ਸਾਮਾਜਕ ਵਰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸਮਾਜਿਕ ਜਮਾਤ ਤੋਂ ਰੀਡਿਰੈਕਟ)

ਸਮਾਜਕ ਵਰਗ ਸਮਾਜ ਵਿੱਚ ਆਰਥਕ ਅਤੇ ਸੱਭਿਆਚਰਕ ਵਿਵਸਥਾਵਾਂ ਦਾ ਸਮੂਹ ਹੈ। ਸਮਾਜਸ਼ਾਸਤਰੀਆਂ ਲਈ ਵਿਸ਼ਲੇਸ਼ਣ, ਰਾਜਨੀਤਕ ਵਿਗਿਆਨੀਆਂ, ਅਰਥਸ਼ਾਸਤਰੀਆਂ, ਮਾਨਵਵਿਗਿਆਨੀਆਂ ਅਤੇ ਸਮਾਜਕ ਇਤਿਹਾਸਕਾਰਾਂ ਆਦਿ ਲਈ ਵਰਗ ਇੱਕ ਜ਼ਰੂਰੀ ਚੀਜ਼ ਹੈ। ਸਮਾਜਕ ਵਿਗਿਆਨ ਵਿੱਚ, ਸਮਾਜਕ ਵਰਗ ਦੀ ਅਕਸਰ ਸਮਾਜਕ ਸਤਰੀਕਰਣ ਦੇ ਸੰਦਰਭ ਵਿੱਚ ਚਰਚਾ ਕੀਤੀ ਜਾਂਦੀ ਹੈ। ਆਧੁਨਿਕ ਪੱਛਮਮੀ ਸੰਦਰਭ ਵਿੱਚ, ਸਤਰੀਕਰਣ ਆਮ ਤੌਰ ਤੇ ਤਿੰਨ ਪਰਤਾਂ: ਉੱਚ ਵਰਗ, ਮੱਧ ਵਰਗ, ਨਿਮਨ ਵਰਗ ਤੋਂ ਬਣਿਆ ਹੈ। ਹਰ ਇੱਕ ਵਰਗ ਦੀ ਹੋਰ ਅੱਗੇ ਛੋਟੇ ਵਰਗਾਂ ਵਿੱਚ ਉਪਵੰਡ ਹੋ ਸਕਦੀ ਹੈ।

ਸੱਤਾਧਾਰੀਆਂ ਅਤੇ ਸੱਤਾਹੀਣਾਂ ਦੇ ਵਿੱਚ ਹੀ ਸਭ ਤੋਂ ਬੁਨਿਆਦੀ ਵਰਗ ਭੇਦ ਹੈ।[1]

ਹਵਾਲੇ[ਸੋਧੋ]

  1. Roberts, R. (1975) "Class Structure", The Classic Slum,London: Penguin. 13-31