ਸਮੱਗਰੀ 'ਤੇ ਜਾਓ

ਇਪੋਲਾਈਤ ਤੇਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਪੋਲਾਈਤ ਤੇਨ

ਇਪੋਲਾਈਤ ਤੇਨ ਇੱਕ ਫਰਾਂਸੀਸੀ ਆਲੋਚਕ ਅਤੇ ਇਤਿਹਾਸਕਾਰ ਸੀ। ਸਾਹਿਤਿਕ ਇਤਿਹਾਸਵਾਦ ਦੀ ਅਲੋਚਨਾਤਕ ਲਹਿਰ ਇਸ ਤੋਂ ਸ਼ੁਰੂ ਹੋਈ ਮੰਨੀ ਜਾਂਦੀ ਹੈ।[1] ਇਹ ਸਾਹਿਤ ਨੂੰ ਸਮਝਣ ਲਈ ਆਪਣੇ "ਪ੍ਰਜਾਤੀ, ਵਾਤਾਵਰਨ ਅਤੇ ਕਾਲ" ਦੇ ਸਿਧਾਂਤ ਲਈ ਮਸ਼ਹੂਰ ਹੈ।

ਪ੍ਰਜਾਤੀ, ਕਾਲ ਅਤੇ ਵਾਤਾਵਰਨ

[ਸੋਧੋ]

ਤੇਨ ਸਾਹਿਤ ਦੇ ਅਧਿਐਨ ਵਿੱਚ ਆਪਣੀ ਵਿਗਿਆਨਿਕ ਵਿਧੀ ਲਈ ਜਾਣਿਆ ਜਾਂਦਾ ਹੈ ਜਿਸ ਵਿੱਚ ਉਸਨੇ ਸਾਹਿਤ ਨੂੰ ਪ੍ਰਜਾਤੀ, ਵਾਤਾਵਰਨ ਅਤੇ ਕਾਲ(race, milieu et moment) ਦੇ ਅਧਾਰ ਉੱਤੇ ਸਮਝਣ ਦੀ ਕੋਸ਼ਿਸ਼ ਕੀਤੀ ਸੀ।[2][3]

ਤੇਨ ਦਾ ਮੰਨਣਾ ਸੀ ਕਿ ਸਾਹਿਤ ਲੇਖਕ ਦੇ ਵਾਤਾਵਰਨ ਦੀ ਉਪਜ ਹੈ ਅਤੇ ਇਸ ਵਾਤਾਵਰਨ ਦੇ ਅਧਿਐਨ ਨਾਲ ਉਸਦੀ ਰਚਨਾ ਨੂੰ ਸੰਪੂਰਨ ਰੂਪ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਜਾਤੀ ਤੋਂ ਤੇਨ ਦਾ ਭਾਵ ਰਾਸ਼ਟਰ ਦੇ ਜ਼ਿਆਦਾ ਨਜਦੀਕ ਸੀ।

ਹਵਾਲੇ

[ਸੋਧੋ]
  1. Kelly, R. Gordon, "Literature and the Historian", American Quarterly, Vol. 26, No. 2 (1974), 143.
  2. Khan, Sholom J. Science and Aesthetic Judgment: A Study in Taine's Critical Method, Columbia University Press. New York, 1953.
  3. Katscher, Leopold. “Taine – A Literary Portrait,” The Nineteenth Century, Vol. XX, July/December 1886.