ਅਸਤਿਤਵ ਇਤਿਹਾਸ ਤੇ ਸਮਾਜ
ਅਸਤਿਤਵ, ਇਤਿਹਾਸ ਅਤੇ ਸਮਾਜ[1]
ਕਿਰਕੇਗਾਰਦ ਤੋਂ ਲੈ ਕੇ ਹੁਣ ਤਕ ਅਸਤਿਤਵਾਦ ਦਾ ਮੁੱਖ ਪ੍ਰਵਾਹ ਵਿਅਕਤੀਵਾਦ ਦਾ ਪੱਖੀ ਰਿਹਾ ਹੈ ਅਤੇ ਅਸਤਿਤਵਾਦ ਨੂੰ ਇਸ ਸਥਿਤੀ ਵਿਚੋਂ ਬਾਹਰ ਕੱਢਣਾ ਅਤੇ ਉਸ ਅਮਾਨਵੀ ਸਾਮੂਹਿਕਤਾਵਾਦ ਤੋਂ ਵੀ ਬਚਣਾ ਜਿਸ ਦੇ ਵਿਰੁੱਧ ਅਸਤਿਤਵਾਦ ਨਿਰੰਤਰ ਰੋਸ ਪ੍ਰਗਟ ਕਰ ਰਿਹਾ ਹੈ , ਜੇ ਅਸੰਭਵ ਨਹੀਂ ਤਾਂ ਕਠਿਨ ਜ਼ਰੂਰ ਹੈ । ਤਾਂ ਵੀ ਅਸੀਂ ਆਪਣੇ ਅਧਿਐਨ ਦੇ ਦੌਰਾਨ ਬਾਰ-ਬਾਰ ਇਸ ਗੱਲ ਉਤੇ ਜ਼ੋਰ ਦਿੱਤਾ ਹੈ ਕਿ ਕੋਈ ਵੀ ਸੰਪੂਰਨ ਅਸਤਿਤਵਾਦੀ ਵਿਸ਼ਲੇਸ਼ਣ ਅਸਤਿਤਵ ਦੇ ਸਾਮਾਜਿਕ ਪਹਿਲੂਆਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ। ਇਤਨਾ ਹੀ ਨਹੀਂ, ਕੁਝ ਅਤਿਅੰਤ ਵਿਅਕਤੀਵਾਦੀ ਕਿਸਮ ਦੇ ਅਸਤਿਤਵਾਦੀ ਚਿੰਤਕਾਂ ਦੇ ਚਿੰਤਨ ਵਿਚ ਵੀ ਅਜਿਹੇ ਵਿਸ਼ੇ ਉਪਲਬਧ ਹੋ ਜਾਂਦੇ ਹਨ ਜਿਨ੍ਹਾਂ ਨੂੰ ਉਸ ਸਾਮਾਜਿਕ ਸੰਦਰਭ ਦੀ ਬਿਹਤਰ ਸੋਝੀ ਲਈ ਵਧੇਰੇ ਵਿਕਸਿਤ ਕੀਤਾ ਜਾ ਸਕਦਾ ਹੈ ਜਿਸ ਵਿਚ ਸਾਰੇ ਅਸਤਿਤਵ ਹੋਂਦਸ਼ੀਲ ਹਨ। ਸਾਡੇ ਮਤ ਦੀ ਪੁਸ਼ਟੀ ਇਸ ਗੱਲੋਂ ਵੀ ਹੋ ਜਾਂਦੀ ਹੈ ਕਿ ਅਸਤਿਤਵਾਦ ਅਨੁਸਾਰ ਅਸਤਿਤਵ ਹੋਰਨਾਂ-ਸਹਿਤ ਸੰਸਾਰਿਕ ਹੋਂਦ ਕਾਰਣ ਹੀ ਹੋਂਦਸ਼ੀਲ ਹੈ ਅਤੇ ਇਸੇ ਸੰਸਾਰਿਕ ਹੋਂਦ ਦੁਆਰਾ ਹੀ ਸੰਸਾਰ ਨੂੰ ਮਾਨਵੀ ਕੋਣ ਤੋਂ ਸਮਝਿਆ ਤੇ ਪਛਾਣਿਆ ਜਾ ਸਕਦਾ ਹੈ। ਇਸ ਲਈ ਅਸਤਿਤਵ ਦੇ ਸਾਮਾਜਿਕ ਪਹਿਲੂਆਂ ਨੂੰ ਉਘਾੜਨ ਦੇ ਮੰਤਵ ਦੀ ਸਿੱਧੀ ਲਈ ਇਤਿਹਾਸ ਬਾਰੇ ਚਰਚਾ ਕਰਨੀ ਉਪਯੋਗੀ ਸਿੱਧ ਹੋਵੇਗੀ। ਇਹ ਤਾਂ ਸਿੱਧ ਕੀਤਾ ਜਾ ਚੁੱਕਾ ਹੈ ਕਿ ਗਤੀਸ਼ੀਲ ਸਾਮਿਅਕਤਾ ਵਿਅਕਤੀਗਤ ਅਸਤਿਤਵ ਦਾ ਅਤਿ ਬੁਨਿਆਦੀ ਲੱਛਣ ਹੈ। ਹੁਣ ਮਨੁੱਖ ਦੇ ਗਤੀਸ਼ੀਲ ਇਤਿਹਾਸਿਕ ਚਰਿੱਤਰ ਦਾ ਦਾਅਵਾ ਕਰ ਕੇ ਅਸਤਿਤੁ ਦੀ ਸਮਝ ਨੂੰ ਹੋਰ ਵਿਕਸਿਤ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਸਾਮਿਅਕਤਾ ਦੀ ਥਾਂ ਇਤਿਹਾਸ ਦੀ ਗੱਲ ਕਰਦੇ ਹਾਂ , ਤਾਂ ਸਾਡਾ ਧਿਆਨ ਸਮੇਂ ਦੇ ਵਡੇਰੇ ਵਿਸ਼ਾਲ ਪ੍ਰਵਾਹ ਵਲ ਚਲਾ ਜਾਂਦਾ ਹੈ, ਜਿਸ ਵਿਚ ਸਾਰੇ ਹੀ ਮਨੁੱਖ ਇਕੱਠੇ ਵਿਚਰਦੇ ਹਨ।
ਇਤਿਹਾਸ ਇਕ ਮਾਨਵੀ ਗਿਆਨ-ਵਿਸ਼ਾ ਹੈ, ਇਸ ਲਈ ਇਸ ਨੂੰ ਮਾਨਵ-ਵਿਗਿਆਨ ਸਮਝਿਆ ਜਾਣਾ ਚਾਹੀਦਾ ਹੈ। ਇਤਿਹਾਸ ਨੂੰ ਮਾਨਵੀ-ਵਿਸ਼ਾ ਆਖ ਕੇ ਉਹ ਇਤਿਹਾਸ ਨੂੰ ਪ੍ਰਕ੍ਰਿਆਂ ਨਾਲੋਂ ਨਿਖੇੜਦਾ ਹੈ। ਕਿਆ ਤੇ ਵਾਰਦਾਤ ਕੁਦਰਤੀ ਘਟਨਾਵਾਂ ਹਨ ਅਤੇ ਇਹ ਕੁਦਰਤੀ ਕਾਰਣਤਾ ਦੇ ਰੂਪ ਵਿਚ ਬਿਆਨ ਹੋ ਸਕਦੀਆਂ ਹਨ। ਪਰ ਇਤਿਹਾਸਿਕ ਘਟਨਾਵਾਂ ਵੱਖਰੀ ਭਾਂਤ ਦੀਆਂ ਹੁੰਦੀਆਂ ਹਨ। ਇਹ ਮਨੁੱਖੀ ਸਾਧਨਾਂ ਦੁਆਰਾ ਵਾਪਰਦੀਆਂ ਹਨ ਜਿਵੇਂ ਕਿ ਖ਼ਾਹਿਸ਼, ਹਮਲਾ, ਭੁੱਖ, ਡਰ ਆਦਿ, ਪਰ ਕਦੇ-ਕਦੇ ਕੁਝ ਕੁ ਕੁਦਰਤੀ ਘਟਨਾਵਾਂ ਇਤਿਹਾਸ ਦੇ ਘੇਰੇ ਵਿਚ ਵੀ ਆ ਜਾਂਦੀਆਂ ਹਨ, ਜਿਵੇਂ ਕਿ ਇਕ ਕੁਦਰਤੀ ਝੱਖੜ ਕਿਸੇ ਸਮੁੰਦਰੀ ਲੜਾਈ ਦੇ ਸਿੱਟੇ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀਆਂ ਘਟਨਾਵਾਂ ਨੂੰ ਇਤਿਹਾਸ ਵਿੱਚ ਇਸ ਲਈ ਸ਼ਾਮਲ ਕੀਤਾ ਜਾਂਦਾ ਹੈ ਕਿਉਂਕਿ ਇਹ ਮਨੁੱਖੀ ਗਤੀਵਿਧੀਆਂ ਤੋਂ ਉਤਪੰਨ ਹੋਣ ਵਾਲੀਆਂ ਘਟਨਾਵਾਂ ਵਿਚ ਗੱਡਮੰਡ ਹੋ ਜਾਂਦੀਆਂ ਹਨ। ਇਥੇ ਇਤਿਹਾਸ ਦਾ ਮਿਸ਼ਰਿਤ ਲੱਛਣ ਦ੍ਰਿਸ਼ਟੀਗਤ ਹੁੰਦਾ ਹੈ। ਇਕ ਪਾਸੇ ਤਾਂ ਇਹ ਆਜ਼ਾਦੀ ਅਤੇ ਨਿਰਣੇ ਵਿਚੋਂ ਪੈਦਾ ਹੋ ਰਹੀ ਮਾਨਵ-ਸਿਰਜਣਾ ਹੈ, ਦੂਜੇ ਪਾਸੇ ਇਹ ਉਨ੍ਹਾਂ ਪਰਿਸਥਿਤੀਆਂ ਦੀ ਪੈਦਾਵਾਰ ਹੈ ਜਿਹੜੀਆਂ ਮਨੁੱਖੀ ਨਿਰਣਿਆਂ ਲਈ ਤੱਥਾਤਮਕ ਸਥਿਤੀਆਂ ਪ੍ਰਦਾਨ ਕਰਦੀਆਂ ਹਨ। ਜੇ ਇਤਿਹਾਸ ਅਤੇ ਪ੍ਰਕ੍ਰਿਤਿਕ ਘਟਨਾਵਾਂ ਵਿਚਕਾਰ ਨਿਖੇੜਾ ਕਰਨਾ ਜ਼ਰੂਰੀ ਹੈ, ਤਾਂ ਸਪੱਸ਼ਟ ਹੈ ਕਿ ਦੋਹਾਂ ਦੇ ਅਧਿਐਨ ਦੀਆਂ ਵਿਧੀਆਂ ਵੀ ਵੱਖਰੀਆਂ ਹੋਣੀਆਂ ਆਵੱਸ਼ਕ ਹਨ। ਡਿਲਥੇ ਦੀ ਇਹ ਧਾਰਣਾ ਹੈ ਕਿ ਜਿਥੇ ਤਿਕ ਵਿਗਿਆਨਾ ਬਾਰੇ ਇੰਨਾ ਕੁਝ ਲਿਖਿਆ ਗਿਆ ਹੈ , ਉਥੇ ਮਾਨਵ - ਵਿਗਿਆਨਾਂ ਦੀ ਉਪੇਖਿਆ ਕੀਤੀ ਗਈ ਹੈ। ਜੇ ਮਾਨਵਤਾ ਨੂੰ ਪ੍ਰਤੱਖਣ ਦੇ ਗਿਆਨ ਦੇ ਮਾਧਿਅਮ ਦੁਆਰਾ ਹੀ ਸਮਝਣ ਦੇ ਜਤਨ ਹੁੰਦੇ ਰਹੇ, ਤਾਂ ਇਹ ਇਕ ਸਰੀਰਕ ਤੱਥ ਤਕ ਸੀਮਿਤ ਹੋ ਕੇ ਹੀ ਰਹਿ ਜਾਏਗੀ। ਇਹ ਮਾਨਵ-ਅਧਿਐਨ ਦੀ ਵਸਤੂ ਉਦੋਂ ਹੀ ਬਣਦੀ ਹੈ, ਜਦੋਂ ਮਨੁੱਖੀ ਆਵੇਗਾਂ, ਉਦਗਾਰਾਂ, ਮੌਖਿਕ ਉਚਾਰਣਾਂ ਆਦਿ ਉਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ।[2]
ਦੂਜੇ ਸ਼ਬਦਾਂ ਵਿਚ ਇਤਿਹਾਸ ਦਾ ਅਧਿਐਨ ਅਸਤਿਤਮੂਲਕ ਦ੍ਰਿਸ਼ਟੀਕੋਣ ਤੋਂ ਹੋਣਾ ਚਾਹੀਦਾ ਹੈ। ਮਾਨਵ-ਅਸਤਿਤਵ ਦੇ ਗਤੀਸ਼ੀਲ ਇਤਿਹਾਸਿਕ ਚਰਿੱਤਰ ਨੂੰ ਪਛਾਣਨ ਦੇ ਸਿੱਟੇ ਵਜੋਂ ਇਹ ਵੀ ਸਵੀਕਾਰ ਕਰਨਾ ਪੈਂਦਾ ਹੈ ਕਿ ਦਰਸ਼ਨ ਦੀ ਹੋਂਦ ਵੀ ਇਤਿਹਾਸ ਵਿਚ ਹੀ ਹੈ ਕਿਉਂਕਿ ਇਸ ਦੇ ਐਲਾਨ ਇਤਿਹਾਸਿਕ ਸਥਿਤੀਆਂ ਦੇ ਨਾਲ ਜੁੜੇ ਹੋਏ ਹੁੰਦੇ ਹਨ । ਇਸ ਦ੍ਰਿਸ਼ਟੀਕੋਣ ਤੋਂ ਸੱਚ ਦੇ ਅਸਤਿਤਵਾਦੀ ਸਿੱਧਾਂਤ ਨੂੰ ਅਤੇ ਮਾਨਵ ਅਸਤਿਤ੍ਰਵ ਦੀ ਸਸੀਮਤਾ ਤੇ ਤੱਥਾਤਮਕਤਾ ਨੂੰ ਪਛਾਣਨ ਨਾਲ ਕਈ ਵਿਚਾਰ ਉਤੇਜਕ ਸਿੱਟੇ ਨਿਕਲਦੇ ਹਨ।
