ਸਮੱਗਰੀ 'ਤੇ ਜਾਓ

ਅਮਰੀਕੀ ਸਾਹਿਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਅਮਰੀਕੀ ਸਾਹਿਤ ਸੰਯੁਕਤ ਰਾਜ ਅਮਰੀਕਾ ਅਤੇ ਇਥੋਂ ਦੀਆਂ ਪਿਛਲੀਆਂ ਕਲੋਨੀਆਂ ਦੇ ਖੇਤਰ ਵਿੱਚ ਰਚੇ ਸਾਹਿਤ ਨੂੰ ਕਹਿੰਦੇ ਹਨ। ਆਪਣੇ ਆਰੰਭਿਕ ਇਤਿਹਾਸ ਦੇ ਦੌਰਾਨ, ਅਮਰੀਕਾ ਅਜੋਕੇ ਸੰਯੁਕਤ ਰਾਜ ਅਮਰੀਕਾ ਦੇ ਪੂਰਬੀ ਤੱਟ ਤੇ ਬ੍ਰਿਟਿਸ਼ ਕਲੋਨੀਆਂ ਦੀ ਇੱਕ ਲੜੀ ਸੀ। ਇਸ ਲਈ ਇਸ ਦੀ ਸਾਹਿਤਕ ਪਰੰਪਰਾ ਅੰਗਰੇਜ਼ੀ ਸਾਹਿਤ ਦੀ ਵਿਆਪਕ ਪਰੰਪਰਾ ਨਾਲ ਜੁੜੇ ਤੌਰ 'ਤੇ ਸ਼ੁਰੂ ਹੁੰਦੀ ਹੈ।

ਆਧੁਨਿਕ ਕਾਲ ਦੇ ਅਮਰੀਕੀ ਸਾਹਿਤ ਨੇ ਸੰਸਾਰ ਸਾਹਿਤ ਉੱਤੇ ਆਪਣੀ ਛਾਪ ਛੱਡੀ ਹੈ। ਵਿਸ਼ੇਸ਼ ਤੌਰ 'ਤੇ ਸ਼ੈਲੀ ਅਤੇ ਪ੍ਰਯੋਗ ਦੇ ਖੇਤਰਾਂ ਵਿੱਚ ਨਵੇਂ ਵਿਚਾਰ ਇੱਥੋਂ ਨਿਕਲ ਕੇ ਪੂਰੇ ਸੰਸਾਰ ਦੇ ਸਾਹਿਤ ਵਿੱਚ ਪਭਾਵ ਪਾਉਂਦੇ ਰਹੇ/ਰਹੇ ਹਨ।