ਭਾਰਤ ਛੱਡੋ ਤਕਰੀਰ
ਭਾਰਤ ਛੱਡੋ ਭਾਸ਼ਣ ਉਹ ਭਾਸ਼ਣ ਹੈ ਜੋ ਮਹਾਤਮਾ ਗਾਂਧੀ ਨੇ 8 ਅਗਸਤ 1942, ਨੂੰ ਭਾਰਤ ਛਡੋ ਅੰਦੋਲਨ ਦੀ ਪੂਰਵ ਸੰਧਿਆ ਤੇ ਦਿੱਤਾ ਸੀ। ਉਸ ਨੇ ਦ੍ਰਿੜ ਇਰਾਦੇ ਨਾਲ ਸ਼ਾਂਤਮਈ ਸੰਘਰਸ਼ ਕਰਨ ਲਈ ਕਿਹਾ ਸੀ। ਇਹ ਉਸ ਭਰੋਸੇ ਦਾ ਲਖਾਇਕ ਸੀ ਜੋ ਗਾਂਧੀ ਅੰਦੋਲਨ ਲਈ ਦੇਖਦਾ ਸੀ। ਇਸ ਨੂੰ ਉਸ ਨੇ ਕਰੋ ਜਾਂ ਮਰੋ ਦੇ ਸੱਦੇ ਵਿੱਚ ਦਰਸਾਇਆ ਸੀ। ਉਸਦਾ ਭਾਸ਼ਣ ਬੰਬਈ (ਹੁਣ ਮੁੰਬਈ) ਵਿੱਚ ਗੋਵਾਲੀਆ ਟੈਂਕ ਮੈਦਾਨ, ਜਿਸਦਾ ਨਾਮ ਬਦਲ ਕੇ ਅਗਸਤ ਕ੍ਰਾਂਤੀ ਮੈਦਾਨ ਰੱਖ ਦਿੱਤਾ ਗਿਆ, ਵਿੱਚ ਦਿੱਤਾ ਗਿਆ ਸੀ। ਗਾਂਧੀ ਦੇ ਭਾਸ਼ਣ ਤੋਂ ਚੌਵੀ ਘੰਟੇ ਤੋਂ ਵੀ ਘੱਟ ਸਮੇਂ ਵਿਚ, ਲਗਭਗ ਸਾਰੀ ਕਾਂਗਰਸ ਲੀਡਰਸ਼ਿਪ, ਸਿਰਫ ਕੌਮੀ ਪੱਧਰ ਤੇ ਹੀ ਨਹੀਂ,ਕੈਦ ਕਰ ਲਈ ਗਈ ਸੀ ਅਤੇ ਕਾਂਗਰਸ ਦੇ ਜ਼ਿਆਦਾਤਰ ਨੇਤਾਵਾਂ ਨੂੰ ਬਾਕੀ ਜੰਗ ਦਾ ਸਮਾਂ ਜੇਲ੍ਹਾਂ ਵਿੱਚ ਕੱਟਣਾ ਪਿਆ ਸੀ। ਸੁਤੰਤਰਤਾ ਪ੍ਰਾਪਤ ਕਰਨ ਵਿੱਚ ਭਾਰਤ ਦੇ ਸੰਘਰਸ਼ ਨੂੰ ਤੇਜ਼ ਕਰਨ ਲਈ ਗਾਂਧੀ ਨੇ ਇਹ ਭਾਸ਼ਣ ਦਿੱਤਾ।
ਪ੍ਰਸਤਾਵ ਉੱਤੇ ਚਰਚਾ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਸਾਰੇ ਦੇ ਸਾਹਮਣੇ ਇੱਕ ਜਾਂ ਦੋ ਗੱਲ ਰੱਖਣਾ ਚਾਹਵਾਂਗਾ, ਮੈਂ ਦੋ ਬਾਤਾਂ ਸਾਫ਼ ਸਾਫ਼ ਸਮਝਣਾ ਚਾਹੁੰਦਾ ਹਾਂ ਅਤੇ ਉਨ੍ਹਾਂ ਦੋ ਬਾਤਾਂ ਨੂੰ ਮੈਂ ਸਾਡੇ ਸਾਰਿਆਂ ਲਈ ਮਹੱਤਵਪੂਰਣ ਵੀ ਮੰਨਦਾ ਹਾਂ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਵੀ ਉਨ੍ਹਾਂ ਦੋ ਬਾਤਾਂ ਨੂੰ ਮੇਰੇ ਨਜ਼ਰੀਏ ਤੋਂਹੀ ਵੇਖੇ, ਕਿਉਂਕਿ ਜੇਕਰ ਤੁਸੀਂ ਉਨ੍ਹਾਂ ਦੋ ਬਾਤਾਂ ਨੂੰ ਅਪਣਾ ਲਿਆ ਤਾਂ ਤੁਸੀਂ ਹਮੇਸ਼ਾ ਖ਼ੁਸ਼ ਰਹੋਂਗੇ।
