ਸਮੱਗਰੀ 'ਤੇ ਜਾਓ

ਰੋਮੀਓ ਜੂਲੀਅਟ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰੋਮੀਓ ਐਂਡ ਜੂਲੀਅਟ ਤੋਂ ਮੋੜਿਆ ਗਿਆ)
ਰੋਮੀਓ ਜੂਲੀਅਟ ਦਾ ਬਾਲਕੋਨੀ ਦ੍ਰਿਸ਼, ਫੋਰਡ ਮੋਡੋਕਸ ਬਰਾਊਨ 1870 ਦੀ ਪੇਂਟਿੰਗ

ਰੋਮੀਓ ਜੂਲੀਅਟ ਵਿਲੀਅਮ ਸ਼ੇਕਸਪੀਅਰ ਦਾ ਕੁੜੀ ਮੁੰਡੇ ਦੀ ਪ੍ਰੇਮ ਕਹਾਣੀ ਬਾਰੇ ਆਪਣੇ ਕੈਰੀਅਰ ਦੇ ਸ਼ੁਰੂ ਵਿੱਚ ਹੀ ਲਿਖਿਆ ਇੱਕ ਦੁਖਾਂਤ ਨਾਟਕ ਹੈ। ਖ਼ਾਨਦਾਨੀ ਵੈਰ ਪ੍ਰੇਮੀਆਂ ਦੇ ਰਾਹ ਵਿੱਚ ਰੁਕਾਵਟ ਹੈ ਜਿਸ ਕਾਰਨ ਅੰਤ ਦੋਨੋਂ ਪ੍ਰੇਮੀ ਮੌਤ ਨੂੰ ਪ੍ਰਣਾ ਲੈਂਦੇ ਹਨ। ਸ਼ੇਕਸਪੀਅਰ ਨੇ ਇਸ ਡਰਾਮੇ ਵਿੱਚ ਯੂਨਾਨੀ ਨਾਟਕ ਦੀ ਪ੍ਰਸਤਾਵਨਾ-ਸ਼ੈਲੀ ਦਾ ਸਹਾਰਾ ਲਿਆ ਹੈ, ਤਾਂਕਿ ਕਥਾ ਦੀ ਲੜੀ ਨੂੰ ਉਹ ਜੋੜ ਸਕੇ। ਨਾਟਕ ਵਜੋਂ ਇਸਨੂੰ ਬਹੁਤ ਉੱਚਕੋਟੀ ਦਾ ਨਹੀਂ ਮੰਨਿਆ ਜਾਂਦਾ, ਕਿਉਂਕਿ ਪਾਤਰ-ਚਿਤਰਣ ਵਿੱਚ ਉਸਨੇ ਜੋ ਅੰਤਰ-ਵਿਅਥਾ ਆਪਣੇ ਹੈਮਲੇਟ, ਮੈਕਬੇਥ ਅਤੇ ਸਮਰਾਟ ਲੀਅਰ ਨਾਮਕ ਨਾਟਕਾਂ ਵਿੱਚ ਵਖਾਈ ਹੈ, ਉਹ ਇਸ ਵਿੱਚ ਨਹੀਂ ਹੈ।

ਕਹਾਣੀ ਦੀ ਰੂਪਰੇਖਾ

[ਸੋਧੋ]

