ਭਗਤ ਰਾਮਾਨੰਦ
ਭਗਤ ਰਾਮਾਨੰਦ ਭਗਤੀ ਲਹਿਰ ਦਾ ਇੱਕ ਹਿੰਦੀ ਕਵੀ ਸੀ। ਇਨ੍ਹਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਸੰਤ ਰਾਗ ਹੇਠ ਦਰਜ ਹੈ। ਇਨ੍ਹਾਂ ਨੇ ਪ੍ਰਭੂ ਭਗਤੀ ਦੀ ਲਹਿਰ ਨੂੰ ਚਾਰੇ ਚੱਕਾਂ ਵਿੱਚ ਪ੍ਰਚੰਡ ਕੀਤਾ ਅਤੇ ਮਨੁੱਖੀ ਮਨ ਨੂੰ ਸਥਿਰ ਰੱਖਣ ਦਾ ਉਪਦੇਸ਼ ਦਿੱਤਾ। ਭਗਤੀ ਮਾਰਗ ਨੂੰ ਉੱਤਰ ਭਾਰਤ ਵਿੱਚ ਰਾਮਾਨੰਦ ਨੇ ਲੋਕ-ਪ੍ਰੀਆ ਬਣਾਇਆ। ਉਸਨੇ ਨੀਵੀਂ ਜਾਤੀਆਂ ਦੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਆਪਣੇ ਨਾਲ ਪੂਜਾ ਵਿੱਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਅਤੇ ਉਹਨਾਂ ਨੂੰ ਆਪਣੇ ਪੈਰੋਕਾਰ ਬਣਾਇਆ। ਅਤੇ ਉਹਨਾਂ ਦਾ ਚੇਲਾ ਕਬੀਰ ਜੀ ਹੀ ਸੀ ਜਿਸਨੇ ਕਿਸੇ ਹੋਰ ਨਾਲੋਂ ਜ਼ਿਆਦਾ ਪ੍ਰਭਾਵੀ ਢੰਗ ਨਾਲ ਸਿੰਧ ਤੇ ਗੰਗਾਂ ਦੇ ਮੈਦਾਨਾਂ ਵਿੱਚ ਭਗਤੀ ਮਾਰਗ ਦਾ ਸੰਦੇਸ਼ ਫੈਲਾਇਆ।
ਜੀਵਨ
[ਸੋਧੋ]ਭਗਤ ਰਾਮਾਨੰਦ ਦਾ ਜਨਮ ਇੱਕ ਗੌੜ ਬ੍ਰਾਹਮਣ ਦੇ ਘਰ ਵਿੱਚ ਪ੍ਰਯਾਗ ਵਿੱਚ 1366 ਈਸਵੀ ਵਿੱਚ ਹੋਇਆ। ਕੁੱਝ ਲੇਖਕ ਕਾਂਸ਼ੀ ਲਿਖਦੇ ਹਨ ਜੋ ਗਲਤ ਹੈ। ਇਨ੍ਹਾਂ ਦੇ ਪਿਤਾ ਦਾ ਨਾਂ ਕਰਮਾ ਅਤੇ ਮਾਤਾ ਦਾ ਨਾਂ ਸ਼ੁਸ਼ੀਲਾ ਸੀ। ਬਚਪਨ ਦਾ ਨਾਂ ਰਾਮਾਦੱਤ ਸੀ। ਇਨ੍ਹਾਂ ਨੇ ਰਾਘਵਾਨੰਦ ਦਾ ਚੇਲਾ ਬਣ ਕੇ ਰਾਮਾਨੰਦ ਦੇ ਨਾਮ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ।