ਸ਼ਿੰਗਾਰ ਪ੍ਰਕਾਸ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਸ਼ਿੰਗਾਰ ਪ੍ਕਾਸ਼ ਤੋਂ ਰੀਡਿਰੈਕਟ)

ਭੋਜਰਾਜ

ਸ਼ਿੰਗਾਰ ਪ੍ਰਕਾਸ਼ ਗ੍ਰੰਥ ਅਲੰਕਾਰ ਸ਼ਾਸਤਰ ਵਿੱਚ ਬਹੁਤ ਮਹੱਤਵਪੂਰਣ ਸਥਾਨ ਰੱਖਦਾ ਹੈ ਜਿਹੜਾ ਕਿ ਅਤਿ ਵਿਸ਼ਾਲ ਹੈ ਇਹ ਗ੍ਰੰਥ ਭੋਜਰਾਜ ਦੀ ਰਚਨਾ ਹੈ ਜੋ ਕਿ 11ਵੀਂ ਸਦੀ ਵਿੱਚ ਹੋਏ। ਭੋਜਰਾਜ ਭਾਰਤੀ ਇਤਿਹਾਸ ਵਿੱਚ ਇੱਕ ਉਦਾਰ, ਦਾਨੀੇਲ ਅਤੇ ਵਿਦਵਾਨਾਂ ਨੂੰ ਆਸਰਾ ਦੇਣ ਵਾਲੇ ਰਾਜੇ ਦੇ ਰੂਪ ਵਿੱਚ ਕਾਫੀ ਪ੍ਸਿੱਧ ਹੈ। ਇਸਦੀਆਂ ਆਪਣੀਆਂ ਰਚਨਾਵਾਂ ਵਿੱਚ ਕੋਈ ਮਿਤੀ ਨਾ ਹੋਣ ਕਰਕੇ ਵਿਦਵਾਨਾਂ ਵਿੱਚ ਇਸਦੇ ਸਮੇਂ ਬਾਰੇ ਕੁਝ ਮਤਭੇਦ ਹਨ ਪਰ ਭੋਜਰਾਜ ਇੱਕ ਪ੍ਸਿੱਧ ਰਾਜਾ ਹੋਣ ਕਰਕੇ ਉਸਦੀ ਪ੍ਸੰਸਾ ਵਿੱਚ ਲਿਖੇ ਦਾਨ-ਪੱਤਰ, ਤਾਮਰ-ਪੱਤਰ, ਪ੍ਸੰਸਾ-ਪੱਤਰ, ਸ਼ਿਲਾਲੇਖ ਅਤੇ ਦੂਸਰੇ ਕਵੀਆਂ ਦੀਆਂ ਰਚਨਾਵਾਂ ਦੇ ਆਧਾਰ ਤੇ ਵਿਦਵਾਨਾਂ ਨੇ ਆਪਣੇ ਜੋ ਵਿਚਾਰ ਦਿੱਤੇ ਹਨ, ਉਸ ਅਨੁਸਾਰ ਉਸਦੇ ਸ਼ਾਸਨ ਦਾ ਸਮਾਂ 1005 ਤੋਂ1062 ਈਸਵੀ ਦੇ ਵਿਚਕਾਰ ਮੰਨਿਆ ਜਾ ਸਕਦਾ ਹੈ ਪਰ ਫਿਰ ਵੀ ਇਸ ਵਿਸ਼ੇ ਤੇ ਵਿਦਵਾਨਾਂ ਦੇ ਵਿਚਾਰਾਂ ਵਿੱਚ ਥੋੜਾ ਮੱਤਭੇਦ ਪਾਇਆ ਜਾਂਦਾ ਹੈ।[1]