ਹਾਈਡਿਗਰ ਇਹ ਮਤ ਪੇਸ਼ ਕਰਦਾ ਹੈ ਕਿ ਮਾਨਵ-ਹੋਂਦ ਆਪ ਹੀ ਇਤਿਹਾਸ ਦਾ ਵਿਸ਼ਾ ਹੈ। ਸਾਮਿਅਕਤਾ ਦੇ ਬੰਧਨਾਂ ਵਿਚ ਬੱਝੀ ਹੋਂਦ ਆਪਣੇ ਪ੍ਰਾਥਮਿਕ ਰੂਪ ਵਿਚ ਇਤਿਹਾਸਿਕ ਹੈ ; ਸੰਸਾਰ ਦੀ ਇਤਿਹਾਸਿਕਤਾ ਦਾ ਦੁਜੈਲਾ ਮਹੱਤਵ ਹੈ, ਅਤੇ ਅਜਿਹਾ ਇਸ ਲਈ ਹੈ ਕਿਉਂਕਿ ਸੰਸਾਰ ਦਾ ਹਮੇਸ਼ਾ ਇਕ ਅਸਤਿਤਮੂਲਕ ਪਾਸਾਰ ਵੀ ਹੁੰਦਾ ਹੈ। ਇਤਿਹਾਸਿਕ ਸੰਸਾਰਕ ਹੋਂਦ ਦੀ ਮੌਜੂਦਗੀ ਕਾਰਣ ਜੋ ਕੁਝ ਵੀ ਸੁਪ੍ਰਾਪਤ ਹੈ, ਉਹ ਪਹਿਲਾਂ ਹੀ ਸੰਸਾਰ-ਇਤਿਹਾਸ ਦਾ ਅੰਗ ਬਣ ਚੁੱਕਾ ਹੈ ਅਤੇ ਇਸ ਵਿਚ ਪ੍ਰਕ੍ਰਿਤੀ ਵੀ ਸ਼ਾਮਲ ਹੈ। ਮਾਨਵ-ਹੋਂਦ ਆਪਣੇ ਪ੍ਰਾਥਮਿਕ ਰੂਪ ਵਿਚ ਇਤਿਹਾਸਿਕ ਹੋਣ ਕਰਕੇ ਤਿੰਨਪਤੀ ਸਾਮਿਅਕ ਸੰਗਠਨ-ਤੱਥਾਤਮਕਤਾ, ਭਵਿੱਖਮੂਲਕ ਸੰਭਾਵਨਾ ਅਤੇ ਪਤਨ ਵਿਚ ਬੱਝੀ ਹੁੰਦੀ ਹੈ। ਇਹ ਮਨੁੱਖ ਦੀ ਹੋਈ ਮੌਤ ਉਤੇ ਦ੍ਰਿੜ੍ਹ ਖੇ ਪਣ ਦੁਆਰਾ ਪ੍ਰਮਾਣਿਕਤਾ ਹਿਣ ਕਰਦੀ ਹੈ। ਅਪ੍ਰਮਾਣਿਕ ਮਨੁੱਖ ਦ੍ਰਿੜਤਾਵਿਹੀਨ ਪਾਣੀ ਹੁੰਦਾ ਹੈ ਅਤੇ ਹਾਈਡਿਗਰ ਅਨੁਸਾਰ ਉਸ ਦੀ ਕੋਈ ਹੋਣੀ ਨਹੀਂ ਹੁੰਦੀ। ਹਾਈਡਿਰ ਇਹ ਮੰਨਦਾ ਹੈ ਕਿ ਜਿਵੇਂ ਵਿਅਕਤੀ ਦੀਆਂ ਸੰਭਾਵਨਾਵਾਂ ਹਮੇਸ਼ਾ ਤੱਥਾਤਮਕ ਹੁੰਦੀਆਂ ਹਨ, ਇਸੇ ਤਰ੍ਹਾਂ ਕਿਸੇ ਸਾਮਾਜਿਕ ਸਮੂਹ ਦਾ ਭਵਿੱਖ ਵੀ ਇਕ ਇਤਿਹਾਸਿਕ ਸੰਦਰਭ ਨਾਲ ਜੁੜਿਆ ਹੁੰਦਾ ਹੈ। ਹਰ ਪੀੜੀ ਦੀ ਆਪਣੀ ਹੋਣੀ ਹੈ ਅਤੇ ਉਸ ਪੀੜ੍ਹੀ ਦਾ ਹਰ ਵਿਅਕਤੀ ਉਸ ਹੋਣੀ ਨੂੰ ਭੋਗਣ ਲਈ ਬੇਬਸ ਹੈ। ਜਿਸ ਪ੍ਰਕਾਰ ਵਿਅਕਤੀ ਦੀ ਹੋਂਦ ਪ੍ਰਮਾਣਿਕ ਵੀ ਹੋ ਸਕਦੀ ਹੈ ਅਤੇ ਅਪ੍ਰਮਾਣਿਕ ਵੀ ; ਇਸੇ ਪ੍ਰਕਾਰ ਲੋਕ-ਇਤਿਹਾਸ ਪ੍ਰਮਾਣਿਕ ਵੀ ਹੋ ਸਕਦਾ ਹੈ ਅਤੇ ਇਸ ਦੇ ਅਪ੍ਰਮਾਣਿਕ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਅਪ੍ਰਮਾਣਿਕ ਇਤਿਹਾਸ ਘਟਨਾਵਾਂ ਦੇ ਰੋੜ੍ਹ ਵਿਚ ਰੁੜਿਆ ਚਲਾ ਜਾਂਦਾ ਹੈ। ਇਸ ਦੇ ਉਲਟਪ੍ਰਮਾਣਿਕ ਇਤਿਹਾਸ ਤੱਥਾਤਮਕ ਸਥਿਤੀ ਅਤੇ ਹੋਣੀ ਵੇਲ ਪਰਵਾਜ਼ ਨੂੰ ਆਪਣੇ ਨਿਯੰਤਰਣ ਵਿਚ ਰੱਖਦਾ ਹੈ। ਅਸਲ ਵਿਚ ਭੂਤ ਅਤੇ ਵਰਤਮਾਨ ਵਿਚਕਾਰ ਪਾਰਸਪਰਿਕਤਾ ਹੈ, ਵਰਤਮਾਨ ਭੂਤ ਦੀ ਨਿਰੋਲ ਗੁਲਾਮਾਨਾ ਕਿਸਮ ਦੀ ਨਕਲ ਨਹੀਂ। ਇਤਿਹਾਸ ਅਤੇ ਵਿਅਕਤੀਗਤ ਹੱਦ ਵਿਚਕਾਰ ਇਸ ਆਧਾਰਭੂਤ ਸਮਾਨਤਾ ਕਰਕੇ ਹੀ ਇਤਿਹਾਸ ਦਾ ਅਧਿਐਨ ਸੰਭਵ ਹੈ। ਹਾਈਡਿਗਰ ਦਾ ਇਹ ਦਾਅਵਾ ਹੈ ਕਿ ਇਤਿਹਾਸ ਵਿਚ ਸ਼ਮੂਲੀਅਤ ਸਦਕਾ ਹੀ ਮਨੁੱਖ ਇਤਿਹਾਸ ਪ੍ਰਤਿ ਇਕ ਵਿਗਿਆਨਿਕ ਰਵੱਈਆ ਅਪਨਾਉਣ ਦੇ ਸਮਰੱਥ ਹੋ ਸਕਿਆ ਹੈ। ਕਿਉਂਕਿ ਇਤਿਹਾਸ ਦਾ ਸੰਬੰਧ ਤੱਥਾਂ ਨਾਲ ਨਹੀਂ, ਸਗੋਂ ਸੰਭਾਵਨਾਵਾਂ ਨਾਲ ਹੁੰਦਾ ਹੈ, ਇਹ ਭੂਤ ਵਿਚ ਵਾਪਰ ਚੁੱਕੀਆਂ ਘਟਨਾਵਾਂ ਨੂੰ ਜਾਂ ਘਟਨਾ-ਲੜੀਆਂ ਨੂੰ ਕ੍ਰਮਬੱਧਤਾ ਪ੍ਰਦਾਨ ਨਹੀਂ ਕਰਦਾ, ਸਗੋਂ ਇਤਿਹਾਸ ਵਿਚ ਮਨੁੱਖੀ ਅਸਤਿਤੂ ਦੀਆਂ ਸੰਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਹਾਈਡਿਗਰ ਇਹ ਦਾਅਵਾ ਵੀ ਕਰਦਾ ਹੈ ਕਿ ਇਤਿਹਾਸ ਦੀ ਅਤੀਤ ਵਿਚ ਕੋਈ ਦਿਲਚਸਪੀ ਨਹੀਂ ਹੁੰਦੀ, ਇਹ ਸਿਰਝ ਭਵਿੱਖ ਵਿਚ ਰੁਚੀ ਰੱਖਦਾ ਹੈ । ਇਹ ਅਤੀਤ ਵਿਚੋਂ ਅਸਤਿਤਵ ਦੀਆਂ ਦੁਹਰਾਏ ਜਾਣ ਦੇ ਕਾਬਿਲ ਸੰਭਾਵਨਾਵਾਂ ਨੂੰ ਚੁਣ ਕੇ ਉਨ੍ਹਾਂ ਦਾ ਭਵਿੱਖ ਦੇ ਵਿਚ ਖੇਪਣ ਕਰਦਾ ਹੈ। ਜੈਸਪਰਜ਼ ਇਕ ਹੋਰ ਅਜਿਹਾ ਅਸਤਿਵਾਦੀ ਦਾਰਸ਼ਨਿਕ ਹੈ, ਜਿਸ ਨੇ ਇਤਿਹਾਸ ਬਾਰੇ ਕੁਝ ਦਿਲਚਸਪ ਟਿੱਪਣੀਆਂ ਦਿੱਤੀਆਂ ਹਨ। ਹੱਥਲੀ ਪੁਸਤਕ ਦੇ ਆਰੰਭਿਕ ਪੰਨਿਆਂ ਵਿਚੋਂ ਅਸੀਂ ਜੈਸਪਰਜ਼ ਦੇ ਵਿਸ਼ਵ-ਇਤਿਹਾਸ ਦੇ ਧੁਰੱਈ-ਯੁਗ ਵਾਲੇ ਸਿੱਧਾਂਤ ਦਾ ਜ਼ਿਕਰ ਕੀਤਾ ਸੀ। ਈ-ਜੁਗ 500 ਈਸਾ ਪੂਰਵ ਕਾਲ ਦੇ ਨੇੜੇ ਦਾ ਉਹ ਯੁਗ ਸੀ, ਜਦੋਂ ਵਿਸ਼ਵ ਦੇ ਵਿਭਿੰਨ ਹਿੱਸਿਆਂ ਵਿਚ ਮਨੁੱਖ ਨੇ ਆਪਣੇ ਅਸਤਿਤੁ ਨੂੰ ਪਛਾਣਨ ਲਈ ਗੰਭੀਰ ਜਤਨ ਕਰਨੇ ਆਰੰਭ ਕਰ ਦਿੱਤੇ ਸਨ। ਪਰ ਇਤਿਹਾਸ ਦੀ ਅੰਤਿਮ ਮੰਜ਼ਲ ਅਜੇ ਲੁਪਤ ਸੀ। ਜੈਸਪਰਜ਼ ਅਨੁਸਾਰ ਮਨੁੱਖ ਆਪਣੀ ਸੀਮਤਾ ਦੇ ਅਨੁਸਾਰ ਇਤਿਹਾਸ ਦੇ ਅੰਤਿਮ ਸੰਦਰਭ ਨੂੰ ਜਾਣੇ ਬਿਨਾਂ ਹੀ ਆਪਣਾ ਇਤਿਹਾਸ ਹੰਢਾਉਂਦਾ ਹੈ। ਉਸ ਦੇ ਆਪਣੇ ਸ਼ਬਦਾਂ ਵਿਚ ਇਤਿਹਾਸਕਾਰ ਨਾ ਤਾਂ ਇਤਿਹਾਸ ਦੇ ਆਦਿ ਬਾਰੇ ਕੁਝ ਨਿਸਚੇ ਨਾਲ ਕਹਿ ਸਕਦੇ ਹਨ ਅਤੇ ਨਾ ਹੀ ਇਸ ਦੇ ਅੰਤ ਬਾਰੇ ਭਵਿੱਖਬਾਣੀ ਕਰ ਸਕਦੇ ਹਨ। ਗੁਰਬਾਣੀ ਵਿਚ ਵੀ ਇਸ ਪ੍ਰਕਾਰ ਦੀਆਂ ਉਕਤੀਆਂ ਸਹਿਜੇ ਹੀ ਮਿਲ ਜਾਂਦੀਆਂ ਹਨ। ''ਥਿਤਿ ਵਾਰ ਨੂੰ ਜੋਗੀ ਜਾਣੈ ਰੁਤਿ ਮਾਹਿ ਨ ਕੋਈ ॥ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ ਸੋਈ।” ਜੈਸਪਰਜ਼ ਅਨੁਸਾਰ ਵਿਗਿਆਨ ਇਤਿਹਾਸਿਕ ਯਥਾਰਥ ਦੇ ਵਿਚਕਾਰ ਵਰਤਮਾਨ ਵਿਚ , ਸਮੇਂ ਦੇ ਇਕ ਵਿਸ਼ੇਸ਼ ਪਲ ਵਿਚ ਸਥਿਤ ਹੈ ਅਤੇ ਇਸ ਦੇ ਦੋਵੇਂ ਕਿਨਾਰੇ-ਭੂਤ ਤੇ ਭਵਿੱਖ ਖੁੱਲ੍ਹੇ ਹਨ। ਅਸਲ ਵਿਚ ਇਹ ਵਿਗਿਆਨ ਹੀ ਇਤਿਹਾਸ ਹੈ, ਆਪਣੀ ਵਸਤੂ-ਸਾਮੱਗਰੀ ਦਾ ਆਪ ਹੀ ਇਕ ਅੰਸ਼ ਹੈ।[3]