ਸ਼ੇਕਸਪੀਅਰ ਦੀ ਇਹ ਕਹਾਣੀ ਉੱਤਰੀ ਇਟਲੀ ਦੇ ਸ਼ਹਿਰ ਵੇਰੋਨਾ ਵਿੱਚ ਵਾਪਰਦੀ ਹੈ। ਕਥਾ ਦੀ ਨਾਇਕਾ ਹੈ ਜੂਲੀਅਟ ਹੈ, ਜੋ ਇੱਕ ਰਈਸ ਪਰਵਾਰ ਦੀ ਨਵਯੁਵਤੀ ਹੈ। ਦੂਜੇ ਪਾਸੇ ਰੋਮੀਓ ਵੀ ਅਮੀਰ ਪਰਵਾਰ ਦਾ ਹੈ। ਦੋਨਾਂ ਪਰਵਾਰਾਂ ਦੇ ਵਿੱਚ ਵਿੱਚ ਪੁਰਾਣੀ ਖਾਨਦਾਨੀ ਦੁਸ਼ਮਣੀ ਹੈ, ਫਿਰ ਵੀ ਰੋਮੀਓ ਨੂੰ ਜੂਲੀਅਟ ਨਾਲ ਪ੍ਰੇਮ ਹੋ ਜਾਂਦਾ ਹੈ। ਨਵਯੁਵਕਾਂ ਦੇ ਇੱਕ ਝਗੜੇ ਵਿੱਚ, ਰੋਮੀਓ ਦੀ ਲੜਾਈ ਜੂਲੀਅਟ ਦੇ ਪਰਵਾਰ ਦੇ ਇੱਕ ਨੌਜਵਾਨ ਨਾਲ ਹੁੰਦੀ ਹੈ ਅਤੇ ਲੜਾਈ ਵਿੱਚ ਉਹ ਨੌਜਵਾਨ ਮਾਰਿਆ ਜਾਂਦਾ ਹੈ। ਇਸਦੀ ਵਜ੍ਹਾ ਨਾਲ ਜੂਲੀਅਟ ਦੇ ਪਰਵਾਰ ਵਿੱਚ ਰੋਮੀਓ ਦੇ ਪ੍ਰਤੀ ਨਫਰਤ ਹੋਰ ਵੀ ਵੱਧ ਜਾਂਦੀ ਹੈ। ਜੂਲੀਅਟ ਨੂੰ ਉਸਦਾ ਇੱਕ ਪਾਦਰੀ ਮਿੱਤਰ ਭੱਜਣ ਦੀ ਚਾਲ ਦੱਸਦਾ ਹੈ। ਜੂਲੀਅਟ ਇੱਕ ਦਵਾਈ ਖਾ ਕੇ ਸੌਂ ਜਾਂਦੀ ਹੈ, ਜਿਸਤੋਂ ਲੱਗਦਾ ਹੈ ਕਿ ਜੂਲੀਅਟ ਮਰ ਗਈ। ਗਿਰਜਾ ਘਰ ਵਿੱਚ ਉਸਦੇ ਸਰੀਰ ਨੂੰ ਛੱਡ ਕੇ ਮੌਂਟੈਗਿਊ ਪਰਵਾਰ ਚਲਾ ਜਾਂਦਾ ਹੈ। ਅਚਾਨਕ ਰੋਮੀਓ ਵਾਪਸ ਆਉਂਦਾ ਹੈ ਤਾਂ ਸਮਾਚਾਰ ਸੁਣਦਾ ਹੈ ਕਿ ਜੂਲੀਅਟ ਮਰ ਗਈ, ਉਥੇ ਹੀ ਗਿਰਜਾ ਘਰ ਵਿੱਚ ਸੋਈ ਜੂਲੀਅਟ ਦੇ ਕੋਲ ਉਹ ਆਤਮਹੱਤਿਆ ਕਰ ਲੈਂਦਾ ਹੈ। ਦਵਾਈ ਦਾ ਅਸਰ ਖ਼ਤਮ ਹੋਣ ਉੱਤੇ ਜੂਲੀਅਟ ਜਾਗਦੀ ਹੈ। ਮੋਏ ਰੋਮੀਓ ਨੂੰ ਵੇਖ ਕੇ ਉਹ ਵੀ ਆਤਮਹੱਤਿਆ ਕਰ ਲੈਂਦੀ ਹੈ।