ਸ਼੍ਰਿਗਾਰ ਪ੍ਰਕਾਸ਼

ਸੰਸਕ੍ਰਿਤ ਕਾਵਿ ਸ਼ਾਸਤਰ ਵਿੱਚ ਭੋਜਰਾਜ ਰਚਿਤ ਸਿ੍ਗਾਰ ਪ੍ਕਾਸ਼ ਇੱਕ ਮਹੱਤਵਪੂਰਣ ਪੁਸਤਕ ਹੈ। ਭੋਜਰਾਜ ਦੀ ਇਸ ਰਚਨਾ ਦਾ ਮਹੱਤਵ ਰਸ ਸੰਬੰਧੀ ਨਵੇਕਲੇ ਸਿਧਾਂਤ ਦੀ ਸਥਾਪਨਾ ਅਤੇ ਸੰਸਕ੍ਰਿਤ ਸਾਹਿਤ ਦੀਆਂ ਸਾਰੀਆਂ ਸ਼ਾਖਾਵਾਂ ਦੇ ਸਿਧਾਤਾਂ ਦਾ ਵਰਣਨ ਹੈ। ਇਸ ਗ੍ਰੰਥ ਵਿੱਚ ਕਈ ਇਹੋ ਜਿਹੀਆਂ ਪੁਸਤਕਾਂ ਦਾ ਵਿਵੇਚਨ ਹੈ ਜੋ ਇਸ ਸਮੇਂ ਸਾਨੂੰ ਪ੍ਰਾਪਤ ਨਹੀਂ ਹੁੰਦੀਆਂ। ਇਸ ਕਰਕੇ ਇਹ ਗ੍ਰੰਥ ਆਪਣੇ-ਆਪ ਵਿੱਚ ਇੱਕ ਮਹੱਤਵਪੂਰਣ ਕਾਵਿ ਹੈ। ਇਸ ਗ੍ਰੰਥ ਦਾ ਉਲੇਖ ਵਿਦਯਾਧਰ, ਕੁਮਾਰਸਵਾਮੀ, ਮੁਕੁਟ ਸਰਵਾਨੰਦ ਅਤੇ ਮੇਹਾਦ੍ਰੀ ਨੇ ਕੀਤਾ ਹੈ। ਇਸਦੀ ਇੱਕ ਹੱਥ ਲਿਖਤ ਪ੍ਤੀ ਮੁਕ੍ਰਾਸ ਦੀ ਸਰਕਾਰੀ ਲਾਇਬ੍ਰੇਰੀ ਵਿੱਚ ਰੱਖੀ ਹੋਈ ਹੈ। ਸ਼੍ਰਿੰਗਾਰ ਪ੍ਕਾਸ਼ ਗ੍ਰੰਥ ਦੇ ਡਾ਼ ਰਾਘਵਨ ਨੇ ਇਸਦੇ ਕੁਝ ਅੰਸ਼ ਪ੍ਰਕਾਸ਼ਿਤ ਕਰਵਾਏ ਪਰ ਸਾਰਾ ਗ੍ਰੰਥ ਅਜੇ ਤੱਕ ਵੀ ਪ੍ਕਾਸ਼ਿਤ ਨਹੀਂ ਹੋ ਸਕਿਆ।

