ਸਮੱਗਰੀ 'ਤੇ ਜਾਓ

ਵਰਤੋਂਕਾਰ:Sukhinder Singh Dhaliwal

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਜਾਗੀਰ ਸਿੰਘ ਜੋਗਾ ਮਾਲਵੇ ਖਿੱਤੇ ਦੇ ਮਸ਼ਹੂਰ ਇਨਕਲਾਬੀ ਆਗੂ ਸਨ। ਉਹਨਾਂ ਦਾ ਜਨਮ ਕੁਆਲਾਲੁਮਪਰ(ਮਲੇਸ਼ੀਆ)ਵਿਖੇ ਹੋਇਆ।ਉਹ ਮਾਨਸਾ ਜਿਲੇ ਦੇ ਮਸ਼ਹੂਰ ਪਿੰਡ ਜੋਗਾ ਦੇ ਰਹਿਣ ਵਾਲੇ ਸਨ| ਉਹਨਾਂ ਦੇ ਪਿਤਾ ਜੀ ਦਾ ਨਾਮ ਸ.ਉੱਤਮ ਸਿੰਘ ਨੰਬਰਦਾਰ ਸੀ ਤੇ ਮਾਤਾ ਜੀ ਦਾ ਨਾਮ ਸਰਦਾਰਨੀ ਨਿਹਾਲ ਕੋਰ ਸੀ। ਉਹ ਛੇ ਭਰਾਵਾਂ ਵਿਚੋ ਸਭ ਤੋ ਵਡੇ ਸਨ। ਉਹਨਾਂ ਦੀਆਂ ਦੋ ਭੈਣਾਂ ਵੀ ਸਨ। ਜੋਗਾ ਜੀ ਅਜੇ ਬਠਿੰਡਾ ਸ਼ਹਿਰ ਦੇ ਰਾਜਿੰਦਰਾ ਸਕੂਲ(ਹੁਣ ਦਾ ਰਾਜਿੰਦਰਾ ਕਾਲਜ ) ਵਿੱਚ ਹੀ ਪੜਦੇ ਸਨ ਕਿ ਦੱਸਵੀਂ ਦੇ ਪਰਚਾ ਦੇ ਕੇ, ਆਪਣੇ ਮਾਸਟਰਾਂ ਦੇ ਦੇਸ਼ਭਗਤੀ ਵਾਲੇ ਵਿਚਾਰਾਂ ਤੋਂ ਪ੍ਰਭਾਵਤ ਹੋ ਕੇ ਆਪਣੇ ੧੪ ਹੋਰ ਮਿੱਤਰਾਂ ਨਾਲ ਰਲ ਕੇ ਲਾਹੋਰ ਕਾਂਗਰਸ ਦੇ ਜਲਸੇ ਵਿੱਚ ਜਾ ਪੁਜੇ। ਉਥੇ ਉਹਨਾਂ ਪਹਿਲੀਵਾਰ ਮਸ਼ਹੂਰ ਕਾਂਗਰਸੀ ਆਗੂ ਬਾਬਾ ਖੜਕ ਸਿੰਘ ਤੇ ਲਾਲਾ ਲਾਜਪਤ ਰਾਏ ਦੇ ਵਿਚਾਰ ਸੁਣੇ। ਨੈਸ਼ਨਲ ਕਾਲਜ ਵਿੱਚ ਹੋਏ ਸੈਮੀਨਾਰ ਅੰਦਰ ਪ੍ਰੋਫ਼ੇਸਰ ਸ਼ਬੀਲ ਦਾਸ ਦੇ ਭਾਸ਼ਣ ਨੇ ਹੋਰ ਮਜਬੂਤੀ ਬਖਸ਼ੀ ਤੇ ਉਹ ਆਪਣੇ ਸਾਥੀਆਂ ਸਮੇਤ ਮਹਾਤਮਾਂ ਗਾਂਧੀ ਜੀ ਵਲੋਂ ਛੇੜੀ ਬਦੇਸ਼ੀ ਕਪੜਿਆਂ ਦੇ ਬਾਈਕਾਟ ਦੀ ਲਹਿਰ ਵਿੱਚ ਸਰਗਰਮ ਹੋ ਗਏ। ਇਹ ਉਹਨਾਂ ਦੀ ਪਹਿਲੀ ਸਿਆਸੀ ਸਰਗਰਮੀ ਸੀ।