ਸਤ੍ਹਾ 'ਤੇ ਰੱਖਦੇ ਹਨ ਜਦ ਤੱਕ ਉਹ ਖੁਦ ਤੈਰਨ ਦੇ ਕਾਬਲ ਨਹੀਂ ਹੋ ਜਾਂਦਾ।
  • ਪੰਛੀਆਂ ਦੀਆਂ ਕਾਫ਼ੀ ਜਾਤੀਆਂ ਵਿੱਚ ਚੁਸਤ, ਸੰਭਾਲ ਕਰਨ ਵਾਲੇ ਨਰ ਹੁੰਦੇ ਹਨ ਜਿਵੇਂ ਕਿ ਜਲ-ਪੰਛੀਆਂ ਬਾਰੇ ਉੱਤੇ ਦੱਸਿਆ ਗਿਆ ਹੈ।
  • ਦੁੱਧ ਪਿਲਾਊ ਜੀਵਾਂ ਵਿੱਚ ਮਨੁੱਖਾਂ ਤੋਂ ਛੁੱਟ ਵਿਰਲੇ ਹੀ ਨਰ ਜਾਨਵਰ ਹਨ ਜੋ ਬੱਚਿਆਂ ਦੀ ਸਾਂਭ-ਸੰਭਾਲ ਕਰਦੇ ਹਨ, ਜਿਵੇਂ ਕਿ ਟੈਮਰਿਨ ਅਤੇ ਮਾਰਮੋਸੈੱਟ।[2] ਸਿਆਮਾਂਗ ਨਰ ਵੀ ਦੂਜੇ ਸਾਲ ਬਾਅਦ ਆਪਣੇ ਬੱਚਿਆਂ ਨੂੰ ਚੁੱਕਦੇ ਹਨ।[2] ਤੀਤੀ ਅਤੇ ਉੱਲੂ ਬਾਂਦਰ ਨਰ ਵੀ 90% ਸਮੇਂ ਆਪਣੇ ਬੱਚਿਆਂ ਨੂੰ ਚੁੱਕ ਕੇ ਰੱਖਦੇ ਹਨ ਅਤੇ "ਤੀਤੀ ਬੱਚੇ ਵੀ ਮਾਂ ਤੋਂ ਵੱਧ ਤਰਜੀਹ ਪਿਤਾ ਨੂੰ ਦਿੰਦੇ ਹਨ"।[3]

ਪਰਿਵਾਰ ਵਿੱਚ ਪਿਤਾ ਦੀ ਭੂਮਿਕਾ

[ਸੋਧੋ]

ਬੱਚਿਆਂ ਨੂੰ ਜਨਮ ਲੈਣ ਤੋਂ ਪਾਲਣ-ਪੋਸ਼ਣ, ਪੜ੍ਹਾਉਣ-ਲਿਖਾਉਣ ਤੋਂ ਇਲਾਵਾ ਜੀਵਨ ਵਿੱਚ ਸੈੱਟ ਕਰਨ ਅਤੇ ਜ਼ਿੰਦਗੀ ਦੇ ਮੈਦਾਨ ਵਿੱਚ ਸੰਘਰਸ਼ ਕਰਕੇ ਉਤਰਨ ਲਈ ਤਿਆਰ ਕਰਨ ਲਈ ਪਿਤਾ ਨੂੰ ਤਨ, ਮਨ ਤੇ ਧਨ ਨਾਲ ਸਾਰਾ ਜ਼ੋਰ ਲਾਉਣਾ ਪੈਂਦਾ ਹੈ।[4]

ਹਵਾਲੇ

[ਸੋਧੋ]
  1. HUMAN GENETICS, MENDELIAN INHERITANCE retrieved 25 February 2012
  2. 2.0 2.1 Fernandez-Duque E, Valeggia CR, Mendoza SP. (2009). Biology of Paternal Care in Human and Nonhuman Primates. Annu. Rev. Anthropol. 38:115–30. doi:10.1146/annurev-anthro-091908-164334
  3. Mendoza SP, Mason WA. (1986). Parental division of labour and differentiation of attachments in a monogamous primate (Callicebus moloch). Anim. Behav. 34:1336–47.
  4. "ਸੁੱਖਾਂ ਦਾ ਸਾਗਰ ਹੈ ਪਿਤਾ". ਪੰਜਾਬੀ ਟ੍ਰਿਬਿਊਨ. {{cite news}}: |first= missing |last= (help); Cite has empty unknown parameter: |dead-url= (help)