ਅਸਲ ਵਿਚ ਅਤਿਵਾਦ ਦੀ ਸਮਕਾਲੀਨ ਸਮਾਜ ਵਿਚ ਸਾਰਥਕਤਾ ਅਤੇ ਇਸੱਦੀਆਂ ਰਾਜਨੀਤਿਕ ਅਰਥ-ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਸਮਾਜ ਬਾਰੇ ਟਿੱਪਣੀ ਦਿੰਦਿਆਂ ਹੋਇਆਂ ਅਤਿਵਾਦੀ ਚਿੰਤਕ ਇਹ ਮਤ ਪੇਸ਼ ਕਰਦੇ ਹਨ ਕਿ ਧਰਤੀ ਉਤੇ ਵਸ ਰਹੇ ਅਤੇ ਨਿਰੰਤਰ ਵਧਦੇ ਜਾ ਰਹੇ ਜਨਸਮੂਹ ਨੂੰ ਜੇ ਬਚਾਉਣਾ ਹੈ, ਤਾਂ ਇਕ ਵਧੇਰੇ ਸੁਗਠਿਤ ਸਾਮਾਜਿਕ ਸੰਰਚਨਾ ਦਾ ਨਿਰਮਾਣ ਜ਼ਰੂਰੀ ਹੈ। ਤਕਨਾਲੋਜੀ ਵਾਲੇ ਸਮਾਜ ਵਿਚ ਜਿਥੇ ਬੀਮਾਰੀ, ਭੁੱਖ-ਨੰਗ, ਗ਼ਰੀਬੀ ਉਤੇ ਕਾਬੂ ਪਾ ਲਿਆ ਗਿਆ ਹੈ ਅਤੇ ਵਿੱਦਿਆ ਤੇ ਵਿਕਾਸ ਦੇ ਨਵੇਂ ਪਾਸਾਰ ਖੁੱਲ੍ਹੇ ਹਨ , ਉਥੇ ਪਰਿਆਵਰਣ - ਵਿਗਿਆਨਿਕ ਅਸੰਤੁਲਨ , ਧਰਤੀ ਦੇ ਸੋਮਿਆਂ ਦਾ ਸੁੱਕਦੇ ਜਾਣਾ, ਅਮਾਨਵੀਅਤਾਂ ਆਦਿ ਖ਼ਤਰੇ ਵੀ ਪੈਦਾ ਹੋਏ ਹਨ। ਇਸ ਸਥਿਤੀ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਇਹ ਸਮਕਾਲੀਨ ਅਸਤਿਤ ਦੀ ਤੱਥਾਤਮਕਤਾ ਹੈ। ਅਸਤਿਤਵਾਦੀ ਚਿੰਤਕ ਇਸ ਤਕਨਾਲੋਜੀ ਵਾਲੇ ਸਮਾਜ ਨੂੰ ਰੱਦ ਨਹੀਂ ਕਰਦੇ, ਸਗੋਂ ਮਨੁੱਖੀ ਜੀਵਨ ਦੀ ਨਿਰੰਤਰ ਵਧਦੀ ਜਾ ਰਹੀ ਸੰਕੀਰਣਤਾ ਬਾਰੇ ਚਿੰਤਾ ਵਿਅਕਤ ਕਰਦੇ ਹਨ। ਉਹ ਸਮਕਾਲੀਨ ਸੰਸਾਰ ਵਿਚ ਸਾਹ ਲੈ ਰਹੇ ਨੌਜਵਾਨਾਂ ਬੁੱਧੀਜੀਵੀਆਂ, ਕਲਾਕਾਰਾਂ ਤੇ ਦਲਿਤ ਵਰਗ ਦੇ ਲੋਕਾਂ ਵਿਚ ਵਧਦੀ ਜਾ ਰਹੀ ਵਿਸੰਗਤੀ ਦੀ ਗੱਲ ਕਰਦੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅਸਤਿਤ ਵਿਸੰਗਤੀ ਹੰਢਾ ਰਹੇ ਵਰਗ ਦੀ ਆਵਾਜ਼ ਹੈ ਅਤੇ ਇਸ ਨੇ ਸਮਕਾਲੀਨ ਮਾਨਸਿਕਤਾ ਦੀ ਇਕ ਅਤਿਅੰਤ ਡੂੰਘੀ ਅੰਤਰਧਾਰਾ ਨੂੰ ਜ਼ਬਾਨ ਦਿੱਤੀ ਹੈ। ਅਸਤਿਤਵਾਦ ਨਾ ਕੇਵਲ ਕ੍ਰਿਸ਼ੀ ਸਮਾਜ ਦੇ ਪੂਰਵ ਸੱਨਅਤੀ ਅਤੀਤ ਉਤੇ ਦ੍ਰਿਸ਼ਟੀਤ ਕਰਦਾ ਹੈ, ਸਗੋਂ ਭਵਿੱਖ ਦੇ ਪਰਾ-ਸੱਨਅਤੀ ਸਮਾਜ ਦੀ ਸੰਭਾਵਨਾ ਨੂੰ ਵੀ ਆਪਣੀ ਦ੍ਰਿਸ਼ਟੀ ਦਾ ਕੇਂਦਰ ਬਿੰਦੂ ਬਣਾਉਂਦਾ ਹੈ।"