ਸਮੱਗਰੀ 'ਤੇ ਜਾਓ

ਵਿਸਥਾਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਸਪੇਸ ਤੋਂ ਮੋੜਿਆ ਗਿਆ)
ਸਪੇਸ ਵਿੱਚ ਸਥਿਤੀ ਦੱਸਣ ਲਈ ਤਿੰਨ ਪਾਸਾਰੀ ਕਾਰਤੇਜੀ ਕੋਆਰਡੀਨੇਟ ਸਿਸਟਮ

ਸਪੇਸ ਜਗ੍ਹਾ ਜਾਂ ਸਥਾਨ ਦੇ ਉਸ ਵਿਸਥਾਰ ਜਾਂ ਫੈਲਾਓ ਨੂੰ ਕਹਿੰਦੇ ਹਨ ਜਿਸ ਵਿੱਚ ਵਸਤਾਂ ਦਾ ਵਜੂਦ ਵਿਦਮਾਨ ਹੁੰਦਾ ਹੈ ਅਤੇ ਘਟਨਾਵਾਂ ਘਟਦੀਆਂ ਹਨ। ਮਨੁੱਖ ਦੇ ਦ੍ਰਿਸ਼ਟੀਕੋਣ ਤੋਂ ਸਪੇਸ ਦੇ ਤਿੰਨ ਪਾਸਾਰ ਹੁੰਦੇ ਹਨ, ਜਿਹਨਾਂ ਨੂੰ ਆਯਾਮ ਜਾਂ ਡਿਮੈਨਸ਼ਨ ਵੀ ਕਹਿੰਦੇ ਹਨ: ਉੱਪਰ-ਹੇਠਾਂ, ਅੱਗੇ-ਪਿੱਛੇ ਅਤੇ ਸੱਜੇ-ਖੱਬੇ ਪਾਸੇ।

ਹੋਰ ਭਾਸ਼ਾਵਾਂ ਵਿੱਚ

[ਸੋਧੋ]

ਸਪੇਸ ਅੰਗਰੇਜ਼ੀ ਦਾ ਸ਼ਬਦ ਹੈ ਜੋ ਪੰਜਾਬੀ ਵਿੱਚ ਵੀ ਖਾਸਾ ਪ੍ਰਚਲਿਤ ਹੋ ਗਿਆ ਹੈ। ਫਾਰਸੀ ਵਿੱਚ ਇਸਨੂੰ ਫਿਜਾ (فضا), ਸਿੰਧੀ ਵਿੱਚ ਪੋਲਾਰ (پولار), ਯੂਨਾਨੀ ਵਿੱਚ ਖੋਰੌਸ (χώρος) ਅਤੇ ਜਰਮਨ ਵਿੱਚ ਰਾਉਮ (raum) ਕਹਿੰਦੇ ਹਨ।