ਸਮੱਗਰੀ 'ਤੇ ਜਾਓ

ਵਰਤੋਂਕਾਰ:Gurpreet ambala

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਸੰਧੂ ਗਗਨ


ਡਾ. ਗਗਨਦੀਪ ਸਿੰਘ ਅਪਣਾ ਕਲਮੀ ਨਾਮ ਸੰਧੂ ਗਗਨ ਲਿਖਦੇ ਹਨ। ਸੰਧੂ ਗਗਨ ਦੇ ਤੌਰ 'ਤੇ ਉਹ ਪੰਜਾਬੀ ਦੇ ਜਾਣੇ-ਪਛਾਣੇ ਕਵੀ, ਆਲੋਚਕ, ਸੰਪਾਦਕ, ਅਨੁਵਾਦਕ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਅਸਿਸਟੈਂਟ ਪ੍ਰੋਫੇਸਰ ਪੰਜਾਬੀ ਦੀਆਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਦੇ ਕਾਵਿ ਸੰਗ੍ਰਹਿ "ਪੰਜ ਤੀਲੇ" ਦੀ ਰਚਨਾ ਉਪਰ ਭਾਰਤੀ ਸਾਹਿਤ ਅਕਾਦਮੀ ਦਿੱਲੀ ਦਾ ਯੁਵਾ ਸਾਹਿਤ ਦਾ ਸਨਮਾਨ ਵੀ ਪ੍ਰਾਪਤ ਹੋਇਆ ਹੈ। ਪੰਜ ਤੀਲੇ ’ਪੁਸਤਕ ਜਾਰੀ ਸਮਾਗਮ ਸਮੇਂ ਰਾਜਵਿੰਦਰ ਰੌਂਤਾ ਨੇ ਕਿਹਾ ਕਿ ਪਰਵਾਸੀ ਪੰਜਾਬੀ ਕਵਿਤਾ ਦੇ ਸਬੰਧ ਵਿੱਚ ਪੀਐਚਡੀ ਕਰ ਰਿਹਾ ਸੰਧੂ ਗਗਨ ਅਕਾਸ਼ ਵਾਂਗ ਫ਼ੈਲੀ, ਸੂਖਮ ਭਾਵੀ ਅਤੇ ਦੂਰ ਅੰਦੇਸ਼ੀ ਕਵਿਤਾ ਲਿਖਣ ਵਾਲਾ ਨੌਜਵਾਨ ਕਵੀ ਹੈ। [1]

  1. "ਸੰਧੂ ਗਗਨ ਦੀ ਕਾਵਿ ਪੁਸਤਕ ,ਪੰਜ ਤੀਲਾਂ ਜਾਰੀ,ਸੰਧੂ ਗਗਨ ਦੀ ਕਵਿਤਾ ਨਵੇਂ ਦਿਸ ਹਿੱਦੇ ਸਿਰਜੇਗੀ -ਰਾਜਵਿੰਦਰ ਰੌਂਤਾ". Sada Moga | Online Punjabi News. Retrieved 2024-07-13.