ਮਨੁ
Jump to navigation
Jump to search
ਮਨੁ, ਹਿੰਦੂ ਧਰਮ ਅਨੁਸਾਰ ਸੰਸਾਰ ਦੇ ਪਹਿਲੇ ਪੁਰਸ਼ ਸਨ। ਪੁਰਾਣਾਂ ਦੇ ਅਨੁਸਾਰ ਹਰ ਇੱਕ ਕਲਪ ਵਿੱਚ 14 ਮਨੁ ਆਉਂਦੇ ਹਨ। ਹਰ ਇੱਕ ਮਨੁ ਦੇ ਸਮੇਂ ਨੂੰ ਮਾਨਵਨਤਰ ਕਿਹਾ ਜਾਂਦਾ ਹੈ। ਪਹਿਲੇ ਮਨੁ ਦਾ ਨਾਂ ਸਵੈਮਭੁਵ ਸੀ। ਸਵੈਮਭੁਵ ਨਾਲ ਪਹਿਲੀ ਇਸਤਰੀ ਸ਼ਤਰੂਪਾ ਸੀ। ਇਹ ਮੰਨਿਆ ਜਾਂਦਾ ਹੈ ਕਿ ਸੰਸਾਰ ਦੇ ਸਾਰੇ ਇਸਤਰੀਆਂ ਅਤੇ ਪੁਰਸ਼ ਮਨੁ ਤੋਂ ਹੀ ਪੈਦਾ ਹੋਏ ਹਨ। ਇਸ ਲਈ ਹੀ ਇਹਨਾਂ ਨੂੰ ਮਾਨਵ ਜਾਂ ਮਨੁੱਸ਼ ਕਿਹਾ ਜਾਂਦਾ ਹੈ।
ਮਨੁਆਂ ਦੀ ਸੰਖਿਆ[ਸੋਧੋ]
ਹਿੰਦੂ ਧਰਮ ਅਨੁਸਾਰ ਸਵੈਮਭੁਵ ਮਨੁ ਦੇ ਵੰਸ਼ ਵਿੱਚੋਂ ਹੀ ਅੱਗੇ ਚੱਲ ਕੇ 14 ਮਨੁ ਹੋਏ। ਪੁਰਾਣਾਂ ਦੇ ਅਨੁਸਾਰ ਹੁਣ ਅਸੀਂ ਕਲ ਯੁੱਗ ਵਿੱਚ ਰਹਿ ਰਹੇ ਹਾਂ।
- ਸਵੈਮਭੁਵ ਮਨੁ
- ਸਵਰੋਚਿਸ ਮਨੁ
- ਉੱਤਮਾ ਮਨੁ
- ਤਾਮਸ ਮਨੁ
- ਰੈਵਤ ਮਨੁ
- ਚਾਸ਼ੁਸ਼ ਮਨੁ
- ਵੈਵਸਵਤ ਮਨੁ
- ਸਵਰਾਨੀ ਮਨੁ
- ਦਕਸ਼ ਸਵਰਾਨੀ ਮਨੁ
- ਬ੍ਰਹਮਾ ਸਵਰਾਨੀ ਮਨੁ
- ਧਰਮ ਸਵਰਾਨੀ ਮਨੁ
- ਰੁਦਰ ਸਵਰਾਨੀ ਮਨੁ
- ਦੇਵਾ ਸਵਰਾਨੀ ਮਨੁ
- ਇੰਦਰਾ ਸਵਰਾਨੀ ਮਨੁ