ਰਾਮ ਗੋਪਾਲ ਬਜਾਜ
(ਰਾਮ ਗੋਪਾਲ ਬਜਾਜ਼ ਤੋਂ ਰੀਡਿਰੈਕਟ)
Jump to navigation
Jump to search
ਰਾਮ ਗੋਪਾਲ ਬਜਾਜ | |
---|---|
ਜਨਮ | ਦਰਬੰਗਾ, ਬਿਹਾਰ, ਬਰਤਾਨਵੀ ਭਾਰਤ | 1 ਜੁਲਾਈ 1940
ਸਰਗਰਮੀ ਦੇ ਸਾਲ | 1965–ਹੁਣ |
ਬੱਚੇ | ਪਰਕਾਸ਼ ਬਜਾਜ, ਰਿਜੂ ਬਜਾਜ, ਅਸੀਮ ਬਜਾਜ |
ਪੁਰਸਕਾਰ | 1996: ਸੰਗੀਤ ਨਾਟਕ ਅਕਾਦਮੀ ਇਨਾਮ 2000:ਪਦਮ ਸ਼ਰੀ |
ਰਾਮ ਗੋਪਾਲ ਬਜਾਜ - ਭਾਰਤੀ ਰੰਗ ਮੰਚ ਨਿਰਦੇਸ਼ਕ, ਹਿੰਦੀ ਫਿਲਮ ਐਕਟਰ ਅਤੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਪੂਰਵ ਨਿਰਦੇਸ਼ਕ ਹਨ। ਰਾਮ ਗੋਪਾਲ ਬਜਾਜ ਨੂੰ 1996 ਵਿੱਚ ਥਿਏਟਰ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਪਦਮ ਸ਼ਰੀ ਅਤੇ 2003 ਵਿੱਚ ਸੰਗੀਤ ਨਾਟਕ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਹੈ।
ਉਨ੍ਹਾਂ ਨੇ ਨੈਸ਼ਨਲ ਸਕੂਲ ਆਫ ਡਰਾਮਾ ਦੇ ਨਾਲ ਕਈ ਨਾਟਕਾਂ ਦਾ ਨਿਰਦੇਸ਼ਨ ਕੀਤਾ। ਸੂਰਜ ਕੀ ਅੰਤਿਮ ਕਿਰਨ ਸੇ, ਸੂਰਜ ਕੀ ਪਹਿਲੀ ਕਿਰਨ ਤੱਕ (1974), ਜੈਸ਼ੰਕਰ ਪ੍ਰਸਾਦ ਦੀ ਸਕੰਦਗੁਪਤ (1977), ਕੈਦੇ ਹਯਾਤ (1989), ਮੋਹਨ ਰਾਕੇਸ਼ ਦਾ ਆਸ਼ਾੜ ਕਾ ਏਕ ਦਿਨ (1992) ਪ੍ਰਮੁੱਖ ਹਨ। ਰਾਮ ਗੋਪਾਲ ਬਜਾਜ ਨੇ ਗਿਰੀਸ਼ ਕਰਨਾਡ ਦੇ ਰਕਤ ਕਲਿਆਣ (Taledanda) ਦਾ ਹਿੰਦੀ ਅਨੁਵਾਦ ਵੀ ਕੀਤਾ ਹੈ। ਜਿਸਦਾ ਨਿਰਦੇਸ਼ਨ ਇਬ੍ਰਾਹੀਮ ਅਲਕਾਜੀ ਨੇ ਨੈਸ਼ਨਲ ਸਕੂਲ ਆਫ ਡਰਾਮਾ (1992) ਅਤੇ ਅਰਵਿੰਦ ਗੌੜ ਨੇ ਅਸਮਿਤਾ ਨਾਟ ਸੰਸਥਾ (199) ਲਈ ਕੀਤਾ।