ਨਸੀਮ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਨਸੀਮ ਬੇਗਮ ਤੋਂ ਰੀਡਿਰੈਕਟ)
ਨਸੀਮ ਬੇਗਮ
ਜਨਮ(1936-02-24)24 ਫਰਵਰੀ 1936[1]
ਮੂਲਅੰਮ੍ਰਿਤਸਰ
ਮੌਤ25 ਸਤੰਬਰ 1971(1971-09-25) (ਉਮਰ 35)
ਵੰਨਗੀ(ਆਂ)playback singing
ਕਿੱਤਾਗਾਇਕ
ਸਾਜ਼Vocalist
ਸਾਲ ਸਰਗਰਮ1956–1971

ਨਸੀਮ ਬੇਗਮ (1936–1971) ਪਾਕਿਸਤਾਨ ਦੀ ਇੱਕ ਮਕਬੂਲ ਅਤੇ ਮਸ਼ਹੂਰ ਗਾਇਕਾ ਸੀ। ਉਹ 24 ਫ਼ਰਵਰੀ 1936 ਨੂੰ ਅੰਮ੍ਰਿਤਸਰ, ਬਰਤਾਨਵੀ ਭਾਰਤ ਵਿੱਚ ਪੈਦਾ ਹੋਈ ਸੀ। 1964 ਤੱਕ ਉਹ ਪੰਜ ਦਫ਼ਾ ਨਿਗਾਰ ਐਵਾਰਡ ਜਿੱਤ ਚੁੱਕੀ ਸੀ। ਉਸਨੂੰ ਦੂਸਰੀ ਨੂਰਜਹਾਂ ਵੀ ਕਿਹਾ ਜਾਂਦਾ ਸੀ ਮਗਰ ਜਲਦ ਹੀ ਉਸ ਨੇ ਅਪਣਾ ਅਲੱਗ ਅੰਦਾਜ਼ ਬਣਾ ਲਿਆ ਸੀ। ਉਸ ਨੇ ਸੰਗੀਤ ਦੀ ਤਾਲੀਮ ਮਸ਼ਹੂਰ ਗ਼ਜ਼ਲਗ਼ੋ ਫ਼ਰੀਦਾ ਖ਼ਾਨਮ ਦੀ ਬੜੀ ਭੈਣ ਮੁਖ਼ਤਾਰ ਬੇਗਮ ਤੋਂ ਹਾਸਲ ਕੀਤੀ। ਅਪਣਾ ਪਹਿਲਾ ਫ਼ਿਲਮੀ ਨਗ਼ਮਾ ਉਸ ਨੇ 1956 ਦੀ ਫ਼ਿਲਮ ਗੁੱਡੀ ਗੁੱਡਾ ਵਿੱਚ ਗਾਇਆ। ਉਸਨੇ ਅਹਿਮਦ ਰੁਸ਼ਦੀ ਨਾਲ ਵੀ ਬਹੁਤ ਸਾਰੇ ਦੋਗਾਣੇ ਗਾਏ। ਉਸ ਨੇ ਬਹੁਤ ਸਾਰੇ ਦੇਸ਼ਭਗਤੀ ਦੇ ਨਗ਼ਮੇ ਵੀ ਗਾਏ ਹਨ, ਜਿਹਨਾਂ ਵਿੱਚ 'ਐ ਰਾਹ-ਏ-ਹੱਕ ਕੇ ਸ਼ਹੀਦੋ ਵਫ਼ਾ ਕੀ ਤਸਵੀਰੋ', 'ਤੁਮਹੇਂ ਵਤਨ ਕੀ ਹਵਾਏਂ ਸਲਾਮ ਕਰਤੀ ਹੈਂ' ਬਹੁਤ ਮਕਬੂਲ ਹੋਏ। 29 ਸਤੰਬਰ 1971 ਨੂੰ ਆਪਣੇ ਬੱਚੇ ਦੇ ਜਨਮ ਵਕਤ ਉਸ ਦੀ ਮੌਤ ਹੋ ਗਈ ਸੀ।

ਹਵਾਲੇ[ਸੋਧੋ]

  1. Internet Movie Database website link http://www.imdb.com/name/nm1414998/?ref_=fn_nm_nm_1