ਸਾਹਿਤ ਆਲੋਚਨਾ
ਦਿੱਖ
(ਸਾਹਿਤਕ ਆਲੋਚਨਾ ਤੋਂ ਮੋੜਿਆ ਗਿਆ)
ਸਾਹਿਤ ਆਲੋਚਨਾ ਸਾਹਿਤ ਦੇ ਅਧਿਐਨ,ਵਿਸ਼ਲੇਸ਼ਣ,ਮੁਲਾਂਕਣ ਅਤੇ ਵਿਆਖਿਆ ਨੂੰ ਕਹਿੰਦੇ ਹਨ। ਅੰਗਰੇਜ਼ੀ ਵਿੱਚ ਇਸ ਨੂੰ ਲਿਟਰੇਰੀ ਕ੍ਰਿਟੀਸਿਜ਼ਮ ਕਿਹਾ ਜਾਂਦਾ ਹੈ। ਆਧੁਨਿਕ ਸਾਹਿਤਕ ਆਲੋਚਨਾ ਅਕਸਰ ਸਾਹਿਤ ਸਿਧਾਂਤ ਦੀ ਵਾਕਫ ਹੁੰਦੀ ਹੈ ਜਿਸ ਵਿੱਚ ਉਸਦੇ ਤਰੀਕਿਆਂ ਅਤੇ ਲਕਸ਼ਾਂ ਦੀ ਦਾਰਸ਼ਨਕ ਚਰਚਾ ਹੁੰਦੀ ਹੈ। ਭਾਵੇਂ ਦੋਨੋਂ ਗਤੀਵਿਧੀਆਂ ਨਜ਼ਦੀਕ ਤੋਂ ਸਬੰਧਤ ਹਨ, ਸਾਹਿਤਕ ਆਲੋਚਕ ਹਮੇਸ਼ਾ ਸਿਧਾਂਤਕਾਰ ਨਹੀਂ ਹੁੰਦੇ। ਸਾਹਿਤ ਆਲੋਚਨਾ ਨੂੰ ਸਾਹਿਤ ਸਿਧਾਂਤ ਤੋਂ ਅਤੇ ਪੁਸਤਕ ਰਿਵਿਊ ਤੋਂ ਅੱਡ ਅਧਿਐਨ ਖੇਤਰ ਸਮਝਿਆ ਜਾਵੇ ਇਹ ਕੁੱਝ ਵਿਵਾਦ ਦਾ ਵਿਸ਼ਾ ਹੈ। ਉਦਾਹਰਣ ਦੇ ਲਈ,ਸਾਹਿਤ ਆਲੋਚਨਾ ਅਤੇ ਸਾਹਿਤ ਸਿਧਾਂਤ ਦੀ ਜਾਨਜ ਹਾਪਕਿਨ ਦੀ ਗਾਈਡ (Johns Hopkins Guide to Literary Theory and Criticism)[1] ਸਾਹਿਤਕ ਆਲੋਚਨਾ ਅਤੇ ਸਾਹਿਤ ਸਿਧਾਂਤ ਵਿੱਚ ਕੋਈ ਅੰਤਰ ਨਹੀਂ ਕਰਦੀ ਅਤੇ ਲਗਭਗ ਹਮੇਸ਼ਾ ਉਸੇ ਸੰਕਲਪ ਨੂੰ ਦਰਸਾਉਣ ਲਈ ਦੋਨਾਂ ਪਦਾਂ ਨੂੰ ਇਕੱਠੇ ਵਰਤਦੀ ਹੈ।
ਹਵਾਲੇ
[ਸੋਧੋ]- ↑ Johns Hopkins Guide to Literary Theory and Criticism, Johns Hopkins University Press, 2005, ISBN 0-8018-8010-6