ਭਗਤ ਰਾਮਾਨੰਦ ਜੀ ਕਾਂਸ਼ੀ ਵਿੱਚ ਰਹੇ ਅਤੇ ਧਰਮ ਦਾ ਬਹੁਤ ਪ੍ਰਚਾਰ ਕੀਤਾ। ਇਨ੍ਹਾਂ ਜਾਤਪਾਤ ਦੇ ਬੰਧਨਾਂ ਨੂੰ ਢਿੱਲਾ ਕੀਤਾ। ਜਾਤਪਾਤ, ਊਚਨੀਚ ਤੇ ਸੌੜੇ ਖ਼ਿਆਲਾ ਤੌਂ ੳੱਚਾ ਉੱਠਣ ਅਤੇ ਭਾਈਚਾਰਕ ਸਾਂਝ ਦਾ ਉਪਦੇਸ਼ ਦਿੰਦੇ ਹੌੋਏ ਭਗਤ ਰਾਮਾਨੰਦ ਜੀ 1467 ਵਿੱਚ ਸਵਰਗਵਾਸ ਹੋ ਗਏ।
ਰਚਨਾਵਾਂ
[ਸੋਧੋ]ਭਗਤ ਰਾਮਾਨੰਦ ਜੀ ਦਾ ਇੱਕ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ (ਪੰਨਾ:1195) ਬਸੰਤ ਰਾਗ ਵਿੱਚ ਦਰਜ ਹੈ।ਰਾਮਾਨੰਦ ਜੀ ਲਿਖਦੇ ਹਨ:
ਸਤਿਗੁਰ ਮੈਂ ਬਲਿਹਾਰੀ ਤੋਰ॥ਜਿਨਿ ਸਕਲ ਬਿਕਲ ਭ੍ਰਮ ਕਾਟੈ ਮੋਰ॥ ਰਾਮਾਨੰਦ ਸੁਆਮੀ ਰਮਤ ਬ੍ਰਹਮ॥ਗੁਰ ਕਾ ਸ਼ਬਦ ਕਾਟੈ ਕੋਟਿ ਕਰਮ॥
ਰਾਮਾਨੰਦ ਜੀ ਅਨੁਸਾਰ ਪ੍ਰਮਾਤਮਾ ਕਿਸੇ ਖ਼ਾਸ ਥਾਂ ਤੇ ਨਹੀਂ ਹੈਂ।ਉਹ ਸਰਬ ਵਿਆਪੀ ਹੈਂ,ਉਸ ਦੀ ਮਿਹਰ ਹੋ ਜਾਏ ਤਾਂ ਪ੍ਰਭੂ ਮਨ ਵਿੱਚੌਂ ਹੀ ਪ੍ਰਗਟ ਹੋ ਜ਼ਾਦਾ ਹੈਂ।ਇਨ੍ਹਾਂ ਦੀਆਂ ਹੋਰ ਰਚਨਾਵਾਂ ਵੀ ਮਿਲਦੀਆਂ ਹਨ ਜਿਵੇਂ: ਸ਼੍ਰੀ ਰਾਮਾਚਰਨ ਪੱਧਤੀ,ਸ਼੍ਰੀ ਵੈਸ਼ਨਵ ਮਤਾਬੁਜ ਭਾਸਕਰ
ਪ੍ਰਮੁੱਖ ਸ਼ਿਸ਼
[ਸੋਧੋ]ਭਗਤ ਕਬੀਰ ਜੀ,ਭਗਤ ਪੀਪਾ ਜੀ, ਭਗਤ ਸੈਣ ਜੀ,ਭਗਤ ਰਵਿਦਾਸ ਜੀ
ਹਵਾਲੇ
[ਸੋਧੋ]1. ਗੁਰੂ ਗ੍ਰੰਥ ਸਾਹਿਬ ਦਰਸ਼ਨ,ਕਰਤਾ ਤੇ ਪ੍ਰਕਾਸ਼ਕ: ਸੇਵਾ ਸਿੰਘ(ਸੰਤ) ਪੰਨਾ:191,192,198
2. ਚੰਦ ਜੈਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਬਾਣੀ ਇੱਕ ਸਮਾਜਿਕ ਅਧਿਐਨ,ਪੰਨਾ:43
3. ਨਰੈਣ ਸਿੰਘ ਗਯਾਨੀ,ਗੁਰੂ ਭਗਤ ਮਾਲ ਸਟੀਕ,ਪ੍ਰਕਾਸ਼ਕ:ਭਾਈ ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ ਪੰਨਾ:372