ਸੇਂਟ ਜਾੱਨ (ਨਾਟਕ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਸੇਂਟ ਜਾੱਨ
Jeanne d-arc place parisienne.jpg
ਜਾੱਨ ਆਫ਼ ਆਰਕ (ਪੈਰਿਸ)
ਲੇਖਕ ਜਾਰਜ ਬਰਨਾਰਡ ਸ਼ਾ
ਪ੍ਰੀਮੀਅਰ ਦੀ ਤਾਰੀਖ 28 ਦਸੰਬਰ 1923
ਪ੍ਰੀਮੀਅਰ ਦੀ ਜਗਾਹ ਗੈਰਿਕ ਥੀਏਟਰ
ਨਿਊਯਾਰਕ ਸਿਟੀ
ਮੂਲ ਭਾਸ਼ਾ ਅੰਗਰੇਜ਼ੀ
ਵਿਧਾ ਡਰਾਮਾ
ਸੈੱਟਿੰਗ 15ਵੀਂ ਸਦੀ ਫ਼ਰਾਂਸ

ਸੇਂਟ ਜਾੱਨ ਜਾਰਜ ਬਰਨਾਰਡ ਸ਼ਾ ਦਾ, ਜਾੱਨ ਆਫ਼ ਆਰਕ ਦੇ ਮੁਕੱਦਮੇ ਤੇ ਅਧਾਰਿਤ ਇੱਕ ਨਾਟਕ ਹੈ। ਇਹ ਉਦੋਂ ਪ੍ਰਕਾਸ਼ਿਤ ਹੋਇਆ ਜਦੋਂ ਅਜੇ ਰੋਮਨ ਕੈਥੋਲਿਕ ਚਰਚ ਦੁਆਰਾ ਜਾੱਨ ਆਫ਼ ਆਰਕ ਦੀ ਕੈਨਨਾਈਜ਼ਸ਼ਨ ਨੂੰ ਬਹੁਤਾ ਸਮਾਂ ਨਹੀਂ ਸੀ ਹੋਇਆ। ਡਰਾਮੇ ਦਾ ਅਧਾਰ ਮੁਕੱਦਮੇ ਨਾਲ ਜੁੜੇ ਲਿਖਤੀ ਰਿਕਾਰਡਾਂ ਤੋਂ ਪਤਾ ਲੱਗਦੇ ਜਾੱਨ ਦੇ ਜੀਵਨ ਦੇ ਠੋਸ ਤਥ ਹਨ। ਸ਼ਾ ਨੇ ਟੇਪਾਂ ਦਾ ਅਧਿਅਨ ਕੀਤਾ ਅਤੇ ਨਿਰਣਾ ਕੀਤਾ ਕਿ ਸਰੋਕਾਰ ਰੱਖਣ ਵਾਲੇ ਲੋਕਾਂ ਨੇ ਆਪਣੇ ਵਿਸ਼ਵਾਸ਼ਾਂ ਦੇ ਅਨੁਸਾਰ ਉਹੀ ਕੀਤਾ ਜੋ ਉਨ੍ਹਾਂ ਨੂੰ ਪੁੱਗਦਾ ਸੀ। ਮੁੱਖਬੰਦ ਵਿੱਚ ਉਸਨੇ ਲਿਖਿਆ:

ਇਸ ਰਚਨਾ ਵਿੱਚ ਕੋਈ ਖਲਨਾਇਕ ਨਹੀਂ। ਬਿਮਾਰੀ ਵਾਂਗ ਅਪਰਾਧ ਰੌਚਿਕ ਨਹੀਂ: ਇਹ ਐਸੀ ਚੀਜ਼ ਹੈ ਜਿਸ ਦਾ ਆਮ ਸਹਿਮਤੀ ਨਾਲ ਫਸਤਾ ਵੱਢ ਦਿੱਤਾ ਜਾਣਾ ਚਾਹੀਦਾ ਹੈ, ਅਤੇ ਏਸ ਬਾਰੇ ਬੱਸ ਏਨੀ ਹੀ ਗੱਲ ਹੈ ਸਾਰੀ ਦੀ ਸਾਰੀ। ਜੋ ਕੁਝ ਲੋਕ ਆਪਣੇ ਨੇਕ ਇਰਾਦਿਆਂ ਨਾਲ ਆਪਣੀ ਜਾਣੇ ਸਭ ਤੋਂ ਵਧੀਆ ਕਰਦੇ ਹਨ, ਅਤੇ ਜੋ ਨਾਰਮਲ ਆਦਮੀ ਅਤੇ ਔਰਤਾਂ ਨੂੰ ਲੱਗਦਾ ਹੈ ਕਿ ਆਪਣੇ ਇਰਾਦਿਆਂ ਦੇ ਬਾਵਜੂਦ ਉਨ੍ਹਾਂ ਨੂੰ ਅਵਸ਼ ਕਰਨਾ ਚਾਹੀਦਾ ਹੈ ਅਤੇ ਉਹ ਕਰਨਗੇ, ਉਹ ਹੈ ਜੋ ਸਾਡੀ ਚਿੰਤਾ ਹੈ। [੧]

ਮਾਈਕਲ ਹੋਲਰੋਇਡ ਨੇ ਇਸਨੂੰ "ਖਲਨਾਇਕਾਂ ਤੋਂ ਬਿਨਾਂ ਦੁਖਾਂਤ" ਅਤੇ ਸ਼ਾ ਦਾ "ਇੱਕੋ ਇੱਕ ਦੁਖਾਂਤ"। [੧] ਜਾਹਨ ਫੀਲਡਨ ਨੇ ਸੇਂਟ ਜਾੱਨ ਨੂੰ ਦੁਖਾਂਤ ਮਿਥਣ ਦੀ ਉਚਿੱਤਾ ਬਾਰੇ ਹੋਰ ਚਰਚਾ ਕੀਤੀ ਹੈ। [੨]

ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
  1. Holroyd, Michael (14 July 2007). "A tragedy without villains". The Guardian. http://www.guardian.co.uk/books/2007/jul/14/theatre.stage. 
  2. Fielden, John (July 1957). "Shaw's Saint Joan as Tragedy". Twentieth-Century Literature (Hofstra University) 3 (2): 59–67. doi:10.2307/441003.