ਰਿਪੇਰੀਅਨ ਕਨੂੰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਿਪੇਰੀਅਨ ਪਾਣੀ ਦੇ ਹੱਕ ਜਾਂ ਰਿਪੇਰੀਅਨ ਹੱਕ (Riparian water rights ਜਾਂ riparian rights) ਪਾਣੀਆਂ ਦੇ ਹੱਕਾਂ ਦੀ ਪ੍ਰਣਾਲੀ ਹੈ ਜਿਸ ਰਾਹੀਂ ਜੋ ਪਾਣੀ ਦੇ ਰਸਤੇ ਤੇ ਜ਼ਮੀਨਾਂ ਦੇ ਮਾਲਕ ਹਨ ਦੇ ਪਾਣੀ ਵਰਤਣ ਸੰਬੰਧੀ ਹੱਕਾਂ ਦਾ ਨਿਸਤਾਰਾ ਕਰਦੀ ਹੈ। ਇਸ ਦਾ ਮੂਲ  ਆਮ ਅੰਗਰੇਜ਼ੀ ਕੁਦਰਤੀ ਕਨੂੰਨ ਹੈ। ਰਿਪੇਰੀਅਨ ਪਾਣੀਆਂ ਦੇ ਹੱਕ ਕਨੇਡਾ, ਅਸਟ੍ਰੇਲੀਆ, ਤੇ ਸੰਯੁਕਤ ਰਾਜ ਅਮਰੀਕਾ ਦੀਆਂ ਕਈ ਪੂਰਬੀ ਰਿਆਸਤਾਂ ਦੇ ਅਧਿਕਾਰ ਖੇਤਰਾਂ ਵਿੱਚ ਮੌਜੂਦ ਹਨ।.

ਸਾਂਝੀ ਜ਼ਮੀਨ ਮਲਕੀਅਤ ਨੂੰ ਇੱਕ ਪਾਣੀ ਦੇ ਕੰਢਿਆਂ ਤੇ ਜ਼ਮੀਨ ਮਾਲਕਾਂ ਦੀ ਕਾਰਪੋਰੇਸ਼ਨ ਬਣਾ ਕੇ ਪਾਣੀ ਵਰਤਣ ਦੀ ਇੱਕ ਇਕਾਈ ਬਣਾਇਆ ਜਾ ਸਕਦਾ ਹੈ। 

ਆਮ ਸਿਧਾਂਤ[ਸੋਧੋ]

ਰਿਪੇਰੀਅਨ ਸਿਧਾਂਤ ਮੁਤਾਬਕ ਉਨ੍ਹਾਂ ਸਭ ਜ਼ਮੀਨ ਮਾਲਕਾਂ ਦਾ ਜੋ ਕਿਸੇ ਪਾਣੀ ਦੇ ਪਿੰਡ ਕਿਨਾਰੇ ਜ਼ਮੀਨ ਦੇ ਮਾਲਕ ਹਨ ਦਾ ਪਾਣੀ ਦੀ ਸੁਯੋਗ ਵਰਤੋਂ ਤੇ ਇਸ ਦੇ ਵਹਿਣ ਅਨੁਸਾਰ ਪੂਰਾ ਹੱਕ ਹੈ। ਜੇ ਸਾਰਿਆਂ ਦੀ ਸੰਤੁਸ਼ਟੀ ਲਈ ਪੂਰਾ ਪਾਣੀ ਮੌਜੂਦ ਨਾ ਹੋਵੇ ਤਾਂ ਪਾਣੀ ਦੇ ਸਰੋਤ ਦੇ ਮੁਹਾਣੇ ਮੁਤਾਬਕ ਪਾਣੀ ਵੰਡਿਆ ਜਾਂਦਾ ਹੈ। ਇਹ ਹੱਕ ਨਾਂ ਤਾਂ ਵੇਚੇ ਜਾ ਸਕਦੇ ਹਨ ਤੇ ਨਾਂ ਹੀ ਜਿਨ੍ਹਾਂ ਦੀ ਵਹਾਅ ਦੇ ਆਸੇ ਪਾਸੇ  ਜ਼ਮੀਨ ਹੈ ਦੇ ਮਾਲਕਾਂ ਤੋਂ ਇਲਾਵਾ ਕਿਸੇ ਹੋਰ ਦੇ ਨਾਂ ਤੇ ਤਬਦੀਲ ਕੀਤੇ ਜਾ ਸਕਦੇ ਹਨ। ਸੋਮੇ ਦਾ ਪਾਣੀ ਵਹਾਅ ਦੇ ਨਾਲ ਲਗਦੀ ਜ਼ਮੀਨ ਮਾਲਕਾਂ ਦੇ ਹੱਕਾਂ ਨੂੰ ਪੂਰਾ ਕੀਤੇ ਬਿਨਾ ਕਿਸੇ ਹੋਰ ਨਾਲ ਵੰਡਿਆ ਨਹੀਂ ਜਾ ਸਕਦਾ।[1]

ਹ ਹੱਕਾਂ ਵਿੱਚ ਤੈਰਾਕੀ , ਕਿਸ਼ਤੀ ਚਲਾਉਣਾ, ਮੱਛੀ ਪਕੜਨਾ; ਡੋਕ , ਪੀਅਰ , ਪੁਲ ਆਦਿ ਇਮਾਰਤਾਂ ਖੜੀਆਂ ਕਰਨਾ, ਘਰੇਲੂ ਰਿਸ਼ਤੇਦਾਰ ਲਈ ਵਰਤੋਂ ਕਰਨਾ , ਪਾਣੀ ਦੇ ਪਿੰਡ ਨੂੰ ਸਮੁੱਚੇ ਤੌਰ ਤੇ ਵਰਤਣਾ ਜੇ ਪਾਣੀ ਦਾ ਪੰਡ ਜਹਾਜ਼ਰਾਨੀ ਦੇ ਕਾਬਲ ਨਾ ਹੋਵੇ ਤਾਂ   ਆਦਿਕ ਸਭ ਸ਼ਾਮਲ ਹਨ।ਇੱਕ ਰਿਪੇਰੀਅਨ ਮਾਲਕ ਦੇ ਹੱਕ ਦੂਜੇ ਨਾਲ ਲੱਗਦੇ ਰਿਪੇਰੀਅਨ ਮਾਲਕ ਦੇ ਹੱਕਾਂ ਦਾ ਸਤਕਾਰ ਕਰਦੇ ਹਨ।[2]. .[2]

See also[ਸੋਧੋ]

References[ਸੋਧੋ]

  1. [http://sikhsiyasat.net/wp-content/uploads/2016/03/Punjab-Water-Crisis.pdf ਕਿਤਾਬਚਾ ਜਲ ਬਿਨੁ ਸਾਖ ਕੁਮਲਾਵਤੀ ,ਸਿੱਖ ਸਿਆਸਤ ਸਾਈਟ ਤੋਂ
  2. 2.0 2.1 Guerin, K (2003). "Property Rights and Environmental Policy: A New Zealand Perspective". Wellington, New Zealand: New Zealand Treasury.