ਸਪਾੲੀਵੇਅਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਪਾਈਵੇਅਰ ਵਾਇਰਸ ਪ੍ਰੋਗਰਾਮ ਆਮ ਤੌਰ ਤੇ ਵਰਤੋਂਕਾਰਾਂ ਦੀਆਂ ਕੰਪਿਊਟਰੀ ਗਤੀਵਿਧੀਆਂ ਬਾਰੇ ਜਾਣਕਾਰੀ ਇਕੱਠੀ ਕਰ ਕੇ ਹੈਕਰਾਂ ਨੂੰ ਭੇਜਦਾ ਹੈ। ਸਪਾਈਵੇਅਰ ਦੀ ਹਾਜਰੀ ਆਮ ਤੌਰ ਤੇ ਵਰਤੋਂਕਾਰਾਂ ਕੋਲੋਂ ਲੁਕੀ ਹੁੰਦੀ ਹੈ। ਵਿਸ਼ੇਸ਼ ਤੌਰ ਤੇ, ਸਪਾਈਵੇਅਰ ਛੁਪ ਕੇ ਵਰਤੋਂਕਾਰਾਂ ਦੇ ਵਿਅਕਤੀਗਤ ਕੰਪਿਊਟਰ ਤੇ ਇੰਸਟਾਲ ਕੀਤਾ ਜਾਂਦਾ ਹੈ। ਹਾਲਾਂਕਿ, ਕਦੇ ਕਦੇ, ਕੀਲਾਗਰਸ ਵਰਗੇ ਸਪਾਈਵੇਅਰ ਸਾਂਝਾ, ਕਾਰਪੋਰੇਟ, ਜਾਂ ਪਬਲਿਕ ਕੰਪਿਊਟਰ ਦੇ ਮਾਲਿਕ ਦੁਆਰਾ ਵੀ ਇੰਸਟਾਲ ਕੀਤੇ ਜਾਂਦੇ ਹਨ ਤਾਂਕਿ ਗੁਪਤ ਤੌਰ ਤੇ ਹੋਰ ਵਰਤੋਂਕਾਰਾਂ ਦੀ ਨਿਗਰਾਨੀ ਕੀਤੀ ਜਾ ਸਕੇ।