ਵਰਤੋਂਕਾਰ:Balwinder Singh Bhullar
ਬਲਵਿੰਦਰ ਸਿੰਘ ਭੁੱਲਰ (03 ਅਗਸਤ 1956)
ਨਾਮ- ਬਲਵਿੰਦਰ ਸਿੰਘ ਭੁੱਲਰ ਪਿਤਾ ਦਾ ਨਾਂ- ਸੂਬੇਦਾਰ ਲਾਲ ਸਿੰਘ ਜਨਮ ਮਿਤੀ- 3 ਅਗਸਤ 1956 ਕੌਮੀਅਤ- ਭਾਰਤੀ ਕੰਮ- ਪੱਤਰਕਾਰਤਾ, ਲੇਖਕ ਸੋਚ- ਖੱਬੇ ਪੱਖੀ, ਵਿਗਿਆਨਕ ਧਰਮ- ਧਰਮ ਨਿਰਪੱਖ ਮੁੱਢਲਾ ਜੀਵਨ- ਬਲਵਿੰਦਰ ਸਿੰਘ ਭੁੱਲਰ ਦਾ ਜਨਮ 3 ਅਗਸਤ 1956 ਨੂੰ ਪਿੰਡ ਪਿੱਥੋ ਜਿਲ•ਾ ਬਠਿੰਡਾ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਨਾਇਬ ਸੂਬੇਦਾਰ ਲਾਲ ਸਿੰਘ ਅਤੇ ਮਾਤਾ ਦਾ ਨਾਂ ਸ੍ਰੀਮਤੀ ਸੁਖਦੇਵ ਕੌਰ ਸੀ। ਉਹਨਾਂ ਮੁਢਲੀ ਵਿੱਦਿਆ ਸਰਕਾਰੀ ਮਿਡਲ ਸਕੂਲ ਪਿੱਥੋ ਤੋਂ ਹਾਸਲ ਕੀਤੀ। ਇਸ ਉਪਰੰਤ ਉਹਨਾਂ ਸਰਕਾਰੀ ਹਾਈ ਸਕੂਲ ਬੀਹਲਾ ਜਿਲ•ਾ ਬਰਨਾਲਾ ਅਤੇ ਸਰਕਾਰੀ ਹਾਈ ਸਕੂਲ ਰਾਮਪੁਰਾ ਫੂਲ ਜਿਲ•ਾ ਬਠਿੰਡਾ ਤੋਂ ਵਿੱਦਿਆ ਹਾਸਲ ਕੀਤੀ। ਕੁਝ ਸਮਾਂ ਉਹਨਾਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਬਠਿੰਡਾ ਤੋਂ ਵੀ ਸਿੱਖਿਆ ਲਈ। ਭਰ ਜਵਾਨੀ ਵਿੱਚ ਪਤਨੀ ਦੀ ਮੌਤ ਹੋਣ ਸਮੇਂ ਉਹਨਾਂ ਦੇ ਬੱਚੇ ਨਬਾਲਗ ਸਨ ਤੇ ਸਕੂਲ ਵਿੱਚ ਪੜ•ਦੇ ਸਨ, ਇਹ ਉਹਨਾਂ ਦੀ ਜਿੰਦਗੀ ਦਾ ਬਹੁਤ ਦੁਖਦਾਈ ਦੌਰ ਸੀ, ਪਰ ਉਹਨਾਂ ਖੁਦ ਆਪਣੇ ਸਰੀਰ ਤੇ ਮਨ ਤੇ ਦੁੱਖ ਤਕਲੀਫਾਂ ਝੱਲ ਕੇ ਤੇ ਹੱਥੀਂ ਘਰ ਦਾ ਸਾਰਾ ਕੰਮ ਕਾਰ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸਣ ਕੀਤਾ ਤੇ ਉਹਨਾਂ ਨੂੰ ਚੰਗੇ ਰਸਤੇ ਪਾਇਆ, ਜੋ ਬੱਚਿਆਂ ਲਈ ਕੀਤੀ ਵੱਡੀ ਕੁਰਬਾਨੀ ਮੰਨੀ ਜਾ ਸਕਦੀ ਹੈ। ਪਰਿਵਾਰ- ਬਲਵਿੰਦਰ ਸਿੰਘ ਭੁੱਲਰ ਦੇ ਦਾਦਾ ਜੀ ਸ੍ਰ: ਹਜੂਰਾ ਸਿੰਘ ਅੰਗਰੇਜ ਸਾਸਨ ਕਾਲ ਸਮੇਂ ਫੌਜ ਵਿੱਚ ਸਨ, ਜਿਹਨਾਂ ਦੂਜੇ ਸੰਸਾਰ ਯੁੱਧ ਵਿੱਚ ਵੀ ਭਾਗ ਲਿਆ, ਉਹ ਜਮਦਾਰ ਰੈਂਕ ਜਿਸਨੂੰ ਹੁਣ ਨਾਇਬ ਸੂਬੇਦਾਰ ਕਿਹਾ ਜਾਂਦਾ ਹੈ, ਤੋਂ ਰਿਟਾਇਰ ਹੋਏ ਸਨ। ਉਹਨਾਂ ਦੇ ਪਿਤਾ ਸ੍ਰ: ਲਾਲ ਸਿੰਘ ਵੀ ਅਜਾਦੀ ਤੋਂ ਪਹਿਲਾਂ ਫੌਜ ਵਿੱਚ ਭਰਤੀ ਹੋ ਗਏ ਸਨ ਅਤੇ ਉਹ ਵੀ ਨਾਇਬ ਸੂਬੇਦਾਰ ਦੇ ਰੈਂਕ ਤੇ ਰਿਟਾਇਰ ਹੋਏ। ਉਹਨਾਂ ਦੇ ਚਾਚਾ ਕਾਮਰੇਡ ਹਰਪਾਲ ਸਿੰਘ ਕਮਿਊਨਿਸਟ ਪਾਰਟੀ ਦੀ ਜਿਲ•ਾ ਬਠਿੰਡਾ ਇਕਾਈ ਆਪਣੇ ਆਖਰੀ ਸਾਹ ਤੱਕ ਸਰਗਰਮ ਰਹੇ। ਦੂਜੇ ਚਾਚਾ ਸ੍ਰ੍ਰ: ਗੁਰਬਚਨ ਸਿੰਘ ਭੁੱਲਰ ਹਨ, ਜੋ ਪੰਜਾਬੀ ਦੇ ਉੱਚਕੋਟੀ ਦੇ ਲਿਖਾਰੀ ਹਨ, ਜਿਹਨਾਂ ਕਵਿਤਾਵਾਂ, ਨਾਵਲ, ਕਹਾਣੀ ਸੰਗ੍ਰਹਿ, ਸਫਰਨਾਮਾ, ਸਬਦਕੋਸ ਆਦਿ ਸਾਹਿਤ ਦੀ ਝੋਲੀ ਵਿੱਚ ਪਾਏ ਅਤੇ ਪੰਜਾਬੀ ਟ੍ਰਿਬਿਊਨ ਅਖ਼ਬਾਰ ਦੇ ਸੰਪਾਦਕ ਵੀ ਰਹੇ, ਜਿਹਨਾਂ ਦੇ ਪ੍ਰਭਾਵ ਸਦਕਾ ਉਹਨਾਂ ਦੀ ਵੀ ਕਲਮ ਘਸਾਈ ਵਿੱਚ ਰੁਚੀ ਪੈਦਾ ਹੋਈ। ਤਿੰਨਾਂ ਭੈਣ ਭਰਾਵਾਂ ਚੋਂ ਉਹ ਸਭ ਤੋਂ ਛੋਟੇ ਹਨ। 1984 ਵਿੱਚ ਉਹਨਾਂ ਦੀ ਸਾਦੀ ਲਖਵੀਰ ਕੌਰ ਪੁੱਤਰੀ ਸ੍ਰ: ਜੀਤ ਸਿੰਘ ਵਾਸੀ ਫੂਲ ਨਾਲ ਹੋਈ, ਜਿਸਦੀ 2003 ਵਿੱਚ ਸੰਖੇਪ ਬੀਮਾਰੀ ਕਾਰਨ ਮੌਤ ਹੋ ਗਈ। ਉਹਨਾਂ ਦਾ ਵੱਡਾ ਪੁੱਤਰ ਗੁਰਮਿਲਾਪ ਸਿੰਘ ਬੀ ਐਸ ਸੀ ਐਗਰੀਕਲਚਰ ਕਰਕੇ ਸਰਵਿਸ ਕਰ ਰਿਹਾ ਹੈ, ਛੋਟਾ ਅਕਾਸ਼ਦੀਪ ਸਿੰਘ ਬੀ-ਟੈੱਕ ਦੀ ਪੜ•ਾਈ ਕਰ ਰਿਹਾ ਹੈ। ਇੱਕੋ ਇੱਕ ਪੁੱਤਰੀ ਭਵਨੀਸ਼ ਕੌਰ ਉਰਫ ਰਸਨਾ ਦੀ ਸੱਤ ਸਾਲ ਦੀ ਉਮਰ ਵਿੱਚ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਉਹਨਾਂ ਦਾ ਸਮੁੱਚਾ ਪਰਿਵਾਰ ਹੀ ਖੱਬੀ ਸੋਚ ਦਾ ਧਾਰਨੀ ਸੀ, ਜਿਸ ਕਰਕੇ ਉਹਨਾਂ ਨੂੰ ਵੀ ਇਹ ਚੇਟਕ ਲੱਗੀ, ਪਰਿਵਾਰ ਦੇ ਬਾਕੀ ਮੈਂਬਰ ਭਾਵੇਂ ਭਾਰਤੀ ਕਮਿਊਨਿਸਟ ਪਾਰਟੀ ਨਾਲ ਸਬੰਧਤ ਸਨ, ਪਰ ਉਹ ਜਵਾਨੀ 'ਚ ਪੈਰ ਧਰਦਿਆਂ ਹੀ ਨਕਸਲਬਾੜੀ ਲਹਿਰ ਦੇ ਪ੍ਰਭਾਵ ਵਿੱਚ ਆ ਗਏ, ਜਿਸ ਸਦਕਾ ਉਹ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਵੀ ਸਰਗਰਮ ਰਹੇ। ਕੁਝ ਸਮੇਂ ਬਾਅਦ ਉਹਨਾਂ ਨੂੰ ਇੱਕ ਕਤਲ ਕੇਸ ਅਧੀਨ ਜੇਲ• ਜਾਣਾ ਪਿਆ, ਜਿਸ ਕਾਰਨ ਉਹਨਾਂ ਦਾ ਲਹਿਰ ਨਾਲੋਂ ਸੰਪਰਕ ਟੁੱਟ ਗਿਆ ਅਤੇ ਜੇਲ• ਤੋਂ ਬਾਹਰ ਆਉਣ ਤੇ ਉਹ ਆਪਣੀ ਘਰੇਲੂ ਕਬੀਲਦਾਰੀ ਵਿੱਚ ਉਲਝ ਗਏ। ਸਮਾਜ ਨੂੰ ਦੇਣ- ਬਲਵਿੰਦਰ ਸਿੰਘ ਭੁੱਲਰ ਦੀ ਗਿਣਤੀ ਸੱਚੇ ਸੁੱਚੇ, ਨਿੱਡਰ, ਇਮਾਨਦਾਰ ਪੱਤਰਕਾਰਾਂ ਵਿੱਚ ਹੁੰਦੀ ਹੈ। ਉਸਨੇ ਪੰਜਾਬੀ ਦੇ ਅਖ਼ਬਾਰਾਂ ਅਕਾਲੀ ਪੱਤ੍ਰਕਾ, ਅੱਜ ਦੀ ਅਵਾਜ ਅਤੇ ਰਣਜੀਤ ਲਈ ਵੀ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਹੁਣ ਲੰਬੇ ਸਮੇਂ ਤੋਂ ਰੋਜਾਨਾ ਦੇਸ ਸੇਵਕ ਲਈ ਸੇਵਾ ਨਿਭਾ ਰਹੇ ਹਨ। ਇਸਤੋਂ ਇਲਾਵਾ ਉਹਨਾਂ ਦੇ ਲਿਖੇ ਆਰਟੀਕਲ ਤੇ ਲੇਖ ਮੈਗਜੀਨ ਤਰਕਸ਼ੀਲ, ਸੇਵਾ ਜੋਤੀ, ਬੁਨਿਆਦ, ਵਰਤਮਾਨ ਸਮੇਤ ਰੋਜਾਨਾ ਅਜੀਤ, ਪੰਜਾਬੀ ਟ੍ਰਿਬਿਊਨ, ਦੇਸ ਸੇਵਕ, ਸਪੋਕਸਮੈਨ, ਪਹਿਰੇਦਾਰ, ਜਨ ਜਾਗ੍ਰਿਤੀ ਆਦਿ ਅਖ਼ਬਾਰਾਂ ਵਿੱਚ ਪ੍ਰਕਾਸਿਤ ਹੁੰਦੇ ਰਹਿੰਦੇ ਹਨ। ਸਮਾਜ ਵਿੱਚ ਫੈਲ ਚੁੱਕੀਆਂ ਕੁਰੀਤੀਆਂ ਵਿਰੁੱਧ ਉਹਨਾਂ ਦੀ ਕਲਮ ਬਿਨਾਂ ਕਿਸੇ ਡਰ ਭੈਅ ਦੇ ਡਟ ਕੇ ਲਿਖ ਰਹੀ ਹੈ ਅਤੇ ਅੱਜ ਤੱਕ ਉਹਨਾਂ ਦੀ ਕਿਸੇ ਲਿਖਤ ਤੇ ਕਿੰਤੂ ਨਹੀਂ ਹੋਇਆ। ਉਹਨਾਂ ਕੁਝ ਕਹਾਣੀਆਂ ਤੇ ਮਿੰਨੀ ਕਹਾਣੀਆਂ ਵੀ ਲਿਖੀਆਂ ਹਨ, ਪਰ ਅਜੇ ਤੱਕ ਉਹ ਅਣਛਪੀਆਂ ਹਨ। ਸੌਕ- ਕਿਤਾਬਾਂ ਪੜ•ਣ,, ਆਰਟੀਕਲ ਲੇਖ ਆਦਿ ਲਿਖਣ,, ਪਹਾੜਾਂ, ਧਾਰਮਿਕ ਸਥਾਨਾਂ, ਇਤਿਹਾਸਕ ਸਥਾਨਾਂ, ਆਦਿ ਦੇ ਸੈਰ ਸਪਾਟੇ ਤੋਂ ਇਲਾਵਾ ਹਾਸੇ ਠੱਠੇ ਵਾਲੇ ਮਹੌਲ ਵਿੱਚ ਗੁਜਰਨਾ ਉਹਨਾਂ ਦੇ ਸ਼ੌਕ ਹਨ, ਜਿਸਨੂੰ ਉਹ ਆਪਣੀ ਤੰਦਰੁਸਤੀ ਦਾ ਰਾਜ ਵੀ ਮੰਨਦੇ ਹਨ।