ਵਿਸ਼ਣੂ ਖਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਵਿਸ਼ਨੂੰ ਖਰੇ ਤੋਂ ਰੀਡਿਰੈਕਟ)
Jump to navigation Jump to search
ਵਿਸ਼ਣੂ ਖਰੇ
Vishnu Khare bharat-s-tiwari-photography-IMG 8830 January 13, 2016.jpg
ਵਿਸ਼ਣੂ ਖਰੇ
ਜਨਮ9 ਫ਼ਰਵਰੀ 1940
ਛਿੰਦਵਾੜਾ, ਮੱਧ ਪ੍ਰਦੇਸ਼
ਮੌਤ19 ਸਤੰਬਰ, 2018 (78 ਸਾਲ)

ਵਿਸ਼ਣੂ ਖਰੇ (ਜਨਮ 1940) ਇੱਕ ਪ੍ਰਮੁੱਖ ਕਵੀ, ਆਲੋਚਕ, ਅਨੁਵਾਦਕ ਅਤੇ ਪੱਤਰਕਾਰ ਹਨ। ਆਲੋਚਨਾ ਕੀ ਪਹਿਲੀ ਕਿਤਾਬ ਇਹਨਾਂ ਦੀ ਪ੍ਰਸਿੱਧ ਆਲੋਚਨਾ ਕਿਤਾਬ ਹੈ।

ਜਾਣ ਪਛਾਣ[ਸੋਧੋ]

ਪੱਤਰਕਾਰ ਵਜੋਂ ਵਿਸ਼ਣੂ ਖਰੇ ਨੇ ਜੀਵਨ ਚਲਾਣ ਦਾ ਜੋ ਜਰੀਆ ਚੁਣਿਆ ਸੀ ਉਸ ਸਮੇਂ ਇਹ ਇਸਦੇ ਲਈ ਨਾਕਾਫੀ ਰਿਹਾ। ਜੀਵਨ ਭਰ ਹਿੰਦੀ ਸਾਹਿਤ ਦੀ ਸੇਵਾ ਵਿੱਚ ਜੁਟੇ ਰਹਿਣ ਵਾਲੇ ਇੱਕ ਸਖਸ਼ ਦੀ ਆਪਣੀ ਵੱਖ ਪਛਾਣ ਹੈ। ਵਿਸ਼ਣੂ ਖਰੇ ਦੀ ਪ੍ਰਤਿਸ਼ਠਾ ਸਮਕਾਲੀ ਸਿਰਜਣ ਸਪੇਸ ਵਿੱਚ ਇੱਕ ਮਹੱਤਵਪੂਰਣ ਚਿੰਤਕ ਅਤੇ ਵਿਚਾਰਕ ਦੇ ਰੂਪ ਵਿੱਚ ਹੈ। ਉਨ੍ਹਾਂ ਦਾ ਜਨਮ ਛਿੰਦਵਾੜਾ ਜਿਲ੍ਹੇ ਵਿੱਚ 9 ਫਰਵਰੀ 1940 ਨੂੰ ਹੋਇਆ। ਜਵਾਨੀ ਦੇ ਦਿਨਾਂ ਵਿੱਚ ਉਹ ਕਾਲਜ ਦੀ ਪੜ੍ਹਾਈ ਕਰਨ ਇੰਦੌਰ ਆ ਗਏ। ਉੱਥੇ 1963 ਵਿੱਚ ਉਸ ਨੇ ਕ੍ਰਿਸ਼ਚੀਅਨ ਕਾਲਜ ਤੋਂ ਅੰਗਰੇਜ਼ੀ ਸਾਹਿਤ ਵਿੱਚ ਗਰੈਜੂਏਸ਼ਨ ਦੀ ਡਿਗਰੀ ਲਈ। ਕੁੱਝ ਸਮਾਂ ਉਹ ਇੰਦੌਰ ਤੋਂ ਪ੍ਰਕਾਸ਼ਿਤ ਦੈਨਿਕ ਇੰਦੌਰ ਵਿੱਚ ਉਪ-ਸੰਪਾਦਕ ਵੀ ਰਹੇ। ਫਿਰ ਬਾਅਦ ਵਿੱਚ ਮੱਧਪ੍ਰਦੇਸ਼ ਅਤੇ ਦਿੱਲੀ ਦੇ ਕਾਲਜਾਂ ਵਿੱਚ ਪੜ੍ਹਾਇਆ ਵੀ। ਵਿਸ਼ਣੂ ਖਰੇ ਨੇ ਦੁਨੀਆ ਦੇ ਮਹੱਤਵਪੂਰਣ ਕਵੀਆਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਅਤੇ ਅਨੁਵਾਦ ਦਾ ਵਿਸ਼ੇਸ਼ ਕਾਰਜ ਕੀਤਾ ਹੈ ਜਿਸਦੇ ਜਰੀਏ ਅੰਤਰਾਸ਼ਟਰੀ ਸਪੇਸ ਵਿੱਚ ਵਿਸ਼ੇਸ਼ ਪ੍ਰਤਿਭਾਵਾਨ ਕਵੀਆਂ ਦੀਆਂ ਰਚਨਾਵਾਂ ਦਾ ਸਵਰ ਅਤੇ ਮਰਮ ਭਾਰਤੀ ਪਾਠਕ ਸਮੂਹ ਤੱਕ ਆਸਾਨ ਹੋਇਆ।

ਨਵੀਂ ਦਿੱਲੀ ਵਿੱਚ ਵਿਸ਼ਣੂ ਖਰੇ ਕੇਂਦਰੀ ਸਾਹਿਤ ਅਕਾਦਮੀ ਵਿੱਚ ਉਪਸਚਿਵ ਦੇ ਪਦ ਤੇ ਵੀ ਰਹੇ। ਇਸ ਦੌਰਾਨ ਉਹ ਕਵੀ, ਸਮੀਖਿਅਕ ਅਤੇ ਪੱਤਰਕਾਰ ਦੇ ਰੂਪ ਵਿੱਚ ਵੀ ਮਸ਼ਹੂਰ ਹੁੰਦੇ ਗਏ। ਉਸ ਦੀ ਚਾਰ ਦਹਾਕੇ ਪੁਰਾਣੀ ਸਿਰਜਣ-ਸਰਗਰਮੀ ਨੇ ਉਸਨੂੰ ਰਾਸ਼ਟੀਰੀ ਪਛਾਣ ਦਿਲਾਈ ਹੈ। ਇਸ ਦਰਮਿਆਨ ਸ਼੍ਰੀ ਖਰੇ ਨਵਭਾਰਤ ਟਾਈਮਜ਼, ਨਵੀਂ ਦਿੱਲੀ ਨਾਲ ਵੀ ਜੁੜੇ। ਨਵਭਾਰਤ ਟਾਈਮਜ਼ ਵਿੱਚ ਉਸ ਨੇ ਪ੍ਰਭਾਰੀ ਕਾਰਜਕਾਰੀ ਸੰਪਾਦਕ ਅਤੇ ਵਿਚਾਰ ਪ੍ਰਮੁੱਖ ਦੇ ਇਲਾਵਾ ਇਸ ਪੱਤਰ ਦੇ ਲਖਨਉੂ ਅਤੇ ਜੈਪੁਰ ਸੰਸਕਰਣਾਂ ਦੇ ਸੰਪਾਦਕ ਦਾ ਵੀ ਜ਼ਿੰਮੇਵਾਰੀ ਸੰਭਾਲਿਆ। ਉਹ ਟਾਈਮਜ਼ ਆਫ ਇੰਡੀਆ ਵਿੱਚ ਸੀਨੀਅਰ ਸਹਾਇਕ ਸੰਪਾਦਕ ਵੀ ਰਹੇ। ਸ਼੍ਰੀ ਖਰੇ ਨੇ ਜਵਾਹਿਰਲਾਲ ਨਹਿਰੂ ਸਮਾਰਕ ਅਜਾਇਬ-ਘਰ ਅਤੇ ਲਾਇਬ੍ਰੇਰੀ ਵਿੱਚ ਦੋ ਸਾਲ ਸੀਨੀਅਰ ਫੈਲੋ ਦੇ ਰੂਪ ਵਿੱਚ ਵੀ ਕੰਮ ਕੀਤਾ।

ਰਚਨਾਵਾਂ[ਸੋਧੋ]

1960 ਵਿੱਚ ਵਿਸ਼ਣੁ ਖਰੇ ਦਾ ਪਹਿਲਾ ਪ੍ਰਕਾਸ਼ਨ ਟੀ ਐਸ ਏਲੀਅਟ ਦਾ ਅਨੁਵਾਦ ‘ਮਰੁ ਪ੍ਰਦੇਸ਼ ਅਤੇ ਹੋਰ ਕਵਿਤਾਵਾਂ’ ਹੋਇਆ। ਲਘੂ ਪਤ੍ਰਿਕਾ "ਵਯਮ" ਦੇ ਸੰਪਾਦਕ ਰਹੇ। "ਇੱਕ ਗੈਰ ਰੂਮਾਨੀ ਸਮੇਂ ਵਿੱਚ" ਉਸ ਦਾ ਪਹਿਲਾ ਕਵਿਤਾ ਸੰਕਲਨ ਸੀ ਜਿਸਦੀਆਂ ਸਾਰੀਆਂ ਕਵਿਤਾਵਾਂ ਪਹਚਾਨ ਸੀਰੀਜ ਦੇ ਪਹਿਲੇ ਕਿਤਾਬਚੇ "ਵਿਸ਼ਣੂ ਖਰੇ ਕੀ ਕਵਿਤਾਏਂ" ਵਿੱਚ ਪ੍ਰਕਾਸ਼ਿਤ ਹੋਈਆਂ। "ਖੁਦ ਅਪਨੀ ਆਂਖ ਸੇ", "ਸਬਕੀ ਆਵਾਜ਼ ਕੇ ਪਰਦੇ ਮੇਂ", "ਆਲੋਚਨਾ ਕੀ ਪਹਿਲੀ ਕਿਤਾਬ" ਉਸ ਦੀਆਂ ਹੋਰ ਕਿਤਾਬਾਂ ਹਨ। ਵਿਸ਼ਣੂ ਖਰੇ ਨੇ ਦੁਨੀਆਂ ਦੇ ਮਹੱਤਵਪੂਰਣ ਕਵੀਆਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ਅਤੇ ਅਨੁਵਾਦ ਦਾ ਵਿਸ਼ੇਸ਼ ਕਾਰਜ ਕੀਤਾ ਹੈ ਜਿਸਦੇ ਜਰੀਏ ਅੰਤਰਾਸ਼ਟਰੀ ਖੇਤਰ ਵਿੱਚ ਪ੍ਰਤਿਸ਼ਠਿਤ ਵਿਸ਼ੇਸ਼ ਕਵੀਆਂ ਦੀਆਂ ਰਚਨਾਵਾਂ ਦਾ ਸਵਰ ਅਤੇ ਮਰਮ ਭਾਰਤੀ ਪਾਠਕ ਸਮੂਹ ਤੱਕ ਆਸਾਨ ਹੋਇਆ ਹੈ। "ਦ ਪੀਪੁਲਸ ਐਂਡ ਦ ਸੇਲਫ" ਸ਼੍ਰੀ ਖਰੇ ਦੀਆਂ ਸਮਕਾਲੀ ਹਿੰਦੀ ਕਵਿਤਾਵਾਂ ਦੇ ਅੰਗਰੇਜ਼ੀ ਅਨੁਵਾਦਾਂ ਦਾ ਨਿਜੀ ਸੰਗ੍ਰਿਹ ਹੈ। ਲੋਠਾਰ ਲੁਤਸੇ ਦੇ ਨਾਲ ਹਿੰਦੀ ਕਵਿਤਾ ਦੇ ਜਰਮਨ ਅਨੁਵਾਦ "ਡੇਅਰ ਓਕਸੇਨ ਕਰੇਨ" ਦੇ ਸੰਪਾਦਨ ਨਾਲ ਜੁੜਨ ਦੇ ਇਲਾਵਾ "ਯਹ ਚਾਕੂ ਸਮਯ" /ਅੰਤੀਲਾ ਯੋਝੇਫ/, "ਹਮ ਸਪਨੇ ਦੇਖਤੇ ਹੈਂ" /ਮਿਕਲੋਸ਼ ਰਾਟਨੋਤੀ/, "ਕਾਲੇਵਾਲਾ" /ਫਿਨੀ ਰਾਸ਼ਟਰ ਕਵਿਤਾ/ ਉਸ ਦੇ ਉਲੇਖਨੀ ਅਨੁਵਾਦ ਹਨ। ਸ਼੍ਰੀ ਵਿਸ਼ਣੂ ਖਰੇ ਵਿਸ਼ਵਕਵੀ ਗੋਇਥੇ ਦੀ ਕਾਲਜਈ ਰਚਨਾ "ਫਾਉਸਟ" ਦੀ ਅਨੁਵਾਦ ਪਰਿਕਿਰਿਆ ਵਿੱਚ ਸਰਗਰਮ ਹੈ। ਅੰਗਰੇਜ਼ੀ ਰਾਸ਼ਟਰੀ ਦੈਨਿਕ ਪਾਇਨਿਅਰ ਵਿੱਚ ਉਹ ਨੇਮ ਨਾਲ ਫਿਲਮ ਅਤੇ ਸਾਹਿਤ ਬਾਰੇ ਲਿਖ ਰਹੇ ਹਨ।"