ਵਰਤੋਂਕਾਰ:Vaishnavi jassi
[1]ਗੀਤਮਈ ਕਾਵਿ ਦੇ ਮੁੱਖਬੰਧ ਬਾਰੇ ਸੰਖੇਪ ਜਾਣਕਾਰੀ
ਗੀਤਮਈ ਕਵਿ ਦਾ ਮੁੱਖਬੰਧ ਵਿਲੀਅਮ ਵਰਡਜ਼ਵਰਥ ਗੀਤਮਈ ਕਾਵਿ ਦੀ ਭੂਮਿਕਾ ਦੇ ਰੂਪ ਵਿੱਚ ਲਿਖਿਆ ਹੈ,ਤੇ ਇਹ ਮੁੱਖਬੰਧ 1800 ਵਿੱਚ ਲਿਖਿਆ ਗਿਆ। ਇਸ ਮੁੱਖਬੰਧ ਲਿਖ ਕੇ ਵਰਡਜ਼ਵਰਥ ਨੇ ਸਾਹਮਣੇ ਆਏ ਨਵੇਂ ਸਾਹਿਤ ਨੂੰ ਪੜ੍ਹਨ, ਲਿਖਣ ਤੇ ਸਮਝਨ ਦਾ ਨਵਾਂ ਰੂਪ ਪੇਸ਼ ਕੀਤਾ ਹੈ। ਮੈਥਿਊ ਆਰਨੌਲਡ ਵਿਲੀਅਮ ਵਰਡਜ਼ਵਰਥ ਨੂੰ ਸ਼ੇਕਸਪੀਅਰ ਤੇ ਮਿਲਟਨ ਤੋਂ ਬਾਅਦ ਤੀਸਰਾ ਗੁਣਵਾਨ ਕਵੀ ਮੰਨਦਾ ਹੈ।
ਗੀਤਮਈ ਕਾਵਿ ਦਾ ਮੁੱਖਬੰਧ ਲਿਖਣ ਦੇ ਮੁੱਖ ਕਾਰਨ
- ਉਸ ਦੀ ਕਵਿਤਾ ਵਿਸ਼ੇ ਅਤੇ ਰੂਪ ਪੱਖੋਂ ਨਵੀਂ ਨਕੋਰ ਹੈ ਤੇ ਉਸ ਨੇ ਆਪਣੀ ਕਵਿਤਾ ਵਿੱਚ ਕੁਝ ਪ੍ਰਯੋਗ ਕੀਤਾ ਹੈ।ਜਿਸ ਨੂੰ ਉਹ ਸਿੱਧੇ ਰੂਪ ਵਿੱਚ ਪੇਸ਼ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਗੀਤਮਈ ਕਾਵਿ ਦੀ ਭੂਮਿਕਾ ਦੇ ਰੂਪ ਵਿੱਚ ਇਸ ਦਾ ਮੁੱਖਬੰਧ ਤਿਆਰ ਕੀਤਾ।
- ਦੂਸਰਾ ਕਾਰਨ ਵਰਡਜ਼ਵਰਥ ਦੱਸਦਾ ਹੈ ਕਿ ਉਹ ਕੋਈ ਨਵਾਂ ਸਿਧਾਂਤ ਪੇਸ਼ ਕਰਨਾ ਚਾਹੁੰਦਾ ਸੀ ਜੋ ਕਵਿਤਾ ਦੇ ਰੁਮਾਂਸਵਾਦੀ ਮੁਹਾਂਦਰੇ ਨੂੰ ਸਿਧਾਂਤਬੱਧ ਕਰਦਾ ਹੋਵੇ।
- ਮੁੱਖਬੰਧ ਲਿਖਣ ਦਾ ਇਕ ਹੋਰ ਕਾਰਨ ਇਹ ਵੀ ਹੈ ਕਿ ਵਰਡਜ਼ਵਰਥ ਵੱਖਰੇ ਵਿਸ਼ੇ ਨੂੰ ਲੈ ਕੇ ਲਿਖੀ ਗਈ ਕਵਿਤਾ ਨਾਲ ਜਾਣ-ਪਛਾਣ ਹੋ ਸਕੇ।
ਮੁੱਖਬੰਧ ਦਾ ਵਿਸ਼ਾ -