ਜੋਗਾ ਜੀ,ਪਟਿਆਲਾ ਰਿਆਸਤ ਦੀ ਅਕਾਲੀ ਪਾਰਟੀ ਦੇ ਜ/ਸਕਤਰ ਵੀ ਰਹੇ ਤੇ ਉਪਰਲੀ ਵਰਕਿੰਗ ਕਮੇਟੀ ਦੇ ਮੇੰਬਰ ਵੀ ਸਨ|ਅਕਾਲੀ ਦਲ ਵਲੋਂ ਰਜਵਾੜਾਸ਼ਾਹੀ ਵਿਰੁੱਧ ਉਠੀ ਲਹਿਰ ਬਾਰੇ ਅਕਾਲੀ ਦਲ ਦੀ ਦੋਗਲੀ ਨੀਤੀ ਤੋਂ ਤੰਗ ਆ ਕੇ ਉਹਨਾ ਨੇ ਅਕਾਲੀ ਦਲ ਛੱਡ ਕੇ ਪਰਜਾ ਮੰਡਲ ਬਣਾਉਣ ਵੱਲ ਰੁੱਖ ਕੀਤਾ|ਪੈਪਸੂ ਦੀਆਂ ਰਿਆਸਤਾਂ ਵਿਰੁੱਧ ਪਰਜਾ ਮੰਡਲ ਦੀ ਕੇਂਦਰੀ ਜਥੇਬੰਦੀ ਦੀ ਨੀੰਹ ਜੋਗਾ ਜੀ ਦੀ ਕਰਮਭੂਮੀ ਮਾਨਸਾ ਵਿੱਖੇ ੧੯੨੮ ਨੂੰ ਰਖੀ ਗਈ ਸੀ,ਭਾਵੇਂ ਜੋਗਾ ਜੀ ਉੱਸ ਸਮੇਂ ਜੇਲ ਵਿੱਚ ਸਨ|ਪਰਜਾ ਮੰਡਲ ਦੇ ਬਾਨੀ ਪ੍ਰਧਾਨ ਸ.ਸੇਵਾ ਸਿੰਘ ਠੀਕਰੀਵਾਲ ਬਣੇ ਤੇ ਸ.ਜਸਵੰਤ ਸਿੰਘ ਦਾਨੇਵਾਲੀਆ ਜ/ਸਕਤਰ|ਪਰਜਾ ਮੰਡਲ ਇਕ ਬਹੁਤ ਹੀ ਵਿਸ਼ਾਲ ਲਹਿਰ ਸੀ ਜਿਸ ਅੰਦਰ ਅਕਾਲੀ,ਕਾਂਗਰਸੀ,ਕਮਿਊਨਿਸਟ ਤੇ ਹੋਰ ਵੱਖ-ਵੱਖ ਵਿਚਾਰਾਂ ਵਾਲੇ ਲੋਕ ਧਾਰਮਿਕ ਤੇ ਸਿਆਸੀ ਵਖਰੇਵਿਆਂ ਤੋ ਉੱਪਰ ਉਠ ਕੇ ਇਕੱਠੇ ਹੀ ਕੰਮ ਕਰਦੇ ਸਨ|ਰਾਜਸੀ ਨਿਸ਼ਾਨਾ ਸਾਫ਼ ਸੀ,ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਰਾਜਿਆਂ ਦੀਆਂ ਰਿਆਸਤਾਂ ਦਾ ਖਾਤਮਾਂ|