ਸਾਂਤਾ ਮਾਰੀਆ ਲਾ ਰਿਆਲ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਮਪਲੋਨਾ ਵੱਡਾ ਗਿਰਜਾਘਰ
Catedral de Santa María la Real de Pamplona

ਪਾਮਪਲੋਨਾ ਵੱਡਾ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਪਾਮਪਲੋਨਾ , ਸਪੇਨ
ਇਲਹਾਕ ਕੈਥੋਲਿਕ ਚਰਚ
ਸੰਗਠਨਾਤਮਕ ਰੁਤਬਾ
ਆਰਕੀਟੈਕਚਰਲ ਟਾਈਪ ਗਿਰਜਾਘਰ

ਪਾਮਪਲੋਨਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ:Santa María la Real) ਪਾਮਪਲੋਨਾ ਸਪੇਨ ਵਿੱਚ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 15 ਸਦੀ ਵਿੱਚ ਇਹ ਪੁਰਾਣੇ ਰੋਮਾਨਿਸਕਿਊ ਸ਼ੈਲੀ ਤੋਂ ਬਦਲ ਕੇ ਇਸਨੂੰ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ। ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇੱਥੇ ਪਹਿਲਾਂ ਦੋ ਗਿਰਜਾਘਰ ਸਥਿਤ ਸਨ। ਇਸ ਗਿਰਜੇ ਦਾ ਮੁਹਾਂਦਰਾ ਵੇਂਤੁਰਾ ਰੋਦਰੀਗੁਏਜ਼ ਦੁਆਰਾ 1783 ਵਿੱਚ ਤਿਆਰ ਕੀਤਾ ਗਇਆ। ਇਸ ਦਾ ਮਠ 13ਵੀਂ-14ਵੀਂ ਸਦੀ ਦੌਰਾਨ ਗੋਥਿਕ ਸ਼ੈਲੀ ਵਿੱਚ ਬਣਾਇਆ ਗਇਆ। ਨਵਾਰੇ ਦੇ ਰਾਜਿਆਂ ਨੂੰ ਇੱਥੇ ਦਫਨਾਇਆ ਗਇਆ ਹੈ। ਇੱਥੇ ਨਵਾਰੇ ਅਦਾਲਤਾਂ ਵੀ ਲੱਗਦੀਆਂ ਸਨ।

ਇਤਿਹਾਸ[ਸੋਧੋ]

The temple.

ਗਿਰਜਾਘਰ ਦੀ ਥਾਂ ਰੋਮਨ ਪੋਮਪਲੀਓ ਦਾ ਪੁਰਾਣਾ ਹਿੱਸਾ ਸੀ। 1994 ਵਿੱਚ ਪੁਰਾਤਤਵ ਖੋਜਾਂ ਤੋਂ ਪਤਾ ਲਗਿਆ ਹੈ ਕਿ ਇਹ ਗਲੀਆਂ ਅਤੇ ਇਮਾਰਤਾਂ ਇੱਥੇ ਪਹਿਲੀ ਸਦੀ ਤੋਂ ਹੀ ਮੌਜੂਦ ਸਨ। ਇਸ ਗਿਰਜਾਘਰ ਨੂੰ 924 ਵਿੱਚ ਅਬਦ ਅਲ ਰਹਮਾਨ ਨੇ ਆਪਣੀ ਮੁਹਿਮ ਦੌਰਾਨ ਢਾਹ ਦਿੱਤਾ ਸੀ। ਬਾਅਦ ਵਿੱਚ ਇਹ ਸਾਂਕੋ ਤੀਜੇ (1004–1035) ਦੇ ਰਾਜ ਦੌਰਾਨ ਬਣਾਈ ਗਈ। 1083 ਤੋਂ 1097 ਦੌਰਾਨ ਇਹ ਗਿਰਜਾਘਰ ਕਈ ਵਾਰ ਢਾਹਿਆ ਗਇਆ। ਬਾਅਦ ਵਿੱਚ ਇਸਨੂੰ 1100 ਤੋਂ 1127 ਈਪੂ. ਇਸਨੂੰ ਮੁੜ ਰੋਮਾਨਿਸਕਿਊ ਸ਼ੈਲੀ ਵਿੱਚ ਬਣਾਇਆ ਗਇਆ। ਇਸ ਦੇ ਮੁਹਾਂਦਰੇ ਨੂੰ ਛੱਡ ਕੇ ਬਾਕੀ ਦਾ ਸਾਰਾ ਗਿਰਜਾਘਰ 1391 ਵਿੱਚ ਢਹਿ ਗਇਆ ਸੀ। ਇਸ ਦਾ ਹੁਣ ਦਾ ਇਹ ਰੂਪ 1394 ਵਿੱਚ ਤਿਆਰ ਹੋਣਾ ਸ਼ੁਰੂ ਹੋਇਆ ਅਤੇ 1501 ਵਿੱਚ ਸਮਾਪਤ ਹੋਇਆ। ਇਹ ਗੋਥਿਕ ਸ਼ੈਲੀ ਵਿੱਚ ਬਣਾਈ ਗਈ।

Cloister.
Cloister.

ਪੁਸਤਕ ਸੂਚੀ[ਸੋਧੋ]

  • Navallas, Arturo; Jusué, Carmen (eds.): La catedral de Pamplona (2 vols.), Pamplona: Caja de Ahorros de Navarra, 1994
  • Arraiza, Jesús: Catedral de Pamplona: la otra historia, Pamplona: Ediciones y Libros, 1994

ਬਾਹਰੀ ਲਿੰਕ[ਸੋਧੋ]

ਗੁਣਕ: 42°49′10.93″N 1°38′27.57″W / 42.8197028°N 1.6409917°W / 42.8197028; -1.6409917