ਵਰਡਜ਼ਵਰਥ ਅਸਪਸ਼ਟ ਭਾਸ਼ਾ,ਔਖੀ ਸ਼ਬਦਾਵਲੀ ਤੇ ਭਾਵਨਾ ਰਹਿਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਆਮ ਲੋਕਾਂ ਦੀ ਭਾਸ਼ਾ ਤੋਂ ਵੱਖਰੀ ਹੋ ਜਾਵੇਗੀ ਕਵਿਤਾ ਦੇ ਵਿਸ਼ੇ(ਥੀਮ) ਅਤੇ ਪੇਸ਼ਕਾਰੀ ਬਹੁਤ ਹੀ ਸਧਾਰਨ ਹੋਣੇ ਚਾਹੀਦੇ ਹਨ ਤਾਂ ਕਿ ਇਸ ਵਿੱਚ ਪੇਂਡੂ ਜੀਵਨ ਦੀਆਂ ਆਮ ਘਟਨਾਵਾਂ ਵੀ ਆ ਸਕਣ। ਵਰਡਜ਼ਵਰਥ ਅਨੁਸਾਰ ਕਵਿਤਾ ਦਾ ਉਦੇਸ਼ ਆਨੰਦ ਪ੍ਰਦਾਨ ਕਰਨਾ ਹੈ , ਆਨੰਦ ਤੋਂ ਭਾਵ ਕੇਵਲ ਮਨੋਰੰਜਨ ਤੋਂ ਨਹੀ ਹੈ, ਸਗੋਂ ਉੱਦਾਤ ਕਿਸਮ ਦੀਆਂ ਭਾਵਨਾਵਾਂ ਨਾਲ ਲਿਬਰੇਜ਼ ਰੁਹਾਨੀਂ ਸੱਚ ਤੋਂ ਹੈ।
ਵਰਡਜ਼ਵਰਥ ਅਨੁਸਾਰ ਕਵੀ ਦੀਆਂ ਖੂਬੀਆਂ
ਕਵੀ ਤੇਜਵਾਨ, ਗੰਭੀਰ,ਵਿਵੇਕਵਾਨ, ਕਲਪਨਾਸ਼ੀਲ , ਭਾਵੁਕ, ਸਮਰੱਥਾਵਾਨ ਪੇਸ਼ਕਾਰ ਹੋਵੇ।ਕਵੀ ਆਮ ਲੋਕਾਂ ਨਾਲੋਂ ਵਧੇਰੇ ਵਿਵੇਕਸ਼ੀਲ, ਸਮਰੱਥਾਵਾਨ ਤੇ ਕੋਮਲ ਹੁੰਦਾ ਹੈ। ਉਹ ਆਮ ਲੋਕਾਂ ਦੇ ਮੁਕਾਬਲੇ ਜ਼ਿਆਦਾ ਗਿਆਨ ਤੇ ਸਮਝ ਰੱਖਣ ਵਾਲਾ ਹੁੰਦਾ ਹੈ।ਉਹ ਦੂਸਰੇ ਮਨੁੱਖ ਨਾਲੋਂ ਜ਼ਿੰਦਗੀ ਨੂੰ ਵਧੇਰੇ ਮਾਣਦਾ ਹੈ। ਕਵੀ ਆਪਣੀ ਕਲਪਨਾ ਸਿਰਜਣ ਦੀ ਸਮਰੱਥਾ ਕਰਕੇ ਉਹ ਸਭ ਚੀਜ਼ਾਂ ਨੂੰ ਵੀ ਕਵਿਤਾ ਰਾਹੀਂ ਸਾਕਾਰ ਕਰ ਦਿੰਦਾ ਹੈ ਜੋ ਬ੍ਰਹਿਮੰਡ ਵਿੱਚ ਮੌਜੂਦ ਨਹੀਂ ਹੁੰਦੀਆਂ। ਕਵੀ ਦੁਆਰਾ ਕਵਿਤਾ ਦੀ ਸਿਰਜਣਾ ਲਈ ਘੜੀ ਜਾਂਦੀ ਭਾਸ਼ਾ ਅਸਲ ਵਿਚ ਆਮ ਮਨੁੱਖਾਂ ਦੀ ਵਰਤੀ ਜਾਂਦੀ ਜਾਂਦੀ ਭਾਸ਼ਾ ਦੀ ਪਰਛਾਈ ਹੁੰਦੀ ਹੈ।
ਵਾਰਤਕ ਤੇ ਕਾਵਿ ਭਾਸ਼ਾ
ਵਾਰਤਕ ਅਤੇ ਕਵਿਤਾ ਦੀ ਭਾਸ਼ਾ ਵਿੱਚ ਕੋਈ ਬੁਨਿਆਦੀ ਫਰਕ ਨਹੀਂ ਹੁੰਦਾ ਅਤੇ ਨਾ ਹੀ ਹੋ ਸਕਦਾ ਹੈ ਕਿਉਂਕਿ ਦੋਵਾਂ ਦਾ ਪ੍ਰਗਟਾਅ ਮਾਧਿਅਮ ਇੱਕ ਹੀ ਹੈ ਸ਼ਬਦ