ਵਿਦਵਾਨਾਂ ਦੇ ਗ੍ਰੰਥ ਬਾਰੇ ਮਤਭੇਦ

ਵਿਦਵਾਨਾਂ ਦੇ ਸਿ੍ਗਾਰ ਪ੍ਕਾਸ਼ ਗ੍ਰੰਥ ਦੇ ਰਚੈਤਾ ਸੰਬੰਧੀ ਮਤਭੇਦ ਪ੍ਗਟ ਕੀਤੇ ਹਨ। ਉਨ੍ਹਾਂ ਅਨੁਸਾਰ ਚਿਤਪ ਨਾਂ ਦੇ ਕਵੀ ਨੂੰ ਭੋਜਰਾਜ ਦਾ ਰਾਜ ਕਵੀ ਦੱਸਿਆ ਗਿਆ ਹੈ। ਇਸ ਕਰਕੇ ਉਨ੍ਹਾਂ ਨੇ ਸਿ੍ਗਾਰ ਪ੍ਕਾਸ਼ ਗ੍ਰੰਥ ਨੂੰ ਚਿਤਪ ਕਵੀ ਦੀ ਰਚਨਾ ਮੰਨਿਆ ਹੈ ਪਰੰਤੂ ਸਿਰਫ਼ 'ਸਦਉਕਤੀਕਰਣਾਅਮਿ੍ਤ' ਵਿੱਚ ਵਰਣਿਤ ਇੱਕ ਸ਼ਲੋਕ ਦੇ ਆਧਾਰ ਤੇ ਸਿ੍ਗਾਰ ਪ੍ਕਾਸ਼ ਗ੍ਰੰਥ ਨੂੰ ਭੋਜ ਦੀ ਰਚਨਾ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਕੁਝ ਵਿਦਵਾਨਾਂ ਨੇ ਰਸ ਦੇ ਪ੍ਸੰਗ ਵਿੱਚ ਸਿ੍ਗਾਰ ਪ੍ਕਾਸ਼ ਨੂੰ ਭੋਜਰਾਜ ਦੀ ਰਚਨਾ ਕਿਹਾ ਹੈ। ਸ਼ਾਰਦਾਤਨਯ ਨੇ ਵੀ ਆਪਣੇ 'ਭਾਵਪ੍ਕਾਸ਼' ਵਿੱਚ ਨਾਟਕ ਦੇ ਅੰਗਾਂ ਦਾ ਵਰਣਨ ਕਰਦਿਆਂ ਭੋਜਰਾਜ ਦੇ ਸਿ੍ਗਾਰ ਪ੍ਕਾਸ਼ ਨੂੰ ਉਦਰਿਤ ਕੀਤਾ ਹੈ।[2]
ਇਸ ਗ੍ਰੰਥ ਦੇ 36ਪ੍ਕਾਸ਼ ਹਨ। ਇਸਦੀ ਵਿਸ਼ਾ ਵਸਤੂ ਦਾ ਵਰਣਨ ਡਾ਼ ਰਾਘਵਨ ਨੇ ਨਿਮਨਲਿਖਤ ਅਨੁਸਾਰ ਕੀਤਾ ਹੈ। 
1.ਪ੍ਰਕਿਤਯਾਦਿ ਪ੍ਰਕਾਸ਼ 

