ਕਾਰਾਮਾਜ਼ੋਵ ਭਰਾ
ਲੇਖਕ | ਫਿਓਦਰ ਦਾਸਤੋਵਸਕੀ |
---|---|
ਮੂਲ ਸਿਰਲੇਖ | Братья Карамазовы (Brat'ya Karamazovy) |
ਦੇਸ਼ | ਰੂਸ |
ਭਾਸ਼ਾ | ਰੂਸੀ |
ਵਿਧਾ | ਸਸਪੈਂਸ, ਦਾਰਸ਼ਨਿਕ ਨਾਵਲ |
ਪ੍ਰਕਾਸ਼ਕ | ਦ ਰਸੀਅਨ ਮੈਸੇਂਜਰ ' ((ਲੜੀਵਾਰ)) |
ਪ੍ਰਕਾਸ਼ਨ ਦੀ ਮਿਤੀ | ਨਵੰਬਰ 1880 |
ਮੀਡੀਆ ਕਿਸਮ | ਪ੍ਰਿੰਟ |
ਤੋਂ ਪਹਿਲਾਂ | ਏ ਜੈਂਟਲ ਕਰੀਏਚਰ |
ਤੋਂ ਬਾਅਦ | ਇੱਕ ਲੇਖਕ ਦੀ ਡਾਇਰੀ |
ਕਾਰਾਮਾਜੋਵ ਭਰਾ (ਰੂਸੀ: Братья Карамазовы, Brat'ya Karamazovy), ਉੱਚਾਰਨ [ˈbratʲjə kərɐˈmazəvɨ]) ਰੂਸੀ ਨਾਵਲਕਾਰ ਫਿਉਦਰ ਦੋਸਤੋਵਸਕੀ ਦਾ ਆਖਰੀ ਨਾਵਲ ਹੈ। ਇਹ ਦ ਰਸੀਅਨ ਮੈਸੇਂਜਰ ਵਿੱਚ ਲੜੀਵਾਰ ਛਪਿਆ ਸੀ ਅਤੇ 1880 ਵਿੱਚ ਮੁਕੰਮਲ ਹੋਇਆ ਸੀ। ਦੋਸਤੋਵਸਕੀ ਇਸਨੂੰ ਆਪਣੀ ਮਹਾਕਾਵਿਕ ਗਾਥਾ ਮਹਾਂਪਾਪੀ ਦੀ ਜ਼ਿੰਦਗੀ ਦਾ ਪਹਿਲਾ ਭਾਗ ਬਣਾਉਣਾ ਚਾਹੁੰਦਾ ਸੀ,[1] ਪਰ ਇਹਦੀ ਪ੍ਰਕਾਸ਼ਨਾ ਨੂੰ ਅਜੇ ਚਾਰ ਮਹੀਨੇ ਵੀ ਪੂਰੇ ਨਹੀਂ ਹੋਏ ਸਨ ਕਿ ਉਸ ਦੀ ਮੌਤ ਹੋ ਗਈ।
ਸਾਰ
[ਸੋਧੋ]ਪਹਿਲੀ ਕਿਤਾਬ: ਇੱਕ ਨਿੱਕਾ ਜਿਹਾ ਸੁਹਣਾ ਪਰਿਵਾਰ ਕਰਮਾਜੋਵ ਪਰਵਾਰ ਇੱਕ ਛੋਟੇ ਜਿਹੇ ਕਸਬੇ ਵਿੱਚ ਰਹਿੰਦਾ ਹੈ। ਪਿਤਾ – ਕਰਮਾਜੋਵ, ਸਨਕੀ ਅਤੇ ਕਾਮੀ ਬੁਢਾ – ਮਸਖਰਾ ਹੈ। ਉਸ ਦੇ ਪਰਿਵਾਰ ਦੀ ਪਿਛਲੀ ਅਤੇ ਹਾਲ ਦੀ ਕਹਾਣੀ ਦੱਸੀ ਹੈ। ਫਿਓਦਰ ਦੇ ਦੋ ਵਿਆਹਾਂ ਦੇ ਵੇਰਵੇ ਦੇ ਨਾਲ ਨਾਲ ਉਸ ਦਾ ਆਪਣੇ ਤਿੰਨ ਬੱਚੇ ਦੇ ਪਾਲਣ ਪੋਸ਼ਣ ਪ੍ਰਤੀ ਅਣਗੌਲੇ ਰਹਿਣਾ ਦੱਸਿਆ ਹੈ। ਬਿਰਤਾਂਤਕਾਰ ਤਿੰਨ ਭਰਾਵਾਂ ਦੀਆਂ ਬਹੁਤ ਭਿੰਨ ਭਿੰਨ ਸ਼ਖ਼ਸੀਅਤਾਂ ਦਾ ਖਾਕਾ ਉਲੀਕਦਾ ਹੈ ਅਤੇ ਫ਼ਿਓਦਰ ਦੇ ਸ਼ਹਿਰ ਉਹਨਾਂ ਦੀ ਵਾਪਸੀ ਦੇ ਹਾਲਾਤ ਸਥਾਪਿਤ ਕਰਦਾ ਹੈ। ਪਹਿਲੀ ਕਿਤਾਬ ਇਸਾਈ ਬਜ਼ੁਰਗਾਂ ਦੀ ਉਸ ਰਹੱਸਮਈ ਧਾਰਮਿਕ ਸੰਪਰਦਾ ਦਾ ਵੇਰਵਾ ਦੇ ਕੇ ਸਮਾਪਤ ਹੁੰਦੀ ਹੈ, ਜਿਸ ਪ੍ਰਤੀ ਅਲਯੋਸ਼ਾ ਸਮਰਪਤ ਹੋ ਗਿਆ ਸੀ।
ਹਵਾਲੇ
[ਸੋਧੋ]- ↑ Hutchins, Robert Maynard, editor in chief (1952). Great Books of the Western World. Chicago: William Benton.