ਵਾਯੂਜੀਵੀ
ਦਿੱਖ
(ਵਾਯੁਜੀਵੀ ਜੀਵ ਤੋਂ ਮੋੜਿਆ ਗਿਆ)
ਵਾਯੂਜੀਵੀ ਜੀਵ ਉਹ ਹੁੰਦੇ ਹਨ ਜੋ ਆਕਸੀਜਨ ਯੁਕਤ ਵਾਤਾਵਰਣ ਵਿੱਚ ਹੀ ਬਚ ਅਤੇ ਵਧ ਸਕਦੇ ਹਨ।[1]
ਕਿਸਮਾਂ
[ਸੋਧੋ]ਮਜਬੂਰ ਵਾਯੂਜੀਵੀ
[ਸੋਧੋ]ਇਨ੍ਹਾਂ ਨੂੰ ਵਧਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਸੈਲੂਲਰ ਰੈਸਪੀਰੇਸ਼ਨ ਨਾਂ ਦੀ ਪ੍ਰਣਾਲੀ ਵਿੱਚ ਇਹ ਆਕਸੀਜਨ ਦੇ ਇਸਤੇਮਾਲ ਨਾਲ ਊਰਜਾ ਬਣਾਉਂਦੇ ਹਨ।
ਇੱਛਕ ਵਾਯੂਜੀਵੀ
[ਸੋਧੋ]ਇਹ ਜੇ ਆਕਸੀਜਨ ਉਪਲਬਧ ਹੋਵੇ ਤਾਂ ਇਸਤੇਮਾਲ ਕਰਦੇ ਹਨ, ਨਹੀਂ ਤਾਂ ਬਿਨਾ ਆਕਸੀਜਨ ਦੇ ਵੀ ਊਰਜਾ ਬਣਾ ਲੈਂਦੇ ਹਨ।
ਸੂਖਮ- ਏਰੋਫਿਲਿਕ
[ਸੋਧੋ]ਉਹ ਜੀਵ ਜੋ ਸਭ ਤੋਂ ਚੰਗੀ ਤਰ੍ਹਾਂ ਓਦੋਂ ਵਧਦੇ ਹਨ ਜਦੋਂ ਵਾਤਾਵਰਣ ਨਾਲੋਂ ਘੱਟ ਆਕਸੀਜਨ ਉਪਲਭਧ ਹੋਵੇ।
ਏਰੋਟੌਲੇਰੈੰਟ ਅਨਾਰੋਬ
[ਸੋਧੋ]ਜੋ ਆਕਸੀਜਨ ਦਾ ਇਸਤੇਮਾਲ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਇਸ ਤੋਂ ਕੋਈ ਨੁਕਸਾਨ ਵੀ ਨਹੀਂ ਹੁੰਦਾ।