ਵਰਡਜ਼ਵਰਥ ਅਨੁਸਾਰ ਕਵਿਤਾ ਦਾ ਮੁੱਖ ਮਕਸਦ ਆਨੰਦ ਪ੍ਰਦਾਨ ਕਰਨਾ ਹੈ ਤੇ ਵਾਰਤਕ ਦਾ ਮੁੱਖ ਮਕਸਦ ਸੱਚ ਨੂੰ ਪੇਸ਼ ਕਰਨਾ। ਵਾਰਤਕ ਤੇ ਕਵਿਤਾ ਦੋਵੇਂ ਹੀ ਸ਼ਰੀਰ ਦੇ ਇੱਕ ਹੀ ਅੰਗ ਰਾਹੀਂ ਬੋਲੀਆਂ ਜਾਂਦੀਆਂ ਤੇ ਇੱਕ ਹੀ ਅੰਗ ਰਾਹੀਂ ਸੁਣੀਆਂ ਜਾਂਦੀਆਂ ਹਨ। ਵਾਰਤਕ ਦੀ ਭਾਸ਼ਾ ਕਵਿਤਾ ਲਿਖਣ ਲਈ ਵਰਤਿਆ ਜਾ ਸਕਦਾ ਹੈ, ਹਰੇਕ ਚੰਗੀ ਕਵਿਤਾ ਦੀ ਭਾਸ਼ਾ ਕਿਸੇ ਵੀ ਪੱਖੋਂ ਵਾਰਤਕ ਤੋਂ ਵੱਖਰੀ ਨਹੀਂ ਹੁੰਦੀ ਹੈ।
ਜਿਉਰਜ਼ ਵੈਲੇ ਦੀ ਮੁੱਖਬੰਧ ਬਾਰੇ ਆਲੋਚਨਾਤਮਕ ਦ੍ਰਿਸ਼ਟੀ
ਆਲੋਚਕ ਜਿਉਰਜ਼ ਵੈਲੇ ਵਰਡਜ਼ਵਰਥ ਦੇ ਗੀਤਮਈ ਕਾਵਿ ਦਾ ਮੁੱਖਬੰਧ ਦੀ ਆਲੋਚਣਾ ਕਰਦਾ ਹੋਇਆ ਇਸ ਨੂੰ ਅੱਧਾ ਅਧੂਰਾ, ਖਿੰਡੀਆਂ ਹੋਇਆ, ਰਹੱਸਮਈ ਤੇ ਤਰਕ ਵਿਹੁਣਾ ਮੰਨਦੇ ਹੋਏ ਵਰਡਜ਼ਵਰਥ ਨੂੰ ਨੀਵੇਂ ਦਰਜੇ ਦਾ ਸਿਧਾਂਤਕਾਰ ਜਾਂ 'ਪੂਅਰ ਥਿਉਰਿਸਟ' ਕਹਿੰਦਾ ਹੈ। ਜਿਉਰਜ਼ ਵੈਲੇ ਵਿਲੀਅਮ ਨੂੰ ਕਵੀ ਨਹੀਂ ਕਵੀ- ਆਲੋਚਕ ਹੀ ਮੰਨਦਾ ਹੈ, ਜਿਸ ਦਾ ਮੁੱਖ ਮਕਸਦ ਮੁੱਖਬੰਧ ਪੇਸ਼ ਕਰਕੇ ਆਪਣੀ ਕਵਿਤਾ ਨੂੰ ਨਿਆਂ ਸੰਗਤ ਸਿੱਧ ਕਰਨਾ ਹੈ।
ਵਿਲੀਅਮ ਵਰਡਜ਼ਵਰਥ ਦਾ ਮ 'ਗੀਤਮਈ ਕਾਵਿ ਦਾ ਮੁੱਖਬੰਧ' ਰੋਮਾਂਸਵਾਦੀ ਕਾਲ ਦਾ ਇੱਕ ਮੈਨੀਫੈਸਟੋ ਦੀ ਤਰ੍ਹਾਂ ਹੈ।
ਹਵਾਲਾ
ਕਿਤਾਬ-ਆਧੁਨਿਕ ਪੱਛਮੀ ਕਾਵਿ ਸਿਧਾਂਤ (2020)
ਸੰਪਾਦਕ ਡਾ਼ ਸੁਰਜੀਤ ਸਿੰਘ , ਡਾ਼ ਪਰਮਜੀਤ ਸਿੰਘ ।
Published by - A group of Chetna parkashan
ISBN 978-93-90603-28-2
- ਼
- ↑ ਆਧੁਨਿਕ ਪੱਛਮੀ ਕਾਵਿ ਸਿਧਾਂਤ. PUNJABI BHAWAN, LUDHIANA (PB) INDIA: A group of Chetna parkashan. 2020. ISBN 978-93-90603-28-2.