ਇਹ ਇੱਕ ਮਹਾਨ ਜਵਾਬਦਾਰੀ ਹੈ। ਕਈ ਲੋਕ ਮੇਰੇ ਤੋਂ ਇਹ ਪੁੱਛਦੇ ਹਨ ਕਿ ਕੀ ਮੈਂ ਉਹੀ ਇਨਸਾਨ ਹਾਂ ਜੋ ਮੈਂ 1920 ਵਿੱਚ ਹੋਇਆ ਕਰਦਾ ਸੀ, ਅਤੇ ਕੀ ਮੇਰੇ ਵਿੱਚ ਕੋਈ ਬਦਲਾਓ ਆਇਆ ਹੈ। ਅਜਿਹਾ ਪ੍ਰਸ਼ਨ ਪੁੱਛਣ ਲਈ ਤੁਸੀਂ ਬਿਲਕੁੱਲ ਠੀਕ ਹੋ। ਮੈ ਛੇਤੀ ਹੀ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਲਾਊਂਗਾ ਕਿ ਮੈਂ ਉਹੀ ਮੋਹਨਦਾਸ ਗਾਂਧੀ ਹਾਂ ਜਿਹੜਾ ਮੈਂ 1920 ਵਿੱਚ ਸੀ। ਮੈਂ ਕਿਸੇ ਬੁਨਿਆਦੀ ਪਹਿਲੂ ਤੋਂ ਨਹੀਂ ਬਦਲਿਆ ਹਾਂ।
ਅੱਜ ਵੀ ਮੈਂ ਹਿੰਸਾ ਨੂੰ ਓਨੀ ਹੀ ਨਫਰਤ ਕਰਦਾ ਹਾਂ ਜਿੰਨੀ ਉਸ ਸਮੇਂ ਕਰਦਾ ਸੀ। ਸਗੋਂ ਇਸ ਤੇ ਮੇਰਾ ਜੋਰ ਤੇਜ਼ੀ ਨਾਲ ਦ੍ਰਿੜ ਵੀ ਹੋ ਰਿਹਾ ਹੈ। ਮੇਰੇ ਵਰਤਮਾਨ ਪ੍ਰਸਤਾਵ ਅਤੇ ਪਹਿਲਾਂ ਦੇ ਲੇਖਾਂ ਅਤੇ ਬਿਆਨਾਂ ਵਿੱਚ ਕੋਈ ਵਿਰੋਧਤਾਈ ਨਹੀਂ ਹੈ।
ਵਰਤਮਾਨ ਵਰਗੇ ਮੌਕੇ ਹਰ ਕਿਸੇ ਦੀ ਜ਼ਿੰਦਗੀ ਵਿੱਚ ਨਹੀਂ ਆਉਂਦੇ ਲੇਕਿਨ ਕਦੇ ਕਦੇ ਕਿਸੇ ਦੀ ਜ਼ਿੰਦਗੀ ਵਿੱਚ ਜ਼ਰੂਰ ਆਉਂਦੇ ਹਨ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਗੱਲ ਨੂੰ ਜਾਣ ਸਮਝ ਲਓ ਕਿ ਮੈਂ ਅੱਜ ਜੋ ਕਹਿ ਰਿਹਾ ਹਾਂ ਅਤੇ ਜਿਸ ਰਸਤੇ ਉੱਤੇ ਚੱਲ ਰਿਹਾ ਹਾਂ ਅਤਿ ਸ਼ੁੱਧ ਅਹਿੰਸਾ ਦੇ ਸਿਵਾਏ ਹੋਰ ਕੁੱਝ ਨਹੀਂ।
