ਸਮੱਗਰੀ 'ਤੇ ਜਾਓ

ਹਮੀਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਗ ਹਮੀਰ ਤੋਂ ਮੋੜਿਆ ਗਿਆ)

ਰਾਗ ਹਮੀਰ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦਾ ਇੱਕ ਬਹੁਤ ਹੀ ਪ੍ਰਚਲਿਤ ਅਤੇ ਮਧੁਰ ਰਾਗ ਹੈ।

'ਧ ਗ ਵਾਦੀ ਸੰਵਾਦੀ ਮਾਨਤ, ਪ੍ਰਥਮ ਪ੍ਰੇਹਰ ਨਿਸ਼ਿ ਗਾਵਤ।

ਦੋ ਮਧ੍ਯਮ ਸਬ ਸੁਰਨ ਸੇ, ਹਮੀਰ ਰਾਗ ਸਬ ਜਾਨਤ।।'

----ਪ੍ਰਚੀਨ ਗ੍ਰੰਥ ਰਾਗ ਚੰਦ੍ਰਿਕਾ ਸਾਰ

ਰਾਗ ਹਮੀਰ ਦੀ ਸੰਖੇਪ 'ਚ ਜਾਣਕਾਰੀ-

ਥਾਟ ਕਲਿਆਣ
ਸੁਰ ਅਰੋਹ 'ਚ ਰਿਸ਼ਭ(ਰੇ) ਤੇ ਪੰਚਮ(ਪ) ਵਰਜਤ

ਮਧ੍ਯਮ(ਮ) ਦੋਂਵੇਂ ਬਾਕੀ ਸਾਰੇ ਸੁਰ ਸ਼ੁੱਧ

ਜਾਤੀ ਔਡਵ-ਸੰਪੂਰਣ ਵਕ੍
ਵਾਦੀ ਧੈਵਤ(ਧ)
ਸੰਵਾਦੀ ਗੰਧਾਰ(ਗ)
ਅਰੋਹ ਸ ਗ ਮ ਧ ਨੀ ਧ ਸੰ

ਜਾਂ ਸ ਗ ਮ ਨੀ ਧ ਪ ਗ ਮ ਧ ਨੀ ਸੰ

ਅਵਰੋਹ ਸੰ ਨੀ ਧ ਪ ਮ(ਤੀਵ੍ਰ) ਪ ਧ ਪ ਗ ਮ ਪ ਗ ਮ ਰੇ ਸ

ਜਾਂ ਸੰ ਨੀ ਧ ਪ ਗ ਮ ਰੇ ਸ

ਮੁਖ ਅੰਗ ਪ; ਗ ਮ ਨੀ ਧ; ਧ ਪ ;ਗ ਮ ਪ ਗ ਮ ਰੇ ਸ
ਠਹਿਰਾਵ ਵਾਲੇ ਸੁਰ ਸੰ ਧ ਸੰ -ਸੰ ਧ ਪ ਰੇ
ਸਮਾਂ ਰਾਤ ਦਾ ਦੂਜਾ ਪਹਿਰ
ਮਿਲਦੇ ਜੁਲਦੇ ਰਾਗ ਕਾਮੋਦ,ਕੇਦਾਰ,ਗੋੜ ਸਾਰੰਗ ਤੇ ਛਾਇਆਨੱਟ


