ਵਰਤੋਂਕਾਰ:ਵੈਸ਼ਨਵੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼ਿੰਗਾਰ ਰਸ

ਸ਼ਿੰਗਾਰ ਰਸ ਨੂੰ ਰਸਾਂ ਦਾ ਰਾਜਾਂ ਕਿਹਾ ਜਾਂਦਾ ਹੈ। ਕਿਉਂਕਿ ਕੁੱਝ ਲੇਖਕਾਂ ਦਾ ਮੰਨਣਾ ਹੈ ਕਿ ਬਾਕੀ ਸਾਰੇ ਰਸ ਇਸ ਵਿੱਚ ਸਮਾਏ ਹੁੰਦੇ ਹਨ। ਪ੍ਰਤੀਮਾਨ ਨਾਇਕ ਜਾਂ ਨਾਇਕਾ ਵਲੋਂ ਮਿਲਣ ਦੀ ਖੁਸ਼ੀ ਤੇ ਬਿਰਹੋਂ ਦੀ ਚਸਕ ਵਜੋਂ ਸ਼ਿੰਗਾਰ ਰਸ ਉਤਪੰਨ ਹੁੰਦਾ ਹੈ।

ਸਥਾਈ ਭਾਵ

ਸ਼ਿੰਗਾਰ ਰਸ ਦਾ ਸਥਾਈ ਭਾਵ ਰਤੀ ਪ੍ਰੇਮ ਹੈ।

ਭਰਤ ਮੁਨੀ ਨੇ ਨਾਇਕ ਨਾਇਕਾ ਦੇ ਸੰਬੰਧਾਂ ਦੀ ਕਲਪਨਾ ਦੇ ਆਧਾਰ ਤੇ ਸ਼ਿੰਗਾਰ ਰਸ ਦੇ ਸੰਯੋਗ ਤੇ ਵਿਯੋਗ ਦੋ ਭੇਦ ਮੰਨੇ ਹਨ। ਜਦੋਂ ਰਤੀ ਇਸਤਰੀ ਪੁਰਸ਼ ਦੇ ਨਿੱਤ ਇਕੱਠੇ ਰਹਿਣ ਦੇ ਦੌਰਾਨ ਤਿਰਪਤ ਹੁੰਦੀ ਹੈ, ਤਾਂ ਸੰਯੋਗ ਸ਼ਿੰਗਾਰ ਰਸ ਹੁੰਦਾ ਹੈ ਅਤੇ ਜਦੋਂ ਰਤਿ ਇਸਤਰੀ ਪੁਰਸ਼ ਦੇ ਵਿਯੋਗ ਸਮੇਂ ਦੇ ਦੌਰਾਨ ਤਿਰਪਤ ਨਹੀਂ ਹੁੰਦੀ ਤਾਂ ਉਸ ਸਥਿਤੀ ਵਿੱਚ ਵਿਯੋਗ ਸ਼ਿੰਗਾਰ ਰਸ ਹੁੰਦਾ ਹੈ।

ਸੰਸਾਰ ਵਿੱਚ ਲਗਭਗ ਸਾਹਿਤ ਦੇ ਸਾਰੇ ਆਲੋਚਕ ਸ਼ਿੰਗਾਰ ਰਸ ਨੂੰ ਮਨੁੱਖੀ ਜੀਵਨ ਦਾ ਇੱਕ ਸਹਿਜ ਸੁਭਾਅ ਮੰਨਦੇ ਹਨ। ਸ਼ਾਇਦ ਇਸੇ ਸਹਿਜਤਾ ਦੇੇ ਕਰਕੇ ਰਚਨਾ ਚ ਰਸਤੱਵ ਜਾਂ ਆਸੁਆਦ ਦਾ ਅਧਾਨ ਸ਼ਿੰਗਾਰ ਰਸ ਦੁਆਰਾ ਹੀ ਸੰਭਵ ਹੋ ਪਾਾਉਂਦਾਾ ਹੈ।

ਮਿਸਾਲ ਵਜੋਂ - ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ 'ਸ਼ਿਕਾਰ' ਲਈ ਜਾ ਸਕਦੀ ਹੈ, ਜੋ ਕਿ ਸ਼ਿੰਗਾਰ ਰਸ ਨਾਲ ਭਰਪੂਰ ਹੈ।