2.ਪ੍ਰਾਤਿਪਦਿਕਾਦਿ ਪ੍ਰਕਾਸ਼

3.ਪ੍ਰਕ੍ਰਿਕਯਾਦਿਸ਼ਬਦ 

4.ਕ੍ਰਿਯਾਦਿ ਅਰਥਚਤੁਸਟ ਯਪ੍ਰਕਾਸ਼ 5.ਓਪਾਧਿਅਰਥਚਤੁਸਟਯਪ੍ਕਾਸ਼ 6.ਵਿਭਕਤਿ ਅਰਥਾਦਿਚਤੁਸਟਯਪ੍ਰਕਾਸ਼

7.ਕੇਵਲਸ਼ਬਦ ਸਬੰਧਸਕਤਿ ਪ੍ਰਕਾਸ਼ 

8.ਸਾਪੇਕਸ਼ ਸ਼ਬਦਸ਼ਕਤੀਪ੍ਰਕਾਸ਼ 9. ਦੋਸਹਾਨਗੁਣੋਪਾਦਾਨ ਪ੍ਰਕਾਸ਼ 10.ਅਲੰਕਾਰਯੋਗ ਪ੍ਰਕਾਸ਼ 11.ਰਸਾਵਿਯੋਗ ਪ੍ਰਕਾਸ਼ 12.ਪ੍ਰਬੰਧਾਗਚਤੁਸਟੀਚਤੁਸਟ਼ਯਪ੍ਰਕਾਸ਼ 13 ਰਤੀਪ੍ਰਕਾਸ਼ 14.ਹਰਸਾਦਿਪ੍ਰਕਾਸ਼ 15.ਰਤਯਾਲੰਭਨਵਿਭਾਵਪ੍ਰਕਾਸ਼ 16.ਉਦੀਪਨਵਿਭਾਵ ਪ੍ਰਕਾਸ਼ 17.ਅਨੁਭਾਵਪ੍ਰਕਾਸ਼ 18.ਧਰਮ ਸ਼ਿੰਗਾਰ ਪ੍ਰਕਾਸ਼ 19.ਅਰਥਸ਼ਿੰਗਾਰਪ੍ਰਕਾਸ਼ 20.ਕਾਮਸ਼ਿੰਗਾਰ ਪ੍ਰਕਾਸ਼ 21.ਮੋਕਸ਼ਸ਼ਿੰਗਾਰ ਪ੍ਰਕਾਸ਼ 22.ਅਨੁਰਾਗਸਥਾਪਨੵ ਪ੍ਰਕਾਸ਼ 23.ਵਿਪ੍ਰਲੰਭਸੇਭੋਗ ਪ੍ਰਕਾਸ਼ 24.ਵਿਪ੍ਰਲੰਭ ਅਨੁਵਰਥ ਪ੍ਰਕਾਸ਼ 25.ਪੂਰਵਾਨੁਪਾਗਵਿਪ੍ਰਵੰਭਪ੍ਰਕਾਸ਼ 26.ਅਭਿਯੋਗਵਿਧਿਪ੍ਰਕਾਸ਼ 27.ਅਭਿਯੋਗਵਿਧਿਪ੍ਰਕਾਸ਼ 28.ਦੂਤਵਿਸ਼ੇਸ_ਦੂਤਕਰਮੋਪਵਰਣਨ ਪ੍ਰਕਾਸ਼ 29.ਦੂਤਸੰਮਪ੍ਰੇਸ਼ਣਾਦਿ ਮਾਨ ਪ੍ਰਕਾਸ਼ 30.ਮਾਨ ਪ੍ਰਕਾਸ਼ 31.ਪ੍ਰਣਾਸੋਪਵਰਣਨ ਪ੍ਰਕਾਸ਼ 32.ਕਰੁਣਨਿਰਣੈਪ੍ਰਕਾਸ਼ 33.ਸੰਭੋਗਸ਼ਬਦਾਪਥ ਪ੍ਰਕਾਸ਼ 34. ਪ੍ਰਥਮਾਨੁਰਾਗਾਨਤਰਸੰਭੋਗਪ੍ਰਕਾਸ਼ 35. ਮਾਨਾਠ ਅਨੰਤਰ ਸੰਭੋਗ ਪ੍ਰਕਾਸ਼ 36.ਸੰਭੋਗਾਵਸਥਾ ਪ੍ਰਕਾਸ਼।[3]

ਹਵਾਲੇ[ਸੋਧੋ]

  1. ਪ੍ਰਮੁੱਖ ਪੂਰਬੀ ਸਾਹਿਤ ਚਿੰਤਕ, ਸੰਪਾਦਕ:ਅਜੀਤ ਸਿੰਘ ਕੱਕੜ, ਪ੍ਰਕਾਸ਼ਕ:ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ, ਪੰਨਾ ਨੰ:282
  2. ਪ੍ਰਮੁੱਖ ਪੂਰਬੀ ਸਾਹਿਤ ਚਿੰਤਕ, ਸੰਪਾਦਕ:ਅਜੀਤ ਸਿੰਘ ਕੱਕੜ, ਪ੍ਰਕਾਸ਼ਕ:ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ, ਪੰਨਾ ਨੰ:289
  3. ਪ੍ਰਮੁੱਖ ਪੂਰਬੀ ਸਾਹਿਤ ਚਿੰਤਕ, ਸੰਪਾਦਕ:ਅਜੀਤ ਸਿੰਘ ਕੱਕੜ, ਪ੍ਰਕਾਸ਼ਕ:ਡਾਇਰੈਕਟਰ, ਭਾਸ਼ਾ ਵਿਭਾਗ,ਪੰਜਾਬ, ਪੰਨਾ ਨੰ:290-291