ਸਮੱਗਰੀ 'ਤੇ ਜਾਓ

ਭਵਿੱਖਤ ਕਾਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਭਵਿੱਖ ਤੋਂ ਮੋੜਿਆ ਗਿਆ)

ਭਵਿੱਖਤ ਕਾਲ: ਜਦੋਂ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੋਵੇ, ਤਾਂ ਉਸ ਸਮੇਂ ਨੂੰ ਭਵਿੱਖਤ ਕਾਲ ਕਿਹਾ ਜਾਂਦਾ ਹੈ। ਜਿਵੇਂ ਸੁਰਜੀਤ ਖੇਡੇਗਾ। ਇਸ ਕਾਲ ਦੀਆਂ ਚਾਰ ਕਿਸਮਾਂ ਹਨ।

ਕਿਸਮਾਂ

[ਸੋਧੋ]
  1. ਸਾਧਾਨ ਜਾਂ ਅਨਿਸਚਿਤ ਭਵਿੱਖਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਪਤਾ ਲੱਗੇ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਹੋਣਾ ਹੈ, ਪਰ ਨਿਸ਼ਚਿਤ ਸਮਾਂ ਨਾ ਦੱਸਿਆ ਹੋਵੇ।
    ਜਿਵੇਂ, ਮੈਂ ਜਲੰਧਰ ਜਾਵਾਂਗਾ।
  2. ਚਾਲੁ ਭਵਿੱਖਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਿਰਿਆ ਦਾ ਕੰਮ ਆਰੰਭ ਹੋ ਕੇ ਜਾਰੀ ਰਿਹਾ ਹੋਵੇਗਾ।
    ਜਿਵੇਂ, ਅਸੀਂ ਨਦੀ ਪਾਰ ਕਰ ਰਹੇ ਹੋਵਾਂਗੇ।
  3. ਪੂਰਨ ਭਵਿੱਖਤ ਕਾਲ - ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲਗਦਾ ਹੈ ਕਿ ਕੰਮ ਆਉਣ ਵਾਲੇ ਸਮੇਂ ਵਿੱਚ ਪੂਰਾ ਹੋ ਚੁੱਕਾ ਹੋਵੇਗਾ।
    ਜਿਵੇਂ, ਅਸੀਂ ਸੁਆਲ ਕੱਢ ਚੁੱਕੇ ਹੋਵਾਂਗੇ।
  4. ਸ਼ਰਤੀ ਭਵਿੱਖਤ ਕਾਲ- ਕਿਰਿਆ ਦੇ ਜਿਸ ਰੂਪ ਤੋਂ ਇਹ ਪਤਾ ਲੱਗੇ ਕਿ ਕੰਮ ਆਉਂਦੇ ਸਮੇਂ ਵਿੱਚ ਸ਼ਰਤ ਤੇ ਹੋਵੇਗਾ।
    ਜਿਵੇਂ, ਜੇ ਤੁਸੀਂ ਪਰਹੇਜ਼ ਰੱਖੋਗੇ, ਤਾਂ ਜਲਦੀ ਰਾਜ਼ੀ ਹੋ ਜਾਵੋਗੇ।

ਹਵਾਲੇ

[ਸੋਧੋ]