ਭੁਪੇਨ ਹਜਾਰਿਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਭੁਪੇਨ ਹਜਾਰਿਕਾ
অসম ৰত্ন ড.ভূপেন হাজৰিকা
Dr. Bhupen Hazarika, Assam, India.jpg
ਡਾ. ਭੁਪੇਨ ਹਜਾਰਿਕਾ
অসম ৰত্ন ড.ভূপেন হাজৰিকা
ਜਨਮ (1926-09-08)8 ਸਤੰਬਰ 1926
ਸਦੀਆ, ਅਸਾਮ, ਬਰਤਾਨਵੀ ਭਾਰਤ
ਮੌਤ 5 ਨਵੰਬਰ 2011(2011-11-05) (ਉਮਰ 85)
ਮੁੰਬਈ , ਮਹਾਰਾਸ਼ਟਰ, ਭਾਰਤ[1]
ਰਾਸ਼ਟਰੀਅਤਾ ਭਾਰਤੀ
ਪੇਸ਼ਾ ਸੰਗੀਤਕਾਰ, ਗਾਇਕ, ਕਵੀ, ਫਿਲਮ ਨਿਰਮਾਤਾ, ਗੀਤਕਾਰ
ਸਰਗਰਮੀ ਦੇ ਸਾਲ 1939-2011
Notable work ਰੁਦਾਲੀ
ਦਰਮਿਆਨ
ਗਜਾ ਗਾਮਿਨੀ
ਦਮਨ
ਇੰਦਰਮਾਲਤੀ
ਰਾਜਨੀਤਿਕ ਦਲ ਭਾਰਤੀ ਜਨਤਾ ਪਾਰਟੀ
ਲਹਿਰ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ
ਸਾਥੀ Priyamvada Patel
ਬੱਚੇ Tej Bhupen Hazarika (b. 1952)
ਪੁਰਸਕਾਰ ਪਦਮ ਵਿਭੂਸ਼ਣ (2012) [ਮਰਨ ਉੱਪਰੰਤ]
ਪਦਮ ਸ਼੍ਰੀ (1977)
ਦਾਦਾ ਸਾਹਿਬ ਫਾਲਕੇ ਅਵਾਰਡ (1992)
ਪਦਮ ਭੂਸ਼ਣ (2001)
ਸੰਗੀਤ ਨਾਟਕ ਅਕਾਦਮੀ ਫੈਲੋਸ਼ਿਪ (2008)
অসম ৰত্ন (ਅਸਾਮ ਰਤਨ) (2009)
Muktijoddha Padak (2011) [ਮਰਨ ਉੱਪਰੰਤ]
ਵੈੱਬਸਾਈਟ http://www.bhupenhazarika.com
ਦਸਤਖ਼ਤ
150px

ਭੁਪੇਨ ਹਜਾਰਿਕਾ (ਆਸਾਮੀ: ভূপেন হাজৰিকা) (1926–2011) ਭਾਰਤ ਦੇ ਪੂਰਬੋਤਰ ਰਾਜ ਅਸਮ ਤੋਂ ਇੱਕ ਬਹੁਮੁਖੀ ਪ੍ਰਤਿਭਾ ਵਾਲਾ ਗੀਤਕਾਰ, ਸੰਗੀਤਕਾਰ ਅਤੇ ਗਾਇਕ ਸੀ। ਇਸ ਦੇ ਇਲਾਵਾ ਉਹ ਆਸਾਮੀ ਭਾਸ਼ਾ ਦਾ ਕਵੀ, ਫਿਲਮ ਨਿਰਮਾਤਾ, ਲੇਖਕ ਅਤੇ ਅਸਾਮ ਦੀ ਸੰਸਕ੍ਰਿਤੀ ਅਤੇ ਸੰਗੀਤ ਦਾ ਚੰਗਾ ਜਾਣਕਾਰ ਵੀ ਸੀ।

ਉਹ ਭਾਰਤ ਦਾ ਅਜਿਹਾ ਵਿਲੱਖਣ ਕਲਾਕਾਰ ਸੀ ਜੋ ਆਪਣੇ ਗੀਤ ਆਪ ਲਿਖਦਾ, ਸੰਗੀਤਬੱਧ ਕਰਦਾ ਅਤੇ ਗਾਉਂਦਾ ਸੀ।

ਜ਼ਿੰਦਗੀ[ਸੋਧੋ]

ਭੂਪੇਨ ਹਜ਼ਾਰਿਕਾ ਦਾ ਜਨਮ 1926 ਵਿੱਚ ਅਸਾਮ ਦੇ ਸਦੀਆ ਕਸਬੇ ਵਿੱਚ ਹੋਇਆ। ਉਸਨੂੰ ਬਚਪਨ ਤੋਂ ਹੀ ਪੜਾਈ ਦੇ ਇਲਾਵਾ ਸੰਗੀਤ ਅਤੇ ਸਾਹਿਤ ਦਾ ਸ਼ੌਕ ਵੀ ਸੀ। ਆਪਣੀ ਮਾਂ ਤੋਂ ਉਸ ਨੂੰ ਬੰਗਾਲ ਦੇ ਲੋਕ ਸੰਗੀਤ ਦੀ ਸਿੱਖਿਆ ਮਿਲੀ ਅਤੇ ਉਸ ਦੀ ਸੰਗਤ ਵਿੱਚ ਭੂਪੇਨ ਦਾ ਸੰਗੀਤ ਦਾ ਸ਼ੌਕ ਹੋਰ ਪਰਵਾਨ ਚੜ੍ਹਿਆ। ਉਸ ਨੇ 11 ਸਾਲ ਦੀ ਉਮਰ ਵਿੱਚ ਅਸਾਮ ਵਿੱਚ ਆਲ ਇੰਡੀਆ ਰੇਡੀਓ ਲਈ ਪਹਿਲੀ ਵਾਰ ਗਾਇਆ ਅਤੇ ਅਗਲੇ ਹੀ ਸਾਲ ਅਸਾਮੀ ਫ਼ਿਲਮ ਇੰਦਰਮਾਲਤੀ ਵਿੱਚ ਬਾਲ ਕਲਾਕਾਰ ਦੇ ਰੂਪ ਵਿੱਚ ਅਦਾਕਾਰੀ ਅਤੇ ਗਾਇਨ ਦਾ ਮੌਕਾ ਵੀ ਮਿਲਿਆ। ਉਸ ਨੂੰ, ਬਨਾਰਸ ਹਿੰਦੁ ਯੂਨੀਵਰਸਿਟੀ ਤੋਂ ਬੀਏ ਅਤੇ ਐਮਏ ਦੀ ਸਿੱਖਿਆ ਹਾਸਲ ਕੀਤੀ ਅਤੇ ਇਸ ਦੇ ਬਾਅਦ ਪੜ੍ਹਾਉਣ ਦੇ ਨਾਲ ਸੰਗੀਤ ਦੇ ਸ਼ੌਕ ਲਈ ਗੁਵਾਹਾਟੀ ਰੇਡੀਓ ਵਿੱਚ ਵੀ ਕੁੱਝ ਸਮਾਂ ਕੰਮ ਕੀਤਾ।

ਹਵਾਲੇ[ਸੋਧੋ]

  1. "Acclaimed singer Bhupen Hazarika dies at 85". CNN-IBN. 5 November 2011. Retrieved 5 November 2011.