ਲਾ ਮੋਤਾ ਦਾ ਕਿਲਾ
ਲਾ ਮੋਤਾ ਦਾ ਮਹਲ (ਸਪੇਨੀ ਭਾਸ਼ਾ Castillo de La Mota) ਮੱਧਕਾਲੀਨ ਕਾਲ ਦਾ ਕਿਲ੍ਹਾ ਹੈ, ਜਿਸ ਦੀ ਮੁੜਉਸਾਰੀ ਕੀਤੀ ਗਈ ਹੈ। ਇਹ ਕਿਲਾ ਸਪੇਨ ਦੇ ਵਾਲਾਦੋਲਿਦ ਪ੍ਰਾਂਤ ਦੇ ਮੇਦੀਨਾ ਦੇਲ ਕੈਪੋ ਸ਼ਹਿਰ ਵਿੱਚ ਸਥਿਤ ਹੈ। ਇਸ ਕਿਲੇ ਦਾ ਇਹ ਨਾਂ ਇਸ ਦੇ ਮੋਤਾ ਪਹਾੜੀ ਤੇ ਸਥਿਤ ਹੋਣ ਕਾਰਨ ਪਿਆ। ਇਸ ਕਿਲੇ ਦਾ ਖ਼ਾਸ ਗੁਣ ਇਹ ਹੈ ਕਿ ਇਹ ਲਾਲ ਇੱਟ ਦਾ ਬਣਿਆ ਹੋਇਆ ਹੈ'।
ਇਹ ਕਿਲਾ 1904 ਤੋਂ ਸਰਕਾਰ ਦੀ ਨਿਗਰਾਨੀ ਵਿੱਚ ਹੈ, ਪਹਿਲਾਂ ਰਾਸ਼ਟਰੀ ਸਮਾਰਕ ਦੀ ਰੂਪ ਵਿੱਚ ਅਤੇ ਹੁਣ ਸੰਸਕ੍ਰਿਤ ਹਿੱਤਾਂ ਦੀ ਵਿਰਾਸਤ (Bien de Interés Cultural)[1] ਦੇ ਤੌਰ ਤੇ। ਇਸ ਦੀ ਮੁੜਉਸਾਰੀ 20ਵੀਂ ਸਦੀ ਵਿੱਚ ਕੀਤੀ ਗਈ। ਇਸ ਦੀ ਮੁੜਉਸਾਰੀ ਫ੍ਰਾਂਸਿਸਕੋ ਫ੍ਰੇਨਕੋ ਦੀ ਫਲਾਂਗ ਸਰਕਾਰ ਦੁਆਰਾ ਕੀਤੀ ਗਈ।
ਸੰਖੇਪ ਜਾਣਕਾਰੀ
[ਸੋਧੋ]ਇਸ ਕਿਲੇ ਮੁੱਖ ਵਿਸ਼ੇਸ਼ਤਾ ਦਰਵਾਜ਼ੇ ਦਾ ਬੁਰਜ ਹੈ। ਮਹਲ ਦੇ ਅੰਦਰੂਨੀ ਹਿੱਸੇ ਵਿੱਚ ਤ੍ਰਿਭੁਜ ਯੋਜਨਾ ਅਨੁਸਾਰ ਚਾਰ ਟਾਵਰ ਅਤੇ ਵਰਗ ਅਕਾਰ ਵਿਹੜਾ ਹੈ। ਇਹ ਇੱਕ ਵੱਡਾ ਵਰਗ ਅਕਾਰ ਟਾਵਰ ਹੈ ਜਿਸ ਦੀਆਂ ਅੰਦਰੂਨੀ ਦੀਵਾਰਾਂ ਤੀਰਅੰਦਾਜ਼ਾ ਦੁਆਰਾ ਵਰਤੀਆਂ ਜਾਂਦੀਆਂ ਸਨ। ਇਹ ਸਥਾਨਕ ਲਾਲ ਇੱਟ ਨਾਲ ਬਣਾਇਆ ਗਇਆ ਹੈ।
ਇਤਿਹਾਸ
[ਸੋਧੋ]ਸ਼ੁਰੂ ਵਿੱਚ ਇਹ ਇੱਕ ਪਿੰਡ ਦੀ ਚਾਰਦੀਵਾਰੀ ਸੀ ਪਰ ਬਾਅਦ ਵਿੱਚ ਮੂਰ ਲੋਕਾਂ ਦੀ ਲੁੱਟਮਾਰ ਜਾਂ ਮਾਰਧਾੜ ਕਾਰਨ ਇਹ ਇਸ ਥਾਂ ਨੇ 1080 ਵਿੱਚ ਕਿਲੇ ਦੀ ਸ਼ਕਲ ਧਾਰਣ ਕਰ ਲਈ। ਪਿੰਡ ਦਾ ਛੇਤੀ ਹੀ ਵਿਕਾਸ ਹੋਇਆ। 1354 ਵਿੱਚ ਟ੍ਰਾਂਸਮਾਤਰਾ ਦੇ ਹੇਨਰੀ ਨੇ ਇਸ ਕਿਲੇ ਦੇ ਜ਼ਬਰਦਸਤੀ ਕਬਜਾ ਕਰ ਲਿਆ। 1390 ਵਿੱਚ ਰਾਜਾ ਹੇਨਰੀ ਪਹਿਲੇ ਨੇ ਇਹ ਥਾਂ ਆਪਣੇ ਬਾਲ ਪੁੱਤਰ ਏੰਟੀਕੁਏਰਾ ਦੇ ਫ੍ਰ੍ਦੀਨਾਦ I ਨੂੰ ਦੇ ਦਿੱਤੀ, ਜੋ ਕਿ ਅਰਗੋਨ ਦਾ ਭਵਿੱਖ ਦਾ ਸਮਰਾਟ ਸੀ।