ਸਾਡੀ ਕਾਰਜਕਾਰੀ ਕਮੇਟੀ ਦਾ ਬਣਾਇਆ ਹੋਇਆ ਪ੍ਰਸਤਾਵ ਵੀ ਅਹਿੰਸਾ ਉੱਤੇ ਹੀ ਆਧਾਰਿਤ ਹੈ, ਅਤੇ ਸਾਡੇ ਅੰਦੋਲਨ ਦੇ ਸਾਰੇ ਤੱਤ ਵੀ ਅਹਿੰਸਾ ਉੱਤੇ ਹੀ ਆਧਾਰਿਤ ਹੋਣਗੇ। ਜੇਕਰ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਅਹਿੰਸਾ ਉੱਤੇ ਭਰੋਸਾ ਨਹੀਂ ਹੈ ਜਾਂ ਇਸ ਤੋਂ ਅੱਕ ਗਿਆ ਹੈ, ਤਾਂ ਕ੍ਰਿਪਾ ਕਰਕੇ ਉਹ ਇਸ ਪ੍ਰਸਤਾਵ ਲਈ ਵੋਟ ਨਾ ਕਰੇ।
ਮੈ ਅੱਜ ਤੁਹਾਨੂੰ ਆਪਣੀ ਗੱਲ ਸਾਫ਼ ਸਾਫ਼ ਦੱਸਣਾ ਚਾਹੁੰਦਾ ਹਾਂ। ਭਗਵਾਨ ਨੇ ਮੈਨੂੰ ਅਹਿੰਸਾ ਦੇ ਰੂਪ ਵਿੱਚ ਇੱਕ ਮੁੱਲਵਾਨ ਹਥਿਆਰ ਦਿੱਤਾ ਹੈ। ਮੈਂ ਅਤੇ ਮੇਰੀ ਅਹਿੰਸਾ ਹੀ ਅੱਜ ਸਾਡਾ ਰਸਤਾ ਹੈ।
ਵਰਤਮਾਨ ਸਮੇਂ ਵਿੱਚ ਜਿੱਥੇ ਧਰਤੀ ਹਿੰਸਾ ਦੀ ਅੱਗ ਵਿੱਚ ਝੁਲਸ ਚੁੱਕੀ ਹੈ ਅਤੇ ਉਹੀ ਲੋਕ ਮੁਕਤੀ ਲਈ ਚੀਖ਼ ਰਹੇ ਹਨ, ਜੇ ਮੈਂ ਵੀ ਭਗਵਾਨ ਦੁਆਰਾ ਦਿੱਤੀ ਗਈ ਪ੍ਰਤਿਭਾ ਦੀ ਵਰਤੋਂ ਕਰਨ ਵਿੱਚ ਅਸਫਲ ਰਿਹਾ, ਭਗਵਾਨ ਮੈਨੂੰ ਕਦੇ ਮੁਆਫ਼ ਨਹੀਂ ਕਰੇਗਾ ਅਤੇ ਮੈਨੂੰ ਮਹਾਨ ਦਾਤ ਦੇ ਲਾਇਕ ਨਾ ਹੋਣ ਵਾਲੇ ਦੇ ਤੌਰ ਤੇ ਲਿਆ ਜਾਵੇਗਾ। ਲੇਕਿਨ ਹੁਣ ਮੈਂ ਅਹਿੰਸਾ ਦੇ ਰਸਤੇ ਉੱਤੇ ਚੱਲਣਾ ਹੀ ਹੋਵੇਗਾ। ਮੈਂ ਸੰਕੋਚ ਨਹੀਂ ਕਰ ਸਕਦਾ ਅਤੇ ਜਦੋਂ ਰੂਸ ਅਤੇ ਚੀਨ ਨੂੰ ਧਮਕੀਆਂ ਮਿਲ ਰਹੀਆਂ ਹੋਣ ਮੈਂ ਕੇਵਲ ਦਰਸ਼ਕ ਬਣਿਆ ਨਹੀਂ ਰਹਿ ਸਕਦਾ। ਸਾਡਾ ਸੰਘਰਸ਼ ਤਾਕਤ ਪਾਉਣ ਲਈ ਨਹੀਂ ਸਗੋਂ ਭਾਰਤ ਦੀ ਅਜ਼ਾਦੀ ਲਈ ਅਹਿੰਸਾਤਮਕ ਲੜਾਈ ਲਈ ਹੈ। ਹਿੰਸਾਤਮਕ ਸੰਘਰਸ਼ ਵਿੱਚ ਤਾਨਾਸ਼ਾਹੀ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਜਦੋਂ ਕਿ ਅਹਿੰਸਾ ਵਿੱਚ ਤਾਨਾਸ਼ਾਹੀ ਲਈ ਕੋਈ ਜਗ੍ਹਾ ਹੀ ਨਹੀਂ ਹੈ।
