ਸੂਰਦਾਸ
ਦਿੱਖ
(ਭਗਤ ਸੂਰਦਾਸ ਜੀ ਤੋਂ ਮੋੜਿਆ ਗਿਆ)
ਭਗਤ ਸੂਰਦਾਸ ਜੀ ਇੱਕ ਅਜਿਹੇ ਭਗਤ ਹਨ ਜਿਹਨਾਂ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਹ 'ਸਾਰੰਗ ਮਹਲਾ ੫ ਸੂਰਦਾਸ' ਹੇਠ ਹੈ। ਭਗਤ ਸੂਰਦਾਸ ਦਾ ਸਬੰਧ ਅਕਬਰ ਦੇ ਸਮੇਂ ਦੇ ਰਾਜ ਸੰਦੀਲਾ ਨਾਲ ਸੀ ਅਤੇ ਆਪ ਅਕਬਰ ਦੇ ਪ੍ਰਮੁੱਖ ਅਹਿਲਕਾਰ ਸਨ। ਇਨ੍ਹਾਂ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।