ਵਰਤੋਂਕਾਰ:ਤਰਸੇਮ ਸਹਿਗਲ
ਤਰਸੇਮ ਸਹਿਗਲ ਪੰਜਾਬੀ ਦਾ ਇਕ ਪ੍ਰਸਿਧ ਲੇਖਕ ਹੈ । ਤਰਸੇਮ ਸਹਿਗਲ ਦਾ ਜਨਮ 24 ਅਪ੍ਰੈਲ 1966 ਨੂੰ ਪਿੰਡ -ਮਹੈਣ , ਤਹਿਸੀਲ - ਸ਼੍ਰੀ ਅਨੰਦਪੁਰ ਸਾਹਿਬ ,ਜਿਲਾ - ਰੂਪਨਗਰ ( ਪੰਜਾਬ ) ਵਿਖੇ ਹੋਇਆ ।
ਪਿੰਡ ਮਹੈਣ ਦੇ ਸਕੂਲ ਤੌਂ ਪੰਜਵੀ ਜਮਾਤ ਸੰਨ 1977 ਵਿਚ ਪਾਸ ਕਰਨ ਤੌਂ ਬਾਦ, ਸਰਕਾਰੀ ਹਾਈ ਸਕੂਲ ਦਸਗਰਾਂਈ ਤਹਿਸੀਲ -ਸ਼੍ਰੀ ਅਨੰਦਪੁਰ ਸਾਹਿਬ ਤੌਂ ਦਸਵੀਂ ਜਮਾਤ ਸੰਨ 1982 ਵਿਚ ਪਾਸ ਕਰਨ ਉਪਰੰਤ, ਸਰਕਾਰੀ ਆਈ ਟੀ ਆਈ ਨੰਗਲ , ਜਿਲਾ ਰੂਪਨਗਰ ਤੌਂ ਸੰਨ 1984 ਵਿਚ ਡਰਾਫਟਸਮੈਨ ਮਕੈਨੀਕਲ ਦਾ ਕੋਰਸ ਕੀਤਾ । ਉਹ ਅੱਜਕਲ੍ਹ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਚ ਰਹਿ ਰਹੇ ਹਨ ਤੇ ਇਕ ਕੰਪਨੀ ਵਿਚ ਇੰਜੀਨੀਅਰ ਹਨ l ਉਹ ਕਾਫੀ ਲੰਬੇ ਸਮੇਂ ਤੌਂ ਸਾਹਿਤ ਨਾਲ ਜੁੜੇ ਹੋਏ ਹਨ। ਉਹ ਖੱਬੇ -ਪੱਖੀ ਵਿਚਾਰਾਂ ਦੇ ਧਾਰਨੀ ਹਨ l ਪੜ੍ਹਨ ਅਤੇ ਲਿਖਣ ਦੇ ਸੌਕੀਨ ਹਨ। ਇਹਨਾਂ ਦੀਆਂ ਰਚਨਾਵਾਂ ਪੰਜਾਬੀ ਦੀਆਂ ਪ੍ਰਮੁੱਖ ਅਖਬਾਰਾਂ ਅਤੇ ਮੈਗਜ਼ੀਨਾਂ ਵਿਚ ਅਕਸਰ ਛਪਦੀਆਂ ਰਹਿੰਦੀਆਂ ਹਨ । ਤਰਸੇਮ ਸਹਿਗਲ ਦੀਆਂ ਰਚਨਾਵਾਂ ਦੀਆਂ ਦੋ ਕਿਤਾਬਾਂ ਵੀ ਛਪ ਚੁੱਕੀਆਂ ਹਨ ।
ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ
.........................................