ਇੱਕ ਅਹਿੰਸਾਤਮਕ ਸੈਨਿਕ ਆਪਣੇ ਆਪ ਲਈ ਕੋਈ ਲੋਭ ਨਹੀਂ ਕਰਦਾ, ਉਹ ਕੇਵਲ ਦੇਸ਼ ਦੀ ਅਜ਼ਾਦੀ ਲਈ ਹੀ ਲੜਦਾ ਹੈ। ਕਾਂਗਰਸ ਇਸ ਗੱਲ ਨੂੰ ਲੈ ਕੇ ਬੇਫਿਕਰ ਹੈ ਕਿ ਅਜ਼ਾਦੀ ਦੇ ਬਾਅਦ ਕੌਣ ਹਕੂਮਤ ਕਰੇਗਾ। ਅਜ਼ਾਦੀ ਦੇ ਬਾਅਦ ਜੋ ਵੀ ਤਾਕਤ ਆਵੇਗੀ ਉਸਦਾ ਸੰਬੰਧ ਭਾਰਤ ਦੀ ਜਨਤਾ ਨਾਲ ਹੋਵੇਗਾ ਅਤੇ ਭਾਰਤ ਦੀ ਜਨਤਾ ਹੀ ਇਹ ਨਿਸ਼ਚਿਤ ਕਰੇਗੀ ਕਿ ਉਨ੍ਹਾਂ ਇਹ ਦੇਸ਼ ਕਿਸ ਨੂੰ ਸੌੰਪਣਾ ਹੈ। ਹੋ ਸਕਦਾ ਹੈ ਕਿ ਭਾਰਤ ਦੀ ਜਨਤਾ ਆਪਣੇ ਦੇਸ਼ ਨੂੰ ਪਾਰਸੀਆਂ ਦੇ ਹਥ ਸੌਂਪੇ।ਉਦਾਹਰਨ ਲਈ, ਜਿਵੇਂ ਮੈਂ ਵੇਖਣਾ ਪਸੰਦ ਕਰਾਂਗਾ - ਜਾਂ ਇਹ ਕੁਝ ਹੋਰ ਜਿਨ੍ਹਾਂ ਦੇ ਨਾਂ ਅੱਜ ਕਾਂਗਰਸ ਵਿੱਚ ਨਹੀਂ ਸੁਣਾਈ ਦਿੰਦੇ, ਸੌਂਪੀ ਜਾ ਸਕਦੀ ਹੈ। ਤੁਹਾਡੇ ਲਈ ਫਿਰ ਇਹ ਕਹਿਣਾ ਠੀਕ ਨਹੀਂ ਹੋਵੇਗਾ ਕਿ "ਇਹ ਭਾਈਚਾਰਾ ਆਟੇ ਵਿੱਚ ਲੂਣ ਹੈ। ਉਸ ਪਾਰਟੀ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਪਾਇਆ। ਇਸ ਕੋਲ ਸਾਰੀ ਤਾਕਤ ਕਿਉਂ ਹੋਵੇ?" ਆਪਣੀ ਸਥਾਪਨਾ ਤੋਂ ਬਾਅਦ ਕਾਂਗਰਸ ਨੇ ਆਪਣੇ ਆਪ ਨੂੰ ਬੜੀ ਸਾਵਧਾਨੀ ਨਾਲ ਫਿਰਕੂ ਕਲੰਕ ਤੋਂ ਬਚਾ ਕੇ ਰੱਖਿਆ ਹੈ। ਇਸ ਨੇ ਹਮੇਸ਼ਾ ਪੂਰੀ ਕੌਮ ਦੇ ਰੂਪ ਵਿੱਚ ਸੋਚਿਆ ਅਤੇ ਉਸ ਅਨੁਸਾਰ ਕੰਮ ਕੀਤਾ ਹੈ। ਆਪਣੀ ਸਥਾਪਨਾ ਤੋਂ ਬਾਅਦ ਹੁਣ ਤੱਕ ਕਾਂਗਰਸ ਨੇ ਆਪਣੇ ਆਪ ਨੂੰ ਸੰਪਰਦਾਇਕ ਕਲੰਕ ਤੋਂ ਸਾਫ਼-ਸੁਥਰਾ ਰੱਖਿਆ ਹੈ। ਇਸਨੇ ਪੂਰੀ ਕੌਮ ਦੇ ਰੂਪ ਵਿੱਚ ਹਮੇਸ਼ਾ ਸੋਚਿਆ ਅਤੇ ਉਸ ਅਨੁਸਾਰ ਕੰਮ ਕੀਤਾ ਹੈ. . .