ਰਾਗ ਹਮੀਰ ਬਾਰੇ ਕੁੱਝ ਖਾਸ ਗੱਲਾਂ ਅਤੇ ਵਿਸਤਾਰ 'ਚ ਜਾਣਕਾਰੀ-

  • ਰਾਗ ਹਮੀਰ ਰਾਤ ਦੇ ਸਮੇਂ ਦਾ ਰਾਗ ਹੈ ਇਸ ਵਿੱਚ ਵੀਰ-ਬਹਾਦੁਰੀ ਦੇ ਰਸ ਪ੍ਰਧਾਨ ਹੁੰਦਾ ਹੈ ਅਤੇ ਇਸ ਰਾਗ ਦਾ ਸੁਭਾ ਚੰਚਲ ਹੈ।
  • ਇਹ ਇੱਕ ਉਤਰਾਂਗ ਪ੍ਰਧਾਨ ਰਾਗ ਹੈ ਅਤੇ ਇਸਦਾ ਸੁਰ ਵਿਸਤਾਰ ਅਤੇ ਸਰੂਪ ਮੱਧ ਅਤੇ ਤਾਰ ਸਪਤਕ 'ਚ ਬਹੁਤ ਜ਼ਿਆਦਾ ਖਿੜਦਾ ਹੈ।
  • ਰਾਗ ਹਮੀਰ ਵਿੱਚ ਦੋਂਵੇਂ ਮਧ੍ਯਮ (ਮ) ਲਗਦੇ ਹਨ ਪਰ ਤੀਵ੍ਰ ਮ ਦਾ ਪ੍ਰਯੋਗ ਸਿਰਫ ਅਰੋਹ ਵਿੱਚ ਪੰਚਮ(ਪ) ਦੇ ਨਾਲ ਹੁੰਦਾ ਹੈ ਪਰੰਤੂ ਸ਼ੁੱਧ ਮ ਅਰੋਹ ਅਤੇ ਅਵਰੋਹ ਦੋਨਾਂ ਵਿੱਚ ਹੂੰਦਾ ਹੈ ਜਿੰਵੇਂ- ਮ(ਤੀਵ੍ਰ) ਪ ਜਾਂ ਮ(ਤੀਵ੍ਰ) ਪ ਧ ਪ,ਗ ਮ ਰੇ ਸ।
  • ਰਾਗ ਹਮੀਰ ਦੇ ਅਰੋਹ 'ਚ ਨਿਸ਼ਾਦ(ਨੀ) ਸੁਰ ਜ਼ਿਆਦਾਤਰ ਦਾ ਇਸਤੇਮਾਲ ਵਕ੍ਰ ਰੂਪ ਵਿੱਚ ਹੁੰਦਾ ਹੈ ਜਿੰਵੇਂ -ਨੀ ਧ ਸੰ
  • ਰਾਗ ਹਮੀਰ ਦੇ ਅਵਰੋਹ ਵਿਚ ਗੰਧਾਰ (ਗ) ਸੁਰ ਵਕ੍ਰ ਰੂਪ ਵਿੱਚ ਲਗਦਾ ਹੈ ਜਿੰਵੇਂ ਗ ਮ ਰੇ ਸ।
  • ਰਾਗ ਹਮੀਰ 'ਚ ਰੰਜਕਤਾ ਵਧਾਓਣ ਲਈ ਕਦੀ-ਕਦੀ ਅਵਰੋਹ ਵਿੱਚ ਧੈਵਤ ਦੇ ਨਾਲ ਕੋਮਲ ਨਿਸ਼ਾਦ ਦਾ ਇਸਤੇਮਾਲ ਕੀਤਾ ਜਾਂਦਾ ਹੈ।
  • ਕੁੱਝ ਸੰਗੀਤਕਾਰ ਰਾਗ ਹਮੀਰ ਨੂੰ ਬਿਲਾਵਲ ਥਾਟ ਦਾ ਰਾਗ ਮੰਨਦੇ ਹਨ ਕਿਓਂਕਿ ਇਸ ਦਾ ਸਰੂਪ ਰਾਗ ਬਿਲਾਵਲ ਨਾਲ ਮਿਲਦਾ ਜੁਲਦਾ ਹੈ।
  • ਰਾਗ ਦਾ ਇਹ ਨਿਯਮ ਹੁੰਦਾ ਹੈ ਕਿ ਜੇਕਰ ਕੋਈ ਰਾਗ ਦਿਨ ਦੇ ਪੂਰਵ ਅੰਗ ਯਾਨੀ ਕਿ ਦੁਪਹਿਰ ੧੨ ਵਜੇ ਤੋਂ ਰਾਤ ੧੨ ਵਜੇ ਦੇ ਵਿੱਚ ਗਾਇਆ-ਵਜਾਇਆ ਜਾਵੇ ਤਾਂ ਉਸ ਦਾ ਵਾਦੀ ਸੁਰ ਪੂਰਵ ਅੰਗ ਦਾ ਹੁੰਦਾ ਹੈ ਯਾਨੀ ਕਿ ਸ ਰੇ ਗ ਮ ਪ ਚੋਂ ਕੋਈ ਇੱਕ ਅਤੇ ਸੰਵਾਦੀ ਸੁਰ ਉੱਤਰ ਅੰਗ ਦਾ ਯਾਨੀ ਕਿ ਮ ਪ ਧ ਨੀ ਸੰ ਚੋਣ ਕੋਈ ਇੱਕ ਪਰ ਜੇਕਰ ਕੋਈ ਰਾਗ ਇਸ ਨਿਯਮ ਦਾ ਅਪਵਾਦ ਹੈ ਕਿਓਂਕਿ ਇਸ ਦਾ ਵਾਦੀ ਧ ਅਤੇ ਸੰਵਾਦੀ ਸ ਹੈ ਅਤੇ ਗਾਉਣ-ਵਜਾਉਣ ਦਾ ਸਮਾਂ ਰਾਤ ਦਾ ਦੂਜਾ ਪਹਿਰ ਹੈ।

