ਸਾਹਿਤ ਦੀ ਇਤਿਹਾਸਕਾਰੀ : ਸਮੀਖਿਅਾਤਮਕ ਅਧਿਅੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
  1. ਪੰਜਬੀ ਸਾਹਿਤ ਦੀ ਇਤਿਹਾਸਕਾਰੀ ਆਪਣੇ ਆਪ ਵਿੱਚ ਅਤਿਅੰਤ ਜਟਿਲ ਸਮੱਸਿਆ ਹੈ। ਪੰਜਾਬੀ ਸਾਹਿਤ ਦੀ ਕਾਲ ਵੰਡ ਅਨੇਕ ਵਿਦਵਾਨਾਂ ਨੇ ਕੀਤੀ ਹੈ ਪਰ ਕਿਸੇ ਵਿਦਵਾਨ ਨੇ ਦੂਸਰੇ ਵਿਦਵਾਨ ਵਲੋਂ ਕੀਤੀ ਕਾਲਵੰਡ ਨੂੰ ਪ੍ਵਾਨ ਨਹੀਂ ਕੀਤਾ
  2. ਪੰਜਾਬੀ ਸਾਹਿਤ ਦੇ ਇਤਿਹਾਸ ਦੀ ਕਾਲਵੰਡ ਕਰਨ ਵਾਲਿਆਂ ਵਿੱਚ ਬਾਵਾ ਬੁਧ ਸਿੰਘ, ਡਾ. ਬਨਾਰਸੀ ਦਾਸ ਜੈਨ, ਸੁਰਿੰਦਰ ਸਿੰਘ ਕੋਹਲੀ, ਡਾ. ਮੋਹਨ ਸਿੰਘ ਦੀਵਾਨਾ ਅਤੇ ਕਿਰਪਾਲ ਸਿੰੰਘ ਕਸੇਲ ਹੁਰਾਂਂ ਦੇ ਨਾਂਂ ਜਿਕਰਯੋਗ ਹਨ
  3. ਸਾਹਿਤ ਇਤਿਹਾਸ ਦੇ ਵਿਦਵਾਨਾਂ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਰਹੀ ਹੈ ਕਿ ਕਾਲਵੰਡ ਦਾ ਅਧਾਰ ਕੀ ਬਣਾਇਆ ਜਾਵੇ? ਰਾਜਨੀਤਕ ਲਹਿਰਾਂ ਨਾਲ ਲੇਖਕ ਦੀ ਰਚਨਾ ਤੇ ਜੀਵਨ ਦਾ ਸਮਾਂ ਮੇਲ ਨਹੀਂ ਖਾਂਦਾ, ਲੇਖਕ ਵੱਖ ਵੱਖ ਖੇਤਰਾਂ ਵਿੱਚ ਇੱਕ ਤੋਂ ਵੱਧ ਵਧੇਰੇ ਪ੍ਤਿਭਾਸ਼ੀਲ ਹੋ ਸਕਦੇ ਹਨ
  4. ਕਿਸੇ ਇੱਕ ਲੇਖਕ ਦੀ ਲਿਖਤ ਲੰਬੇ ਅਰਸੇ ਤੱਕ ਫੈਲੀ ਹੁੰਦੀ ਹੈ ਜਿਵੇਂ ਕਿ ਪੰਜਾਬੀ ਵਿੱਚ ਕਰਤਾਰ ਸਿੰਘ ਦੁੱਗਲ ਹੈ ਤੇ ਹੋਰ ਬਹੁਤ ਸਾਰੇ ਲੇਖਕ ਰੁਕ ਰੁਕ ਕੇ ਰਚਨਾ ਕਰਦੇ ਹਨ, ਇਸ ਲਈ ਇਹਨਾਂ ਦਾ ਕਿਸੇ ਇੱਕ ਖਾਸ ਕਾਲ ਵਿੱਚ ਸਮਾਉਣਾ ਸੰਭਵ ਨਹੀਂ ਹੁੰਦਾ
  5. ਸਾਹਿਤ ਦੇ ਇਤਿਹਾਸਕਾਰ ਨੂੰ ਇਤਿਹਾਸ ਦੇ ਬੁਨਿਆਦੀ ਸੰਕਲਪਾਂ ਦੀ ਬਰਾਬਰ ਸਮਝ ਹੋਵੇ, ਇਹ ਜ਼਼ਰੂਰੀ ਨਹੀਂ ਹੁੰਦਾ, ਇਕੋ ਵਿਅਕਤੀ ਇਕੋ ਸਮੇਂ ਸਾਹਿਤਕਾਰ ਅਲੋਚਕ ਤੇ ਇਤਿਹਾਸਕਾਰ ਘੱਟ ਹੀ ਹੁੰਦਾ ਹੈ
  6. ਸਾਹਿਤ ਦਾ ਇਤਿਹਾਸ ਇਹ ਮੰੰਗ ਕਰਦਾ ਹੈ ਕਿ ਉਹ ਸਾਹਿਤਕ ਵਿਧਾਵਾਂ, ਲਹਿਰਾਂ ਆਦਿ ਦਾ ਬਰਾਬਰ ਮੁਲਾਂਕਣ ਕਰੇ, ਪਰ ਸਾਹਿਤਕਾਰ ਕਿਸੇ ਇੱਕ ਵਿਧਾ ਨਾਲ ਜੁੜੇ ਹੋਣ ਕਾਰਨ ਸਾਰੀਆਂ ਵਿਧਾਵਾਂ ਦਾ ਸਹੀ ਮੁਲਾਂਕਣ ਕਰਨ ਦੀ ਸਮਰੱਥਾ ਨਹੀਂ ਰਖ ਸਕਦੇ
  7. ਸੋ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਅਤਿਅੰਤ ਪ੍ਤਿਭਾਸ਼ੀਲ ਵਿਅਕਤੀ ਹੀ ਕਰ ਸਕਦਾ ਹੈ, ਇਸ ਨੂੰ ਨਿਭਾਉਣ ਲਈ ਕਠਿਨ ਮਿਹਨਤ ਦੀ ਲੋੜ ਹੁੰਦੀ ਹੈ

ਹਵਾਲੇ[ਸੋਧੋ]

1 ਪੰਜਾਬੀ ਅਧਿਐਨ ਤੇ ਅਧਿਆਪਨ ਬਦਲਦੇ ਪਰਿਪੇਖ, ਡਾ. ਜੀਤ ਸਿੰਘ ਜੋਸ਼ੀ, ਪ੍ਕਾਸ਼ਕ ਵਾਰਿਸ ਸ਼ਾਹ ਫਾਊਂਡੇਸ਼ਨ ਅੰਮਿ੍ਤਸਰ

2 ਸਾਹਿਤ ਦੀ ਇਤਿਹਾਸਕਾਰੀ ਚੰਨਣ ਸਿੰਘ ਨਿਰਮਲ