ਮੈ ਜਾਣਦਾ ਵੀ ਕਿ ਅਹਿੰਸਾ ਸੰਪੂਰਣ ਨਹੀਂ ਹੈ ਅਤੇ ਇਹ ਵੀ ਜਾਣਦਾ ਹਾਂ ਕਿ ਅਸੀਂ ਆਪਣੇ ਅਹਿੰਸਾ ਦੇ ਆਦਰਸ਼ ਤੋਂ ਫ਼ਿਲਹਾਲ ਕੋਹਾਂ ਦੂਰ ਹਾਂ ਲੇਕਿਨ ਅਹਿੰਸਾ ਵਿੱਚ ਕੋਈ ਅੰਤਮ ਅਸਫਲਤਾ ਨਹੀਂ ਹੁੰਦੀ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਅਗਰ ਸਾਡੀਆਂ ਕਮਜ਼ੋਰੀਆਂ ਦੇ ਬਾਵਜੂਦ ਵੱਡੀ ਚੀਜ ਵਾਪਰਦੀ ਹੈ ਤਾਂ ਇਹ ਇਸ ਲਈ ਹੋਵੇਗਾ ਕਿਉਂਕਿ ਪਰਮਾਤਮਾ ਸਾਡੀ ਬੀਤੇ 22 ਸਾਲਾਂ ਤੋਂ ਸਾਡੀ ਚੁੱਪ, ਨਿਰੰਤਰ ਸਾਧਨਾ ਨੂੰ ਸਫਲਤਾ ਦਾ ਤਾਜ ਪਹਿਨਾ ਕੇ ਰਾਹੀਂ ਮਦਦ ਕਰਨਾ ਚਾਹੁੰਦਾ ਸੀ।
ਮੇਰਾ ਮੰਨਣਾ ਹੈ ਕਿ ਸੰਸਾਰ ਦੇ ਇਤਿਹਾਸ ਵਿੱਚ, ਸਾਡੀ ਆਜ਼ਾਦੀ ਲਈ ਅਸਲ ਲੋਕਤੰਤਰੀ ਸੰਘਰਸ਼ ਨਾਲੋਂ ਵਧੇਰੇ ਹੋਰ ਕਿਤੇ ਨਹੀਂ ਹੋਇਆ। ਜਦੋਂ ਮੈਂ ਜੇਲ ਵਿੱਚ ਸੀ ਤਾਂ ਕਾਰਲਾਈਲ ਦੀ ਫ਼ਰਾਂਸੀਸੀ ਇਨਕਲਾਬ ਨੂੰ ਪੜ੍ਹਿਆ ਅਤੇ ਪੰਡਤ ਜਵਾਹਰ ਲਾਲ ਨੇ ਮੈਨੂੰ ਰੂਸੀ ਕ੍ਰਾਂਤੀ ਬਾਰੇ ਕੁਝ ਦੱਸਿਆ। ਪਰ ਇਹ ਮੇਰਾ ਯਕੀਨ ਹੈ ਕਿ ਜਿਵੇਂ ਕਿ ਇਹ ਸੰਘਰਸ਼ ਹਿੰਸਾ ਦੇ ਹਥਿਆਰ ਨਾਲ ਲੜੇ ਗਏ ਸਨ, ਉਹ ਲੋਕਤੰਤਰਿਕ ਆਦਰਸ਼ ਨੂੰ ਸਮਝਣ ਵਿੱਚ ਅਸਫਲ ਹੋਏ। ਜੋ ਲੋਕਤੰਤਰ, ਜਿਸਨੂੰ ਮੈਂ ਚਿਤਵਿਆ ਹੈ, ਅਹਿੰਸਾ ਦੁਆਰਾ ਸਥਾਪਿਤ ਕੀਤਾ ਗਿਆ ਇੱਕ ਲੋਕਤੰਤਰ, ਸਾਰਿਆਂ ਲਈ ਬਰਾਬਰ ਆਜ਼ਾਦੀ ਹੋਵੇਗਾ। ਹਰ ਕੋਈ ਆਪਣਾ ਮਾਲਕ ਆਪ ਹੋਵੇਗਾ। ਅਜਿਹੇ ਲੋਕਤੰਤਰ ਲਈ ਸੰਘਰਸ਼ ਵਿੱਚ ਸ਼ਾਮਲ ਹੋਣ ਵਾਸਤੇ ਮੈਂ ਅੱਜ ਤੁਹਾਨੂੰ ਸੱਦਾ ਦਿੰਦਾ ਹਾਂ। ਇੱਕ ਵਾਰ ਤੁਹਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਤੁਸੀਂ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦਾਂ ਨੂੰ ਭੁੱਲ ਜਾਓਗੇ ਅਤੇ ਆਪਣੇ ਆਪ ਨੂੰ ਆਜ਼ਾਦੀ ਦੇ ਸਾਂਝੇ ਸੰਘਰਸ਼ ਵਿੱਚ ਲੱਗੇ ਸਿਰਫ ਭਾਰਤੀ ਸਮਝੋਗੇ।