[4]ਅਸਤਿਤਵਾਦ ਦੀਆਂ ਰਾਜਨੀਤਿਕ ਅਰਥ-ਸੰਭਾਵਨਾਵਾਂ ਦੇ ਪ੍ਰਸੰਗ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਅਸਤਿਤਵਾਦ ਨਾ ਤਾਂ ਕਿਸੇ ਖ਼ਾਸ ਰਾਜਨੀਤਿਕ ਵਿਚਾਰਧਾਰਾ ਨਾਲ ਆਪਣੇ ਆਪ ਨੂੰ ਤਿਬੱਧ ਕਰਦਾ ਹੈ ਅਤੇ ਨਾ ਹੀ ਆਪਣੀ ਕੋਈ ਰਾਜਨੀਤਿਕ ਵਿਚਾਰਧਾਰਾ ਪੇਸ਼ ਕਰਦਾ ਹੈ। ਹਾਈਡਿਗਰ ਕੁਝ ਸਮਾਂ ਨਾਜ਼ੀ ਰਿਹਾ ਸੀ , ਪਰ ਜੈਸਪਰਜ਼ ਬਦਾ ਨਾਜ਼ੀਆਂ ਦਾ ਵਿਰੋਧ ਕਰਦਾ ਰਿਹਾ। ਸਾਰਤ ਮਾਰਕਸਵਾਦ ਵਲ ਕਿਆ, ਪਰ ਬਰਦਾਈਵ ਤੇ ਕਾਮੂ ਮਾਰਕਸਵਾਦ ਦੀ ਅਤਿ ਤਿੱਖੀ ਆਲੋਚਨਾ ਕਰਦੇ ਰਹੇ। ਇਨ੍ਹਾਂ ਚਿੰਤਕਾਂ ਦੀਆਂ ਟਿੱਪਣੀਆਂ ਇਸ ਲਈ ਵਧੇਰੇ ਕਾਟਵੀਆਂ ਹਨ ਕਿਉਂਕਿ ਇਨ੍ਹਾਂ ਦੋਹਾਂ ਨੂੰ ਵੀ ਕੁਝ ਸਮੇਂ ਲਈ ਮਾਰਕਸਵਾਦ ਦੀ ਚਾਟ ਲੱਗੀ ਸੀ। ਅਸਤਿਵਾਦੀ ਚਿੰਤਕਾਂ ਦੇ ਵਿਅਕਤੀਵਾਦੀ ਹੋਣ ਦਾ ਅਰਥ ਇਹ ਨਹੀਂ ਕਿ ਉਹ ਸਾਮਾਜਿਕ ਅਤੇ ਰਾਜਨੀਤਿਕ ਵਿਵਸਥਾਵਾਂ ਤੋਂ ਕਿਨਾਰਾਕਸ਼ੀ ਕਰੀ ਬੈਠੇ ਹਨ , ਸਗੋਂ ਉਹ ਤਾਂ ਹਰ ਉਸ ਰਾਜਨੀਤਿਕ ਲਹਿਰ ਦੇ ਵਿਰੋਧੀ ਤੇ ਆਲੋਚਕ ਹਨ , ਜਿਹੜੀ ਬੇਲੋੜੇ ਤੌਰ ਤੇ ਮਨੁੱਖੀ ਆਜ਼ਾਦੀ ਨੂੰ ਸੀਮਿਤ ਕਰਦੀ ਹੈ ਅਤੇ ਮਾਨਵੀ ਗੌਰਵ ਨੂੰ ਤਬਾਹ ਕਰਦੀ ਹੈ । ਸਪੱਸ਼ਟ ਹੈ ਕਿ ਭਾਵੇਂ ਅਸਤਿਤਵਾਦ ਨੇ ਆਪਣੇ ਆਪ ਨੂੰ ਕਿਸੇ ਰਾਜਨੀਤਿਕ ਪ੍ਰਬੰਧ ਨਾਲਇਕਸੁਰ ਨਹੀਂ ਕੀਤਾ, ਤਾਂ ਵੀ ਇਸ ਨੇ ਇਕ ਅਜਿਹੀ ਰਾਜਨੀਤਿਕ ਸਮੀਖਿਆ ਨੂੰ ਜਨਮ ਦਿੱਤਾ ਜਿਹੜੀ ਮਾਨਵੀ ਗੌਰਵ ਦੀ ਹਰ ਪ੍ਰਕਾਰ ਦੀ ਰਾਜਨੀਤਿਕ ਮੁਦਾਖ਼ਲਤ ਤੋਂ ਰੱਖਿਆ ਕਰਦੀ ਹੈ|