ਵਰਤੋਂਕਾਰ:Amolakprt
****ਹਾਕੀ ਦਾ ਜਾਦੂਗਰ ਧਿਆਨ ਚੰਦ ****
ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਤਿੰਨ ਓਲਿੰਪਿਕ ਗੋਲਡ ਮੈਡਲਾਂ (1928, 1932, and 1936) ਲਈ ਮਸ਼ਹੂਰ ਹੈ, ਉਸ ਸਮੇਂ ਭਾਰਤੀ ਟੀਮ ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ। ਹਾਕੀ ਦੇ ਮਹਾਨ ਜਾਦੂਗਰ ਮਰਹੂਮ ਖਿਡਾਰੀ ਧਿਆਨ ਚੰਦ ਦਾ ਜਨਮਦਿਨ 29 ਅਗਸਤ ਨੂੰ ‘ਰਾਸ਼ਟਰੀ ਖੇਡ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਖੇਡ ਜਗਤ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਨੂੰ ਕੌਮੀ ਅਰਜੁਨ ਅਤੇ ਦਰੋਣਾਚਾਰੀਆ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾਂਦਾ ਹੈ। ਧਿਆਨ ਚੰਦ ਦਾ ਜਨਮ 29 ਅਗਸਤ 1905 ਨੂੰ ਪ੍ਰਆਰਾ (ਇਲਾਹਾਬਾਦ) ਦੇ ਇਕ ਸਾਧਾਰਨ ਰਾਜਪੂਤ ਪਰਿਵਾਰ ਵਿਚ ਹੋਇਆ ਸੀ। ਉਹ ਆਮ ਮੁੰਡਿਆਂ ਵਾਂਗ ਪੜ੍ਹਾਈ ਤੋਂ ਬਾਅਦ ਸੰਨ 1926 ਵਿੱਚ ਦਿੱਲੀ ਵਿਖੇ ਬ੍ਰਾਹਮਣ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਸੀ। ਉਦੋਂ ਉਸ ਦੀ ਹਾਕੀ ਪ੍ਰਤੀ ਕੋਈ ਦਿਲਚਸਪੀ ਨਹੀਂ ਸੀ ਪਰ ਰੈਜੀਮੈਂਟ ਦੇ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਉਸ ਅੰਦਰ ਖਿਡਾਰੀ ਵਾਲੀ ਇੱਕ ਚਿਣਗ ਦੇਖੀ ਤੇ ਉਸ ਨੂੰ ਖੇਡਣ ਲਈ ਪ੍ਰੇਰਿਆ, ਜਿਸਦੀ ਬਦੌਲਤ ਧਿਆਨ ਚੰਦ ਦਾ ਨਾਮ ਇਤਿਹਾਸ ਦੇ ਪੰਨਿਆਂ ਉੱਤੇ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਸੰਨ 1926 ਵਿੱਚ ਧਿਆਨ ਚੰਦ ਫ਼ੌਜ ਦੀ ਹਾਕੀ ਟੀਮ ਦਾ ਮੈਂਬਰ ਬਣਿਆ ਅਤੇ ਟੀਮ ਨਾਲ ਪਹਿਲੀ ਵਾਰ ਨਿਊਜ਼ੀਲੈਂਡ ਦੇ ਵਿਦੇਸ਼ੀ ਦੌਰੇ ’ਤੇ ਗਿਆ। ਇਸ ਟੀਮ ਨੇ ਸਾਰੇ ਮੈਚ ਜਿੱਤੇ। ਧਿਆਨ ਚੰਦ ਅਤੇ ਭਾਰਤ ਦੀ ਜੇਤੂ ਟੀਮ ਨੇ ਹਾਕੀ ਖੇਡ ਦੇ ਨਕਸ਼ੇ ਉੱਤੇ ਭਾਰਤੀ ਹਾਕੀ ਨੂੰ ਮੂਹਰਲੀ ਕਤਾਰ ਵਿੱਚ ਲਿਆ ਖੜ੍ਹਾ ਕੀਤਾ ਸੀ। ਫਿਰ ਵਾਰੀ ਆਈ ਓਲੰਪਿਕ ਦੀ ।। ਸੰਨ 1928 ਦੀਆਂ ਹਾਲੈਂਡ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਆਸਟਰੀਆ ਨੂੰ 6-0, ਬੈਲਜੀਅਮ ਨੂੰ 9-0, ਡੈਨਮਾਰਕ ਨੂੰ 5-0 ਅਤੇ ਸਵਿੱਟਜ਼ਰਲੈਂਡ ਨੂੰ 6-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਫਾਈਨਲ ਮੁਕਾਬਲਾ ਮੇਜ਼ਬਾਨ ਹਾਲੈਂਡ ਨਾਲ ਹੋਇਆ ਅਤੇ ਭਾਰਤ ਨੇ ਪਹਿਲਾ ਗੋਲਡ ਮੈਡਲ ਪ੍ਰਾਪਤ ਕੀਤਾ। ਆਪਣੀ ਚਮਤਕਾਰੀ ਅਤੇ ਕਲਾਤਮਕ ਖੇਡ ਸਦਕਾ ਭਾਰਤ ਹਾਕੀ ਦਾ ਬਾਦਸ਼ਾਹ ਬਣਿਆ। ਸੰਨ 1932 ਦੀਆਂ ਓਲੰਪਿਕ ਖੇਡਾਂ ਲਾਂਸ ਏਂਜਲਸ ਵਿੱਚ ਹੋਈਆਂ ਸਨ। ਸ਼ੁਰੂਆਤ ਵਿੱਚ ਭਾਰਤ ਨੇ ਜਪਾਨ ਨੂੰ 11-1 ਨਾਲ ਹਰਾਇਆ। ਦੂਜਾ ਮੁਕਾਬਲਾ ਭਾਰਤ ਨੇ ਅਮਰੀਕਾ ਨੂੰ ਹਰਾ ਕੇ 24-1 ਨਾਲ ਜਿੱਤਿਆ। ਇਸ ਮੈਚ ਵਿੱਚ ਧਿਆਨ ਚੰਦ ਅਤੇ ਉਸ ਦੇ ਭਰਾ ਰੂਪ ਸਿੰਘ ਨੇ ´ਮਵਾਰ 8-8 ਗੋਲ ਕੀਤੇ ਸਨ। ਇਸ ਤਰ੍ਹਾਂ ਦੂਜੀ ਵਾਰ ਭਾਰਤ ਓਲੰਪਿਕ ਚੈਂਪੀਅਨ ਬਣਿਆ। 1936 ਵਿੱਚ ਤੀਜੀ ਵਾਰ ਹੋ ਰਹੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਜਰਮਨੀ ਨੇ ਕੀਤੀ ਸੀ। ਇੱਥੇ ਫਾਈਨਲ ਮੁਕਾਬਲਾ ਭਾਰਤ ਅਤੇ ਜਰਮਨੀ ਵਿਚਕਾਰ ਹੋਇਆ ਸੀ ਜਿਸਨੂੰ ਦੇਖਣ ਲਈ ਜਰਮਨ ਦਾ ਤਾਨਾਸ਼ਾਹ ਹਿਟਲਰ ਵੀ ਪਹੁੰਚਿਆ ਸੀ। ਧਿਆਨ ਚੰਦ, ਰੂਪ ਸਿੰਘ ਅਤੇ ਕਰਨਲ ਦਾਰਾ ਸਿੰਘ ਵਰਗੇ ਫਾਰਵਰਡ ਜਰਮਨੀ ਉੱਤੇ ਹਾਵੀ ਹੋ ਗਏ। ਹਾਰ ਹੁੰਦੀ ਵੇਖ ਜਰਮਨੀ ਖਿਡਾਰੀਆਂ ਨੇ ਘਬਰਾ ਕੇ ਧਿਆਨ ਚੰਦ ਉੱਤੇ ਵਾਰ ਕਰ ਦਿੱਤਾ, ਜਿਸ ਦੌਰਾਨ ਉਸ ਦਾ ਦੰਦ ਟੁੱਟ ਗਿਆ ਪਰ ਇਲਾਜ ਉਪਰੰਤ ਉਹ ਫਿਰ ਮੈਦਾਨ ਵਿੱਚ ਆ ਗਿਆ। ਇਸ ਮੁਕਾਬਲੇ ਵਿੱਚ ਭਾਰਤੀ ਟੀਮ ਨੇ 14 ਗੋਲ ਕੀਤੇ ਸਨ ਜਿਨ੍ਹਾਂ ਵਿੱਚੋਂ 6 ਧਿਆਨ ਚੰਦ ਨੇ ਕੀਤੇ ਸਨ ਸਨ। ਮੈਚ ਤੋਂ ਬਾਅਦ ਹਿਟਲਰ ਧਿਆਨ ਚੰਦ ਨੂੰ ਵਿਸ਼ੇਸ਼ ਤੌਰ ਉੱਤੇ ਮਿਲਣ ਆਇਆ ਅਤੇ ਉਸ ਨੂੰ ਭਾਰਤ ਛੱਡ ਕੇ ਜਰਮਨੀ ਵਿੱਚ ਫੀਲਡ ਮਾਰਸ਼ਲ ਦਾ ਅਹੁਦਾ ਲੈਣ ਦੀ ਪੇਸ਼ਕਸ਼ ਕੀਤੀ ਜੋ ਧਿਆਨ ਚੰਦ ਨੇ ਠੁਕਰਾ ਦਿੱਤੀ ਸੀ। ਸੰਨ 1949 ਵਿੱਚ ਧਿਆਨ ਚੰਦ ਨੇ ਹਾਕੀ ਤੋਂ ਸੰਨਿਆਸ ਲੈ ਲਿਆ ਸੀ। ਧਿਆਨ ਚੰਦ ਫ਼ੌਜ ਵਿੱਚ ਮੇਜਰ ਦੇ ਅਹੁਦੇ ਤਕ ਪਹੁੰਚੇ ਸਨ। ਸੰਨ 1956 ਵਿੱਚ ਧਿਆਨ ਚੰਦ ਨੂੰ ਪਦਮ ਭੂਸ਼ਨ ਦੀ ਉਪਾਧੀ ਦਿੱਤੀ ਗਈ ਸੀ। 3 ਦਸੰਬਰ 1979 ਨੂੰ ਹਾਕੀ ਦਾ ਇਹ ਮਹਾਨ ਖਿਡਾਰੀ ਇਸ ਦੁਨੀਆਂ ਨੂੰ ਸਦਾ ਲਈ ਅਲਵਿਦਾ ਆਖ ਗਿਆ ਸੀ।ਮੇਜਰ ਧਿਆਨ ਚੰਦ ਨੂੰ ‘ਭਾਰਤ ਰਤਨ ਪੁਰਸਕਾਰ’ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਗਈ ਹੈ |ਖੇਡ ਮੰਤਰਾਲੇ ਨੇ ਖੇਡਾਂ ਦੇ ਖੇਤਰ ‘ਚ ਮੇਜਰ ਧਿਆਨ ਚੰਦ ਦੀਆਂ ਯਾਦਗਾਰ ਉਪਲੱਬਧੀਆਂ ਦੇ ਲਈ ਉਨ੍ਹਾਂ ਨੂੰ ਭਾਰਤ ਰਤਨ ਪੁਰਸਕਾਰ ਦਿੱਤੇ ਜਾਣ ਦੀ ਸਿਫਾਰਸ਼ ਕੀਤੀ ਹੈ | ਇਹ ਪਹਿਲਾ ਮੌਕਾ ਹੈ ਜਦੋ ਕਿਸੇ ਖਿਡਾਰੀ ਲਈ ਭਾਰਤ ਰਤਨ ਪੁਰਸਕਾਰ ਲਈ ਸਿਫਾਰਸ਼ ਕੀਤੀ ਗਈ ਹੋਵੇ | ਮੇਜਰ ਧਿਆਨ ਚੰਦ ਨੇ ਆਪਣੇ ਕੌਮਾਂਤਰੀ ਕੈਰੀਅਰ ‘ਚ 400 ਤੋਂ ਵੱਧ ਗੋਲ ਕੀਤੇ |--Amolakprt (ਗੱਲ-ਬਾਤ) 11:05, 29ਗਸਤ ੨੦13