ਵਿਕੀਪੀਡੀਆ:ਗੱਲਬਾਤ ਸਫ਼ਾ ਰਹਿਨੁਮਾਈ
ਭਗਤ ਕਵੀ
[ਸੋਧੋ]ਗੁਰਮਤਿ ਕਾਵਿ ਵਿੱਚ ਗੁਰੂ ਕਵੀਆਂ ਤੋਂ ਇਲਾਵਾ ਭਗਤ ਕਵੀਆਂ ਦੀ ਬਾਣੀ ਵੀ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 31 ਰਾਗਾਂ ਵਿੱਚ 22 ਰਾਗਾਂ ਵਿੱਚ ਭਗਤਾਂ ਦੀ ਬਾਣੀ ਵੀ ਸੰਕਲਿਤ ਹੈ।ਭਗਤਾਂ ਦੇ ਸਾਰੇ ਸ਼ਬਦ 349 ਹਨ ਅਤੇ ਭਗਤ ਬਾਣੀ ਵਿੱਚ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਹਨ।
===ਭਗਤ ਰਾਮਾਨੰਦ===ਰਾਮਾਨੰਦ ਜੀ ਦੱਖਣ ਭਾਰਤ ਦੇ ਆਚਾਰੀਆ,ਭਗਤੀ ਮਤ ਦੇ ਸੰਚਾਲਕ 1017-1137 ਈ: ਦੇ ਚੌਧਵੀਂ ਪੀੜੀ ਵਿੱਚ ਉਤਰਾਧਿਕਾਰੀ ਸਨ।ਗੁਰੂ ਗਰੰਥ ਸਾਹਿਬ ਵਿੱਚ ਆਪ ਜੀ ਦਾ ਇੱਕ ਪਦਾ ਰਾਗ ਬਸੰਤ ਵਿੱਚ ਮਿਲਦਾ ਹੈ। ===ਬਾਬਾ ਫਰੀਦ===ਬਾਬਾ ਫਰੀਦ ਦਾ ਜਨਮ 1173ਈ: ਵਿੱਚ ਮੁਲਤਾਨ ਦੇ ਪਿੰਡ ਖੋਤਵਾਲ ਵਿੱਚ ਹੋਇਆ ।ਗੁਰੂ ਗਰੰਥ ਸਾਹਿਬ ਵਿੱਚ ਆਪ ਦੇ 112 ਸਲੋਕ ਤੇ ਚਾਰ ਸ਼ਬਦ, ਦੋ ਰਾਗ ਆਸਾ ਵਿੱਚ ਅਤੇ ਦੋ ਰਾਗ ਸੂਹੀ ਵਿੱਚ ਸ਼ਾਮਿਲ ਹਨ। ===ਭਗਤ ਕਬੀਰ===ਕਬੀਰ ਜੀ ਦਾ ਜਨਮ ਚੌਂਧਵੀਂ ਪੰਦਰਵੀਂ ਸਦੀ ਵਿੱਚ ਮੰਨਿਆ ਜਾਂਦਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ 17ਰਾਗਾਂ ਵਿੱਚ ਆਪ ਦੀ ਬਾਣੀ ਸ਼ਬਦਾਂ ਅਤੇ ਸਲੋਕਾਂ ਦੇ ਰੂਪ ਵਿੱਚ ਮਿਲਦੀ ਹੈ। ===ਭਗਤ ਰਵਿਦਾਸ===ਰਵਿਦਾਸ ਦਾ ਜਨਮ 14ਵੀਂ 15ਵੀਂ ਸਦੀ ਦੇ ਵਿਚਕਾਰਲੇ ਸਮੇਂ ਵਿੱਚ ਬਨਾਰਸ ਨਾਲ ਲੱਗਦੇ ਪਿੰਡ ਮਾਂਡੁਰ ਵਿਖੇ ਚਮਾਰ ਜਾਤੀ ਵਿੱਚ ਹੋਇਆ ।ਉਹਨਾਂ ਦੇ 16ਰਾਗਾਂ ਵਿੱਚ 40ਸ਼ਬਦ ਤੇ ਇੱਕ ਸ਼ਲੋਕ ਦਰਜ ਹੈ। ===ਨਾਮਦੇਵ===ਭਗਤ ਨਾਮਦੇਵ ਦਾ ਜਨਮ 26 ਅਕਤੂਬਰ 1270ਈ: ਲਗਭਗ ਸਰਬ ਪ੍ਵਵਾਨਿਤ ਹੋ ਚੁੱਕਾ ਹੈ।ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੇ61 ਸ਼ਬਦ ਹਨ। ===ਭਗਤ ਤਿਰਲੋਚਨ===ਉਹ ਭਗਤ ਨਾਮਦੇਵ ਦੇ ਸਮਕਾਲੀ ਤੇ ਸਾਥੀ ਸਨ।ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਚਾਰ ਸ਼ਬਦ, ਤਿੰਨ ਰਾਗਾਂ, ਸਿਰੀ,ਧਨਾਸਰੀ ਵਿੱਚ ਮਿਲਦੇ ਹਨ। ===ਭਗਤ ਧੰਨਾ===ਧੰਨਾ ਭਗਤ ਦਾ ਜਨਮ 1415ਈ: ਵਿੱਚ ਰਾਜਸਥਾਨ ਦੇ ਇਲਾਕਾ ਟਾਂਕ ਦੇ ਪਿੰਡ ਧੁਆਨ ਵਿਖੇ ਹੋਇਆ। ਆਪ ਦੇ ਦੋ ਪਦੇ , ਰਾਗ ਆਸਾ ਵਿੱਚ ਇਕ ਪਦਾ ਦਿੱਤੇ ਗਏ ਹਨ। ===ਭਗਤ ਸੈਣ===ਆਪ ਭਗਤ ਕਬੀਰ, ਭਗਤ ਰਵਿਦਾਸ ਅਤੇ ਭਗਤ ਧੰਨਾ ਦੇ ਸਮਕਾਲੀ ਸਨ।ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦਾ ਕੇਵਲ ਇੱਕ ਸ਼ਬਦ ਹੀ ਦਰਜ ਹੈ । ===ਭਗਤ ਬੇਣੀ ਜੀ===ਆਪਣੇ ਸਮੇ ਦੇ ਅਜਿਹੇ ਪ੍ਸਿੱਧ ਬਾਣੀਕਾਰ ਹਨ ਜਿਨ੍ਹਾਂ ਦੇ ਰਚੇ ਸਿਰੀਰਾਗ ,ਰਾਮਕਲੀ ਤੇ ਪ੍ਭਾਤੀ ਰਾਗਾਂ ਵਿੱਚ ਤਿੰਨ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ===ਭਗਤ ਭੀਖਨ ਜੀ===ਭਗਤ ਭੀਖਨ ਜੀ ਦੀ ਜੋ ਬਾਣੀ ਰਚਨਾ ਉਪਲਬਧ ਹੈ ਉਸ ਦਾ ਆਕਾਰ ਬਹੁਤ ਛੋਟਾ ਹੈ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਪੰਦਰਾਂ ਭਗਤਾਂ ਦੀ ਬਾਣੀ, ਵਿੱਚ ਭੀਖਨ ਜੀ ਦੇ ਰਚੇ ਕੇਵਲ ਦੋ ਪਦੇ ਸ਼ਾਮਿਲ ਹਨ। ===ਭਗਤ ਪਰਮਾਨੰਦ ਜੀ===ਭਗਤ ਪਰਮਾਨੰਦ ਦਾ ਜਨਮ 1389ਈ ਵਿੱਚ ਸ਼ੋਲਾਪੁਰ ਦੇ ਬਾਰਵੀਂ ਪਿੰਡ ਵਿਖੇ ਹੋਇਆ ।ਆਪ ਜੀ ਦਾ ਇਕ ਇਕ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ===ਭਗਤ ਸੂਰਦਾਸ===ਕ੍ਰਿਸ਼ਨ ਭਗਤੀ ਦੇ ਸ਼ਰੋਮਣੀ ਕਵੀ ਭਗਤ ਸੂਰਦਾਸ ਪੁਰਾਣੇ ਪੰਜਾਬ ਦੇ ਨਗਰ ਸੀਹੀ ਦੇ ਜੰਮਪਲ ਸਨ।ਆਪ ਦਾ ਪ੍ਸਿੱਧ ਗ੍ਰੰਥ ਸੂਰ ਸਾਗਰ ਹੈ। ===ਭਗਤ ਜੈ ਦੇਵ===ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦੇ ਨਾਮ ਹੇਠ ਦੋ ਸ਼ਬਦ ਰਾਗ ਗੁਜਰੀ ਅਤੇ ਰਾਗ ਮਾਰੂ ਵਿੱਚ ਦਰਜ ਹਨ।ਆਪ ਜੀ ਦਾ ਜੀਵਨ ਕਾਲ ਤੇਰਵੀ ਸਦੀ ਈਸਵੀ ਹੈ। ===ਭਗਤ ਪੀਪਾ===ਇਹਨਾਂ ਦਾ ਜਨਮ ਕਾਲ ਸੰਮਤ1465-75 ਦੇ ਨੇੜੇ ਦੱਸਿਆ ਗਿਆ ਹੈ।ਆਪ ਦਾ ਧਨਾਸਰੀ ਰਾਗ ਵਿੱਚ ਇੱਕ ਪਦਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ===ਭਗਤ ਸਧਨਾ ਜੀ===ਸਧਨਾ ਜੀ ਸਿੰਧ ਦੇ ਪਿੰਡ ਸਿਹਵਾ ਵਿੱਚ ਪੈਦਾ ਹੋਏ ।ਗੁਰੂ ਗ੍ਰੰਥ ਸਾਹਿਬ ਵਿੱਚ ਆਪ ਦਾ ਬਿਲਾਵਲੁ ਰਾਗ ਵਿੱਚ ਇੱਕ ਸ਼ਬਦ ਹੈ। [1]
- ↑ ੍ਗੁਰਮਤਿ ਕਾਵਿ ਸਿਧਂਤ ਅਤੇ ਅਲੋਚਨਾ