ਹੇਠਾਂ ਦਰਸ਼ਾਈਆਂ ਸੁਰ ਸੰਗਤੀਆਂ 'ਚ ਰਾਗ ਹਮੀਰ ਦਾ ਪੂਰਾ ਰੂਪ ਨਿਖਰਦਾ ਹੈ -

ਰੇ ਰੇ ਸ;ਪ;ਗ ਮ ਪ ਗ ਮ ਰੇ ਸ ; ਗ ਮ ਨੀ ਧ ਧ ਪ ; ਗ ਮ ਧ ਨੀ ਸੰ ; ਪ ਧ ਪ ਪ ਸੰ ;ਗ ਮ ਧ ਨੀ ਧ ਸੰ ;ਮ(ਤੀਵ੍ਰ) ਪ ਧ ਨੀ ਸੰ ; ਸੰ ਰੇੰ ਸੰ ; ਨੀ ਸੰ ਧ ਧ ਪ ਸੰ ; ਨੀ ਧ ਪ;ਮ(ਤੀਵ੍ਰ) ਪ ਗ ਮ ਰੇ ; ਪ ਗ ਮ ਰੇ ਸ


ਰਾਗ ਹਮੀਰ 'ਚ ਕੁੱਝ ਹਿੰਦੀ ਫਿਲਮੀ ਗੀਤ-

ਗੀਤ ਸੰਗੀਤਕਾਰ/

ਗੀਤਕਾਰ

ਗਾਇਕ/

ਗਾਇਕਾ

ਫਿਲਮ/

ਸਾਲ

ਲਛਮੀ ਮੂਰਤ ਦਰਸ

ਦਿਖਾਏ

ਆਰ ਸੀ ਬੋਰਾਲ/

ਆਰਜ਼ੂ ਲਖਨਵੀ

ਕਾਨਨ ਦੇਵੀ ਸਟ੍ਰੀਟ ਸਿੰਗਰ/

1938

ਮਧੁਬਨ ਮੇਂ ਰਾਧਿਕਾ

ਨਾਚੇ ਰੇ

ਨੌਸ਼ਾਦ/

ਸ਼ਕੀਲ ਬਦਾਯੁਨੀ

ਮੁੰਹਮਦ ਰਫੀ/ ਕੋਹਿਨੂਰ/1960
ਮੈਂ ਤੋ ਤੇਰੇ ਹਸੀਨ

ਖਿਆਲੋੰ ਮੇਂ ਖੋ ਗਿਆ

ਲਕਸ਼ਮੀ ਕਾੰਤ

ਪਿਆਰੇ ਲਾਲ/ ਐਸ਼ ਕੰਵਲ

ਮੁੰਹਮਦ ਰਫੀ ਸੰਘਰਸ਼/1965
ਸ਼੍ਰੀ ਰਾਮ ਚੰਦਰ ਕ੍ਰਿਪਾਲੁ

ਭਜ ਮਨ

ਸ਼ੰਕਰ ਰਾਓ ਵਿਆਸ/

ਤੁਲਸੀ ਦਾਸ

ਕੋਰਸ ਭਰਤ ਮਿਲਾਪ/

1942