ਹੁਣ ਪ੍ਰਸ਼ਨ ਬਰਤਾਨੀਆ ਦੇ ਪ੍ਰਤੀ ਤੁਹਾਡੇ ਰਵਈਏ ਦਾ ਹੈ। ਮੈਂ ਵੇਖਿਆ ਹੈ ਦੀ ਕੁੱਝ ਲੋਕਾਂ ਵਿੱਚ ਬਰਤਾਨੀਆ ਦੇ ਪ੍ਰਤੀ ਨਫਰਤ ਦਾ ਰਵੱਈਆ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਦੀ ਉਹ ਉਨ੍ਹਾਂ ਦੇ ਵਿਹਾਰ ਦੇ ਨਾਲ ਨਫ਼ਰਤ ਹੈ। ਕੁੱਝ ਲੋਕ ਬਰਤਾਨਵੀ ਸਾਮਰਾਜਵਾਦ ਅਤੇ ਬਰਤਾਨੀਆ ਦੇ ਲੋਕਾਂ ਦੇ ਵਿੱਚਲੇ ਅੰਤਰ ਨੂੰ ਭੁੱਲ ਚੁੱਕੇ ਹਨ। ਉਨ੍ਹਾਂ ਲੋਕਾਂ ਲਈ ਦੋਨੋਂ ਹੀ ਇੱਕ ਸਮਾਨ ਹਨ। ਇਸ ਨਫ਼ਰਤ ਕਰਕੇ ਉਹ ਜਾਪਾਨੀਆਂ ਦਾ ਸਵਾਗਤ ਕਰਨ ਤੱਕ ਚਲੇ ਜਾਂਦੇ ਹਨ। ਇਹ ਸਭ ਤੋਂ ਖਤਰਨਾਕ ਹੈ। ਇਸਦਾ ਮਤਲਬ ਇਹ ਹੈ ਕਿ ਉਹ ਇੱਕ ਗੁਲਾਮੀ ਦਾ ਦੂਜੀ ਨਾਲ ਵਟਾਂਦਰਾ ਕਰ ਲੈਣਗੇ। ਸਾਨੂੰ ਇਸ ਭਾਵਨਾ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ. ਸਾਡਾ ਝਗੜਾ ਬਰਤਾਨਵੀ ਲੋਕਾਂ ਨਾਲ ਨਹੀਂ ਹੈ, ਅਸੀਂ ਉਨ੍ਹਾਂ ਦੇ ਸਾਮਰਾਜਵਾਦ ਨਾਲ ਲੜਦੇ ਹਾਂ। ਬਰਤਾਨਵੀ ਸ਼ਾਸਨ ਨੂੰ ਖਤਮ ਕਰਨ ਦਾ ਮੇਰਾ ਪ੍ਰਸਤਾਵ ਗ਼ੁੱਸੇ ਵਿੱਚੋਂ ਨਹੀਂ ਨਿਕਲਿਆ। ਇਹ ਭਾਰਤ ਨੂੰ ਮੌਜੂਦਾ ਮਹੱਤਵਪੂਰਨ ਮੋੜ ਤੇ ਆਪਣਾ ਬਣਦੀ ਭੂਮਿਕਾ ਨਿਭਾਉਣ ਦੇ ਸਮਰਥ ਬਣਾਉਣ ਲਈ ਆਇਆ ਸੀ। ਇਹ ਕਿਸੇ ਭਾਰਤ ਵਰਗੇ ਵੱਡੇ ਦੇਸ਼ ਲਈ ਕੋਈ ਖੁਸ਼ੀ ਵਾਲੀ ਗੱਲ ਨਹੀਂ ਹੈ ਕਿ
It came to enable India to play its due part at the present critical juncture It is not a happy position for a big country like India to be merely helping with money and material obtained willy-nilly from her while the United Nations are conducting the war. We cannot evoke the true spirit of sacrifice and valour, so long as we are not free. I know the British Government will not be able to withhold freedom from us, when we have made enough self-sacrifice. We must, therefore, purge ourselves of hatred. Speaking for myself, I can say that I have never felt any hatred. As a matter of fact, I feel myself to be a greater friend of the British now than ever before. One reason is that they are today in distress. My very friendship, therefore, demands that I should try to save them from their mistakes. As I view the situation, they are on the brink of an abyss. It, therefore, becomes my duty to warn them of their danger even though it may, for the time being, anger them to the point of cutting off the friendly hand that is stretched out to help them. People may laugh, nevertheless that is my claim. At a time when I may have to launch the biggest struggle of my life, I may not harbor hatred against anybody.