ਪਾਤਰ

[ਸੋਧੋ]
  • ਏਸਕੈਲਸ: ਵੇਰੋਨਾ ਦਾ ਸ਼ਾਸਕ
  • ਪੈਰਿਸ : ਇੱਕ ਤਰੁਣ ਅਭਿਜਾਤ, ਸ਼ਾਸਕ ਦਾ ਸੰਬੰਧੀ
  • ਮੌਂਟੈਗਿਊ, ਕੈਪਿਊਲੈਟ: ਦੋ ਵੈਰੀ ਕੁਟੰਬਾਂ ਦੇ ਮੁਖੀ
  • ਕੈਪਿਊਲੈਟ ਕੁਟੁੰਬ ਦਾ ਇੱਕ ਬਜ਼ੁਰਗ :
  • ਰੋਮੀਓ: ਮੌਂਟੈਗਿਊ ਦਾ ਪੁਤਰ
  • ਜੂਲੀਅਟ ਕੈਪਿਊਲੈਟ ਦੀ 13-ਸਾਲਾਂ ਦੀ ਧੀ ਹੈ
  • ਮਰਕਿਊਸ਼ਯੋ: ਸ਼ਾਸਕ ਦਾ ਸੰਬੰਧੀ, ਰੋਮੀਓ ਦਾ ਮਿੱਤਰ
  • ਬੈਨਵੋਲੀਓ: ਮੌਂਟੈਗਿਊ ਦਾ ਭਤੀਜਾ, ਰੋਮੀਓ ਦਾ ਮਿੱਤਰ
  • ਟਾਇਬਾਲਟ: ਸ਼੍ਰੀਮਤੀ ਕੈਪਿਊਲੈਟ ਦਾ ਭਤੀਜਾ
  • ਫਰਾਇਰ ਲਾਰੇਂਸ: ਇੱਕ ਫਰਾਂਸਿਸਕਨ
  • ਫਰਾਇਰ ਜਾਨ: ਉਸੇ ਸੰਪ੍ਰਦਾਏ ਦਾ ਹੋਰ ਵਿਅਕਤੀ
  • ਬਾਲਥੈਸਰ : ਰੋਮੀਓ ਦਾ ਨੌਕਰ
  • ਸ਼੍ਰੀਮਤੀ ਮੌਂਟੈਗਿਊ: ਮੌਂਟੈਗਿਊ ਦੀ ਪਤਨੀ
  • ਸ਼੍ਰੀਮਤੀ ਕੈਪਿਊਲੈਟ: ਕੈਪਿਊਲੈਟ ਦੀ ਪਤਨੀ
  • ਸੈਮਪਸਨ, ਗ੍ਰਿਗਰੀ, ਪੀਟਰ: ਕੈਪਿਊਲੈਟ ਦੇ ਨੌਕਰ
  • ਪੀਟਰ: ਜੂਲਿਅਟ ਦੀ ਕਜ਼ਨ ਦਾ ਨੌਕਰ
  • ਅਬਰਾਹਮ: ਮੌਂਟੈਗਿਊ ਦਾ ਨੌਕਰ
  • ਦਵਾਈਵਾਲਾ
  • ਤਿੰਨ ਗਾਇਕ
  • ਪੈਰਿਸ ਦਾ ਲੇਖਕ; ਹੋਰ ਸੇਵਕ; ਇੱਕ ਅਫਸਰ
  • ਜੂਲੀਅਟ ਦੀ ਕਜ਼ਨ
  • ਵੇਰੋਨਾ ਦੇ ਨਾਗਰਿਕ
  • ਕੋਰਸ
  • ਦੋਨਾਂ ਘਰਾਣਿਆਂ ਦੇ ਸੰਬੰਧੀ, ਨਕਾਬਪੋਸ਼, ਰਖਿਅਕ, ਚੌਂਕੀਦਾਰ, ਸੇਵਕ ਇਤਆਦਿ।

ਹਵਾਲੇ

[ਸੋਧੋ]