ਸ਼ਾਇਰਾ ਵੇ ਤੂੰ ਗੀਤ ਲਿਖੀਂ ਐਸਾ ,
ਜਿਸ ਵਿਚੋਂ ਫੁੱਲਾਂ ਜਿਹੀ ਆਵੇ ਖੁਸ਼ਬੋ 1
ਨਫਰਤਾਂ ਤੇ ਸਾੜਿਆਂ ਦੀ ਹੋਵੇ ਨਾ ਕੋਈ ਗੱਲ ,
ਜਿਵੇਂ ਪੁੰਨਿਆ ਦੀ ਰਾਤ ਵਿਚ ਚੰਦ ਦੀ ਏ ਲੋ 1
ਰੱਖ ਇਕ ਹੀ ਤਰਾਜੂ ਵਿਚ ਤੋਲ ਕੇ ਤੂੰ ਸਾਰਿਆਂ ਨੂੰ ,
ਮੇਟ ਦੇ ਤੂੰ ਹੱਦਾਂ ਤੇ ਦੀਵਾਰਾਂ ਦੀ ਨਿਸ਼ਾਨੀਆਂ ,
ਤੇਰੀ ਹੀ ਕਲਮ ਜਦੋਂ ਪਾਓਂਦੀ ਬਾਤ ਈਰਖਾ ਦੀ ,
ਮਿਲ ਜਾਣ ਮਿੱਟੀ ਵਿਚ ਸਰੂ ਜਿਹੀ ਜਵਾਨੀਆਂ 1
ਗੱਲ ਹੋਵੇ ਜੀਹਦੇ ਵਿਚ ਹੋਸ਼ ਅਤੇ ਜੋਸ਼ ਦੀ ,
ਲੋਕੀਂ ਜਾਣ ਸਾਰੇ ਇਕ ਹੋ 1
ਸ਼ਾਇਰਾ ਵੇ ਤੂੰ ..............................1
ਲਿੱਖਦਾ ਰਹੀਂ ਤੂੰ ਗੀਤ ਸੱਜਣਾ ਪਿਆਰ ਦੇ ,
ਚੁੱਗਦਾ ਰਹੀਂ ਤੂੰ ਕੰਡੇ ਰਾਹਾਂ ਚੋਂ ਪੁਆੜਿਆਂ ਦੇ ,
ਟੁਟੇ ਨਾ ਮਾਲਾ ਦੀ ਲੜੀ ,ਗੱਲ ਹੋਵੇ ਏਕਤਾ ਦੀ ,
ਦਿਲ ਨੂੰ ਜੋ ਚੰਗਾ ਲਗੇ ਓਹੀ ਗੀਤ ਸਾਰਿਆਂ ਦੇ 1
ਤੇਰੀਆਂ ਸੋਚ ਉਡਾਰੀਆਂ ਨੂੰ ਪੜ੍ਹ -ਪੜ੍ਹ ,
ਮਨਾਂ ਵਿਚ ਹੋ ਜਾਵੇ ਲੋ 1
ਸ਼ਾਇਰਾ ਵੇ ਤੂੰ ..............................1
ਹੱਕ ਅਤੇ ਸੱਚ ਦੀ ਆਵਾਜ਼ ਹੋਵੇ ਤੇਰੀ ਸ਼ਾਇਰਾ ,
ਗਿਆਨ ਦੀ ਜੋਤ ਨੂੰ ਜਗਾ ਕੇ ਰੱਖੇ ਜਿਹੜੀ 1
ਗੱਲ ਹੋਵੇ ਕੁਲੀਆਂ ,ਗਰੀਬ ਦਿਆਂ ਹੌਕਿਆਂ ਦੀ ,
ਬੁਝੇ ਦਿਲ ਚਿੰਗਾਰੀ ਬਣਾ ਕੇ ਰੱਖੇ ਜਿਹੜੀ 1
ਮਹਿਕ ਖਲੇਰ ਜਿਹਾ ,ਸੱਜਰੀ ਸਵੇਰ ਜਿਹਾ ,
ਯੁੱਗਾਂ ਤੱਕ ਅਮਰ ਰਹੇ ਜੋ 1
ਸ਼ਾਇਰਾ ਵੇ ਤੂੰ ..............................1
.......ਤਰਸੇਮ ਸਹਿਗਲ
ਮੋਬਾਈਲ ...93578-96207